International Yoga Day
ਚੰਡੀਗੜ੍ਹ, 21 ਜੂਨ ੨੦੨੩ : International Yoga Day: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਨਿਰੰਕਾਰੀ ਸਤਿਸੰਗ ਭਵਨ ਸੈਕਟਰ 30ਏ ਚੰਡੀਗੜ੍ਹ ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਇਕ ਕੈਂਪ ਕੀਤਾ ਗਿਆ, ਜਿਸ ਵਿੱਚ ਚੰਡੀਗੜ੍ਹ ਦੀ ਸਾਧਸੰਗਤ ਅਤੇ ਸੇਵਾ ਦਲ ਦੇ ਵੀਰਾਂ-ਭੈਣਾਂ ਨੇ ਉਤਸ਼ਾਹ ਨਾਲ ਹਿਸਾ ਲਿਆ। ਇਸ ਕੈਂਪ ਦੀ ਸ਼ੁਰੂਆਤ ਨਿਰੰਕਾਰ ਪ੍ਰਭੂ - ਪਰਮਆਤਮਾ ਦੇ ਸਿਮਰਨ ਨਾਲ ਕੀਤੀ ਗਈ ਸੀ।
ਚੰਡੀਗੜ੍ਹ ਸ਼ਾਖਾ ਦੇ ਸੰਯੋਜਕ ਨਵਨੀਤ ਪਾਠਕ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਚੰਡੀਗੜ੍ਹ ਵਿਖੇ ਆਯੋਜਿਤ ਅੰਤਰਰਾਸ਼ਟਰੀ ਯੋਗਾ ਕੈਂਪ ਮੌਕੇ ਤੇ ਸੰਤ ਨਿਰੰਕਾਰੀ ਮਿਸ਼ਨ ਦੇ 120 ਦੇ ਕਰੀਬ ਸੇਵਾ ਦਲ ਮੈਂਬਰਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ। ਨਿਰੰਕਾਰੀ ਸੇਵਾਦਲ ਦੇ ਸੇਵਾਦਾਰ ਆਪਣੀ ਸੇਵਾਦਲ ਦੀ ਵਰਦੀ ਵਿੱਚ ਸਵੇਰੇ 5 ਵਜੇ ਰਾਕ ਗਾਰਡਨ ਪਹੁੰਚੇ ਸਨ। ਉਨ੍ਹਾਂ ਨੇ ਯੋਗਾ ਕੈਂਪ ਵਿੱਚ ਆਏ ਸਾਧਕਾਂ ਨੂੰ ਆਰਾਮਦਾਇਕ ਸਥਾਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਕੀਤੀ। ਇਸ ਮੌਕੇ ਤੇ ਸੰਤ ਨਿਰੰਕਾਰੀ ਮੰਡਲ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ.ਨਿਰੰਕਾਰੀ ਅਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਖੇਤਰੀ ਸੰਚਾਲਕ ਸ੍ਰੀ ਕਰਨੈਲ ਸਿੰਘ ਜੀ ਅਤੇ ਸੇਵਾ ਦਲ ਦੇ ਅਧਿਕਾਰੀ ਹਾਜ਼ਰ ਸਨ।
ਉਨ੍ਹਾਂ ਅੱਗੇ ਕਿਹਾ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪੂਰੇ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਵਿੱਚ ਅਜਿਹੇ ਕੈਂਪ ਲਗਾਏ ਗਏ ਅਤੇ ਉਨ੍ਹਾਂ ਕਿਹਾ ਕਿ ਯੋਗਾ ਰਾਹੀਂ ਸਾਡਾ ਸਰੀਰ ਤੰਦਰੁਸਤ ਹੁੰਦਾ ਹੈ, ਜਦਕਿ ਇਸ ਦੇ ਨਾਲ ਨਿਰੰਕਾਰ ਪ੍ਰਭੁ ਦੇ ਗਿਆਨ ਨਾਲ ਸਾਡੀ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਵਿਚਾਰਾਂ ਵਿੱਚ ‘ਤੰਦਰੁਸਤ ਮਨ ਅਤੇ ਸੁਖਾਲਾ ਜੀਵਨ’ ਅਪਨਾਉਣ ਦੀ ਇਲਾਹੀ ਸੇਧ ਦਿੰਦੇ ਹੋਏ ਦੱਸਿਆ ਕਿ ਸਾਨੂੰ ਨਿਰੰਕਾਰ ਪ੍ਰਭੂ ਦੀ ਇੱਕ ਅਨਮੋਲ ਦਾਤ ਸਮਝਦੇ ਹੋਏ ਆਪਣੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣਾ ਹੋਵੇਗਾ। ਇਸ ਲਈ ਅਜਿਹੇ ਸਿਹਤਮੰਦ ਪ੍ਰੋਗਰਾਮਾਂ ਦਾ ਮੰਤਵ ਹੈ ਕਿ ਅਸੀਂ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਚੰਗਾ ਜੀਵਨ ਬਤੀਤ ਕਰੀਏ ਅਤੇ ਇਸ ਨੂੰ ਵਧੀਆ ਤੋਂ ਵਧੀਆ ਬਣਾਇਆ ਜਾਵੇ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਨਿਰੰਕਾਰੀ ਰਾਜਪਿਤਾ ਜੀ, ਜਿੱਥੇ ਅਧਿਆਤਮਿਕ ਚੇਤਨਾ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ, ਉੱਥੇ ਹੀ ਵਾਤਾਵਰਣ ਸੁਰੱਖਿਆ, ਮਹਿਲਾ ਸਸ਼ਕਤੀਕਰਨ, ਬਾਲ ਵਿਕਾਸ, ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਸੇਧ ਦੇਣ ਲਈ ਸਮਾਜ ਭਲਾਈ ਦੇ ਤਹਿਤ ਕਈ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਇਨ੍ਹਾਂ ਗਤੀਵਿਧੀਆਂ ਲਈ ਮਿਸ਼ਨ ਦੀ ਹਮੇਸ਼ਾ ਸ਼ਲਾਘਾ ਅਤੇ ਪ੍ਰਸ਼ੰਸਾ ਕੀਤੀ ਗਈ ਹੈ। ਸਤਿਗੁਰੂ ਮਾਤਾ ਜੀ ਕਹਿੰਦੇ ਹਨ ਕਿ ਸਾਡੇ ਸਾਰਿਆਂ ਵਿੱਚ ਅਧਿਆਤਮਿਕ ਜਾਗ੍ਰਿਤੀ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੁੰਦੇ ਹਾਂ, ਤਾਂ ਹੀ ਸਾਡਾ ਸਰਵਪੱਖੀ ਵਿਕਾਸ ਹੋ ਸਕਦਾ ਹੈ। ਇਸ ਲਈ ਸਾਨੂੰ ਸਮੇਂ-ਸਮੇਂ 'ਤੇ ਸਿਹਤ ਸਬੰਧੀ ਜਾਗਰੂਕਤਾ ਲਈ ਵੀ ਕਈ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਅਸੀਂ ਤਨ ਅਤੇ ਮਨ ਤੋਂ ਤੰਦਰੁਸਤ ਰਹਿ ।
ਇਸ ਨੂੰ ਪੜ੍ਹੋ:
ਨਰਮੇ ਦੀ ਕਾਸਤ ਨੂੰ ਉਤਾਸਹਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਜਾਗਰੂਕਤਾ ਵੈਨ |
ਚੰਡੀਗੜ੍ਹ: ਉਦਘਾਟਨ ਲਈ ਤਿਆਰ ਪੰਜ ਹੈਲਥ ਕੇਅਰ ਸੈਂਟਰ, ਪੰਜ ਅਗਲੇ ਦਸ ਦਿਨਾਂ ਵਿੱਚ ਅੱਪਗ੍ਰੇਡ ਕੀਤੇ ਜਾਣਗੇ|