Hindi
IMG-20240528-WA0220

ਭੈਣਾਂ ਲਈ ਐਲਾਨਿਆ ਹਜਾਰ ਰੁਪਇਆ ਰੱਖੜੀ 'ਤੇ ਮਿਲਣਾ ਹੋਏਗਾ ਸ਼ੁਰੂ - ਪਵਨ ਟੀਨੂੰ

ਭੈਣਾਂ ਲਈ ਐਲਾਨਿਆ ਹਜਾਰ ਰੁਪਇਆ ਰੱਖੜੀ 'ਤੇ ਮਿਲਣਾ ਹੋਏਗਾ ਸ਼ੁਰੂ - ਪਵਨ ਟੀਨੂੰ


* ਆਦਮਪੁਰ ਅਸੰਬਲੀ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਦੌਰਾਨ ਜਨਤਾ ਜਨਾਰਦਨ ਤੋਂ ਮਿਲਿਆ ਜੇਤੂ ਅਸ਼ੀਰਵਾਦ
* ਕਿਹਾ- ਸਾਰੇ ਵਰਗਾਂ ਦਾ ਖਿਆਲ ਰੱਖਣ ਵਾਲੀ ਪਹਿਲੀ ਵਾਰੀ ਆਈ ਆਮ ਆਦਮੀ ਦੀ ਸਰਕਾਰ  
* ਮੋਦੀ ਨੇ ਪੰਜਾਬ ਨੂੰ  10 ਸਾਲਾਂ 'ਚ ਕੱਖ ਨਹੀਂ ਦਿਤਾ
ਜਲੰਧਰ, 28 ਮਈ (ਪੱਤਰ ਪ੍ਰੇਰਕ) - ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਜੁਝਾਰੂ ਤੇ ਸੂਝਵਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਆਪਣੇ ਹਿਮਾਇਤੀ ਆਗੂਆਂ ਦੇ ਨਾਲ ਆਦਮਪੁਰ ਅਸੰਬਲੀ ਹਲਕੇ ਦੇ ਕਈ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ ਗਿਆ | ਇਹ ਲੰਬਾ ਰੋਡ ਸ਼ੋਅ ਸਵੇਰੇ ਪਿੰਡ ਡੱਲਾ ਤੋਂ ਸ਼ੁਰੂ ਹੋਇਆ ਜੋ ਪਿੰਡ ਲੁਹਾਰਾ (ਚਾਹੜਕੇ), ਲੜੋਈ, ਲੜੋਆ, ਭਟਨੂਰਾ ਲੁਬਾਣਾ, ਸੱਗਰਾਂਵਾਲੀ, ਟਾਂਡੀ, ਚਰੜ, ਬੜਚੂਹੀ, ਰਾਜਪੁਰ, ਖੋਜਪੁਰ, ਮੋਕਲ, ਪਤਿਆਲ, ਚੱਕ ਸਕੂਰ, ਰਾਸਤਗੋ (ਭੱਟੀਆ, ਚੌਂਲਾਂਗ, ਖਰਲਾ, ਚਮਿਆਰੀ), ਮਾਧੋਪੁਰ, ਮੋਗਾ, ਬਹਿਰਾਮ (ਗੀਗਨਵਾਲ, ਭੂਦੀਆਂ, ਸੋਹਲਪੁਰ) ਵਿਖੇ ਸਮਾਪਤ ਹੋਇਆ ਅਤੇ ਇਸ ਤੋਂ ਬਾਅਦ ਜਲੰਧਰ ਦੀ ਮਿੱਠੂ ਬਸਤੀ ਅਤੇ ਹੋਰਨਾਂ ਇਲਾਕਿਆਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ |
ਇਸ ਰੋਡ ਸ਼ੋਅ ਦੌਰਾਨ ਪਵਨ ਟੀਨੂੰ ਨੇ ਭਖਦੀ ਗਰਮੀ ਵਿੱਚ ਵਿਚਾਰ ਸੁਣਨ ਆਏ ਲੋਕਾਂ ਨੂੰ  ਦਸਿਆ ਕਿ ਕੋਈ ਵੀ ਸਰਕਾਰ ਲੋਕਾਂ ਦੀ ਮਾਈ ਬਾਪ ਹੁੰਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣਾ ਇਹ ਫ਼ਰਜ਼ ਨਹੀਂ ਪਛਾਣਿਆਂ, ਪਰ ਹੁਣ ਆਮ ਲੋਕਾਂ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਨੇ ਜਿਵੇਂ ਲੋਕਾਂ ਦੀ ਮੰਗ ਤੋਂ ਅਗੇਤਾ ਹੀ ਕਈ ਟੋਲ ਪਲਾਜ਼ੇ ਬੰਦ ਕੀਤੇ, ਬਿਜਲੀ ਦੇ ਬਿੱਲ ਜੀਰੋ ਕੀਤੇ, ਕਿਸਾਨਾਂ ਨੂੰ  ਦਿਨ ਦੀ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ, ਨਹਿਰਾਂ, ਖਾਲਾਂ ਦੀ ਢੁਕਵੀਂ ਸਫਾਈ ਕਰਵਾ ਕੇ ਕਿਸਾਨੀ ਲਾਭ ਦਿਤੇ, ਮੁਹੱਲਾ ਕਲੀਨਿਕ ਤੇ ਵਧੀਆ ਸਕੂਲ ਬਣਾਏ ਇਹ ਸਭ ਇਕ ਜਿੰਮੇਵਾਰੀ ਸਮਝਣ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੀ ਕਰ ਸਕਦੀ ਹੈ | ਪਵਨ ਟੀਨੂੰ ਨੇ ਦਸਿਆ ਕਿ ਇਹ ਮਾਨ ਸਰਕਾਰ ਹੀ ਹੈ ਜਿਸ ਨੇ ਸਿਰਫ 2 ਸਾਲਾਂ ਦੇ ਵਕਫੇ ਵਿੱਚ ਲੋਕ ਹਿਤਾਂ ਦੇ ਅਨੇਕਾਂ ਕੰਮ ਕੀਤੇ ਹਨ ਅਤੇ ਆਉਂਣ ਵਾਲੇ 3 ਸਾਲਾਂ ਵਿੱਚ ਪੰਜਾਬ ਦੀ ਨੁਹਾਰ ਹੀ ਬਦਲ ਦਿਤੀ ਜਾਏਗੀ |
ਇਸ ਰੋਡ ਸ਼ੋਅ ਦੌਰਾਨ ਆਦਮਪੁਰ ਅਸੰਬਲੀ ਹਲਕਾ ਇੰਚਾਰਜ ਜੀਤ ਲਾਲ ਭੱਟੀ, ਚੇਅਰਮੈਨ ਮਾਰਕਿਟ ਕਮੇਟੀ ਆਦਮਪੁਰ ਪਰਮਜੀਤ ਸਿੰਘ ਰਾਜਵੰਸ਼, ਚੇਅਰਮੈਨ ਮਾਰਿਕਟ ਕਮੇਟੀ ਭੋਗਪੁਰ ਬਰਕਤ ਰਾਮ ਸਮੇਤ ਬਲਾਕ ਪ੍ਰਧਾਨਾਂ ਪਰਦੀਪ ਸਿੰਘ, ਭੁਪਿੰਦਰ ਸਿੰਘ ਦੇਵ, ਹਰਜੀਤ ਸਿੰਘ ਢਿਲੋਂ, ਮਦਨ ਸਿੰਘ, ਪ੍ਰਮਜੀਤ ਪੰਮਾ, ਸਤਨਾਮ ਸਿੰਘ ਮਾਨਕੋਟੀਆ, ਬਲਵਿੰਦਰ ਭੰਡਾਰੀ ਤੇ ਹੋਰ ਆਗੂ ਹਾਜਰ ਸਨ |
ਅੱਜ ਦੇ ਰੋਡ ਸ਼ੋਅ ਦੌਰਾਨ ਭਖਦੀ ਗਰਮੀ ਦੀ ਪ੍ਰਵਾਨ ਨਾ ਕਰਦੇ ਹੋਏ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਮਾਨ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਨੂੰ  ਪ੍ਰਵਾਨ ਕਰਦੇ ਹੋਏ ਪਵਨ ਟੀਨੂੰ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਐਲਾਨ ਕੀਤਾ |


Comment As:

Comment (0)