Hindi
Deputy Commissioner fdk (1)

ਪਾਵਰਕਾਮ ਨੇ ਕਾਸਮਭੱਟੀ ਦੇ 35 ਘਰਾਂ ਵਿੱਚ ਬਿਜਲੀ ਮੀਟਰਾਂ ਦੀ ਕੀਤੀ ਪੜਤਾਲ

ਪਾਵਰਕਾਮ ਨੇ ਕਾਸਮਭੱਟੀ ਦੇ 35 ਘਰਾਂ ਵਿੱਚ ਬਿਜਲੀ ਮੀਟਰਾਂ ਦੀ ਕੀਤੀ ਪੜਤਾਲ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।

ਡੀ.ਸੀ ਦੇ ਹੁਕਮਾਂ ਤੇ ਬਿਜਲੀ ਚੋਰਾਂ ਖਿਲਾਫ ਕੱਸਿਆ ਸ਼ਿਕੰਜਾ

ਪਾਵਰਕਾਮ ਨੇ ਕਾਸਮਭੱਟੀ ਦੇ 35 ਘਰਾਂ ਵਿੱਚ ਬਿਜਲੀ ਮੀਟਰਾਂ ਦੀ ਕੀਤੀ ਪੜਤਾਲ

ਫਰੀਦਕੋਟ 22 ਅਗਸਤ,

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਹੁਕਮਾਂ ਉਪਰੰਤ ਪਾਵਰਕਾਮ ਦੇ ਫੀਲਡ ਸਟਾਫ ਵੱਲੋਂ ਪਿੰਡ ਕਾਸਮਭੱਟੀ ਵਿਖੇ ਬਿਜਲੀ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਤਕਰੀਬਨ 30-35 ਘਰਾਂ ਵਿੱਚ ਜਾ ਕੇ ਪੜਤਾਲ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਕੋਟਕਪੂਰਾ ਨੇ ਦੱਸਿਆ ਕਿ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਸੰਦੇਸ਼ ਉਪਰੰਤ ਉਪ ਮੰਡਲ ਅਫਸਰ ਜੈਤੋ ਵੱਲੋਂ ਜਾਂਚ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਟੀਮ ਵੱਲੋਂ ਘਰਾਂ ਵਿੱਚ ਲੱਗੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ, ਮੇਨ ਸਪਲਾਈ ਤੋਂ ਜਾਂਦੀਆਂ ਤਾਰਾਂ ਦਾ ਨਿਰੀਖਣ ਅਤੇ ਲਗਾਏ ਗਏ ਘਰੇਲੂ ਕੁਨੈਕਸ਼ਨਾਂ ਦਾ ਰਿਕਾਰਡ ਨਾਲ ਮਿਲਾਨ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਦੋ ਘਰਾਂ ਵੱਲੋਂ ਬਿਜਲੀ ਚੋਰੀ ਕਰਨੀ ਪਾਈ ਗਈ ਹੈ। ਉਨ੍ਹਾਂ ਆਖਿਆ ਕਿ ਇਹਨਾਂ ਘਰਾਂ ਨੂੰ ਹਦਾਇਤਾਂ ਮੁਤਾਬਿਕ ਜੁਰਮਾਨਾ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਦੀ ਕਾਰਵਾਈ ਨੂੰ  ਅੰਜ਼ਾਮ ਦੇਣ ਵਾਲੇ ਇਨ੍ਹਾਂ ਘਰਾਂ ਦੇ ਮਾਲਕਾਂ ਤੋਂ ਬਣਦੀ ਰਕਮ ਵਸੂਲਣ ਲਈ ਢੁੱਕਵਾਂ ਰੁੱਖ ਅਖਤਿਆਰ ਕੀਤਾ ਜਾਵੇਗਾ।

ਕਾਰਜਕਾਰੀ ਇੰਜੀਨੀਅਰ ਨੇ ਜਿਲ੍ਹੇ ਦੇ ਹਰ ਆਮ ਅਤੇ ਖਾਸ ਨੂੰ ਮੁਤਾਖਿਬ ਹੁੰਦਿਆਂ ਗੁਹਾਰ ਲਗਾਈ ਕਿ ਕਿਸੇ ਵੀ ਸੂਰਤ ਵਿੱਚ ਕੋਈ ਵੀ ਬਾਸ਼ਿੰਦਾ ਬਿਜਲੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਨਾ ਦੇਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਜਿੱਥੇ ਬਿਜਲੀ ਦੀ ਨਿਰਵਿਘਨ ਸਪਲਾਈ ਵਿੱਚ ਅੜਿੱਕਾ ਪੈਂਦਾ ਹੈ, ਉੱਥੇ ਨਾਲ ਹੀ ਬਿਜਲੀ ਚੋਰੀ ਕਰਨ ਲਈ ਵਰਤੇ ਗਏ ਗੈਰ ਕਾਨੂੰਨੀ ਵਿੰਗੇ ਟੇਡੇ ਢੰਗ ਕਈ ਵਾਰ ਬੰਦੇ ਦੀ ਜਾਨ ਵੀ ਜ਼ੋਖਿਮ ਵਿੱਚ ਪਾ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਹੁਣ ਪਾਵਰਕਾਮ ਵੱਲੋਂ ਲੋਕਾਂ ਦੀਆਂ ਬਿਜਲੀ ਸਬੰਧੀ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਕਈ ਤਰ੍ਹਾਂ ਦੀਆਂ ਲੋਕ-ਪੱਖੀ ਸਕੀਮਾਂ ਰਾਹੀਂ ਜਲਦ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਦੇ ਜਮਾਨੇ ਵਿੱਚ ਪਾਵਰਕਾਮ ਵੱਲੋਂ ਲੋਕਾਂ ਨੂੰ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਹਰ ਸਮੱਸਿਆ ਦੀ ਸ਼ਿਕਾਇਤ ਨੂੰ ਦਰਜ ਕਰਨ ਲਈ ਅਤੇ ਮਸਲੇ ਸੁਲਝਾਉਣ ਦੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਉਹ ਸਮੱਸਿਆਵਾਂ ਦਾ ਸਮਾਧਾਨ ਕਰਵਾ ਸਕਦੇ ਹਨ।


Comment As:

Comment (0)