Hindi
IMG-20240529-WA0069

ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਕਾਰਨ ਘਰਾਣਿਆਂ ਦੀ ਸਿਆਸਤ ਖਤਮ ਹੋਣ ਲੱਗੀ-ਪਵਨ ਟੀਨੂੰ

ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਕਾਰਨ ਘਰਾਣਿਆਂ ਦੀ ਸਿਆਸਤ ਖਤਮ ਹੋਣ ਲੱਗੀ-ਪਵਨ ਟੀਨੂੰ

ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਕਾਰਨ ਘਰਾਣਿਆਂ ਦੀ ਸਿਆਸਤ ਖਤਮ ਹੋਣ ਲੱਗੀ-ਪਵਨ ਟੀਨੂੰ

 'ਇੱਕ ਵਿਧਾਇਕ-ਇੱਕ ਪੈਨਸ਼ਨ' ਵਰਗੇ ਆਪ ਸਰਕਾਰ ਦੇ ਕਈ ਫੈਸਲਿਆਂ ਤੋਂ ਪੁਰਾਣੀਆਂ ਪਾਰਟੀਆਂ ਦੇ ਆਗੂ ਦੁੱਖੀ

ਜਲੰਧਰ, 29 ਮਈ (2024)- ਜਲੰਧਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜੁਝਾਰੂ ਨੇਤਾ ਪਵਨ ਕੁਮਾਰ ਟੀਨੂੰ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅਸੰਬਲੀ ਵਿੱਚ ਜਦੋਂ ਤੋਂ 'ਇੱਕ ਵਿਧਾਇਕ-ਇੱਕ ਪੈਨਸ਼ਨ' ਦਾ ਪ੍ਰਸਤਾਵ ਪਾਸ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ ਉਦੋਂ ਤੋਂ ਵਾਰੀ ਸਿਰ ਹਕੂਮਤ ਕਰਨ ਦੇ ਆਦੀ ਸਿਆਸਤਦਾਨ ਦੁਖੀ ਹਨ |

ਸ੍ਰੀ ਟੀਨੂੰ ਨੇ ਦਸਿਆ ਕਿ ਮਾਨ ਸਰਕਾਰ ਵੱਲੋਂ ਟੋਲ ਪਲਾਜ਼ੇ ਬੰਦ ਕਰਾਉਣੇ, ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨੀ, ਸੁਚੱਜਾ ਨਹਿਰੀ ਪਾਣੀਆਂ ਦਾ ਪ੍ਰਬੰਧ ਕਰਨਾ ਅਤੇ ਇਸ ਤੋਂ ਵੀ ਅੱਗੇ ਸਰਕਾਰੀ ਖਜਾਨੇ ਦੀਆਂ ਚੋਰ ਮੋਰੀਆਂ ਨੂੰ ਖਤਮ ਕਰਨ ਨਾਲ ਘਰਾਣਿਆਂ ਦੇ ਸਾਬਕਾ ਹੁਕਮਰਾਨਾ ਨੂੰ ਆਪਣੀ ਸਿਆਸਤ ਖਤਮ ਹੁੰਦੀ ਲੱਗ ਰਹੀ ਹੈ | ਪਵਨ ਟੀਨੂੰ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਪੰਜਾਬ ਵਿੱਚੋਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਸੰਸਦ ਵਿੱਚ ਪੰਜਾਬ ਦੀ ਆਵਾਜ ਜੋਰਦਾਰ ਢੰਗ ਨਾਲ ਚੁੱਕੇਗੀ | ਇਸ ਮੌਕੇ ਪਵਨ ਟੀਨੂੰ ਦੇ ਨਾਲ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ, ਵਿਧਾਇਕ ਰਮਨ ਆਰੋੜਾ ਤੇ ਹੋਰ ਆ


Comment As:

Comment (0)