ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਮੁੱਖ ਮੰਤਰੀ ਦੇ ਸੱਦੇ ਨੂੰ ਉਦਯੋਗਪਤੀਆਂ ਨੇ ਭਰਵਾਂ ਹੁੰਗਾਰਾ ਦਿੱਤਾ
Hindi
Industrialists give affirmative response

Industrialists give affirmative response

ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਮੁੱਖ ਮੰਤਰੀ ਦੇ ਸੱਦੇ ਨੂੰ ਉਦਯੋਗਪਤੀਆਂ ਨੇ ਭਰਵਾਂ ਹੁੰਗਾਰਾ ਦਿੱਤਾ

ਪੰਜਾਬ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵੱਡੇ ਨਿਵੇਸ਼ ਦਾ ਕੀਤਾ ਵਾਅਦਾ 

ਐਸ.ਏ.ਐਸ ਨਗਰ (ਮੁਹਾਲੀ), 24 ਫਰਵਰੀ: Industrialists give affirmative response: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਦੇ ਸੱਦੇ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੰਦਿਆਂ ਉਦਯੋਗ ਜਗਤ ਦੇ ਦਿੱਗਜ਼ਾਂ ਨੇ ਅੱਜ ਭਰੋਸਾ ਦਿੱਤਾ ਕਿ ਉਹ ਸੂਬੇ ਨੂੰ ਤਰੱਕੀ ਅਤੇ ਖੁਸ਼ਹਾਲ ਲਈ ਵੱਡੇ ਪੱਧਰ 'ਤੇ ਨਿਵੇਸ਼ ਕਰਨਗੇ।

Industrialists give affirmative response

ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦਾ ਸਹਿਯੋਗ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਰੋਜ਼ਗਾਰ ਦੇਣ ਲਈ ਗਰੁੱਪ ਕਈ ਗੁਣਾ ਵਿਸਥਾਰ ਕਰ ਰਿਹਾ ਹੈ। ਰਾਜਿੰਦਰ ਗੁਪਤਾ ਨੇ ਉਦਯੋਗ ਦੇ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦੇਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਵਰਧਮਾਨ ਸਟੀਲਜ਼ ਦੇ ਵਾਈਸ ਚੇਅਰਮੈਨ ਅਤੇ ਐਮ.ਡੀ. ਸਚਿਤ ਜੈਨ ਨੇ ਕਿਹਾ ਕਿ ਗਰੁੱਪ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਸੂਬੇ ਦੀ ਕਾਰਜ ਵਿਧੀ ਸਰਬੋਤਮ ਹੈ। ਉਹਨਾਂ ਨੇ ਸਨਅਤੀ ਇਕਾਈਆਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਹਿਯੋਗ ਦੇਣ ਵਾਸਤੇ ਇਨਵੈਸਟ ਪੰਜਾਬ ਦੀ ਸ਼ਲਾਘਾ ਕੀਤੀ। ਸਚਿਤ ਜੈਨ ਨੇ ਇਸ ਸ਼ਾਨਦਾਰ ਸਮਾਗਮ ਕਰਵਾਉਣ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ।

Industrialists give affirmative response

ਸੀ.ਆਈ.ਆਈ. ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਨੇ ਕਿਹਾ ਕਿ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੇ ਇਰਾਦੇ ਬੜੇ ਸਪੱਸ਼ਟ ਤੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੰਮੇਲਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਾ ਕੇ ਇੱਕ ਨਵਾਂ ਮਾਪਦੰਡ ਕਾਇਮ ਕੀਤਾ ਹੈ। ਸ੍ਰੀ ਥਾਪਰ ਨੇ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਉਦਯੋਗਿਕ ਖੇਤਰ ਵਿੱਚ ਵੱਧ ਤੋਂ ਵੱਧ ਨਿਵੇਸ਼ ਦਾ ਭਰੋਸਾ ਵੀ ਦਿੱਤਾ।

Industrialists give affirmative response

ਆਪਣੇ ਸੰਬੋਧਨ ਵਿੱਚ ਸਪਨ ਵਨ ਗਰੁੱਪ ਦੇ ਨੈਸ਼ਨਲ ਹੈੱਡ ਵੈੱਲ, ਲੋਕਨਾਥਨ ਨਾਦਰ ਨੇ ਇਨਵੈਸਟ ਪੰਜਾਬ ਦੌਰਾਨ ਹੋਏ ਸ਼ਾਨਦਾਰ ਤਜਰਬੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਗਰੈਸਿਵ ਪੰਜਾਬ ਹੁਣ ਨਵੀਆਂ ਪੁਲਾਂਘਾਂ ਪੁੱਟ ਕੇ ਅਸਲ ਅਰਥਾਂ ਵਿੱਚ ਅਗਾਂਹਵਧੂ (ਪ੍ਰੋਗਰੈਸਿਵ) ਪੰਜਾਬ ਬਣ ਗਿਆ ਹੈ। ਲੋਕਨਾਥਨ ਨਾਦਰ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਸਮੂਹ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਜੀਤ ਸਰਦਾਨਾ ਗਰੁੱਪ ਦੇ ਮੀਤ ਪ੍ਰਧਾਨ ਭਵਦੀਪ ਸਰਦਾਨਾ ਨੇ ਇਨਵੈਸਟ ਪੰਜਾਬ ਦੌਰਾਨ ਹੋਏ ਸ਼ਾਨਦਾਰ ਤਜਰਬੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਵਧੀਆ ਤਜਰਬਿਆਂ ਨੂੰ ਦੇਸ਼ ਭਰ ’ਚ ਵੀ ਮਾਨਤਾ ਪ੍ਰਾਪਤ ਹੈ। ਭਵਦੀਪ ਸਰਦਾਨਾ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਿਵੇਸ਼ ਲਈ ਮੁੱਖ ਮੰਤਰੀ ਦੇ ਯਤਨਾਂ ਨੂੰ ਲਾਭਕਾਰੀ ਤੇ ਸਕਾਰਾਤਮਕ ਦੱਸਿਆ।

Industrialists give affirmative response

ਆਪਣੇ ਸੰਬੋਧਨ ਵਿੱਚ ਸਨਾਥਾਨ ਪੋਲੀਕੋਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਰੇਸ਼ ਦੱਤਾਨੀ ਨੇ ਕਿਹਾ ਕਿ ਪਹਿਲਾਂ ਜਦੋਂ ਕੰਪਨੀ ਨੇ ਵਿਸਤਾਰ ਕਰਨ ਦਾ ਫੈਸਲਾ ਕੀਤਾ ਸੀ ਤਾਂ ਪੰਜਾਬ ਦਾ ਨਾਂ ਕਿਤੇ ਵੀ ਨਹੀਂ ਸੀ, ਪਰ ਹੁਣ ਇਨਵੈਸਟ ਪੰਜਾਬ ਦੇ ਇਸ ਸ਼ਾਨਦਾਰ ਅਨੁਭਵ ਨੇ ਉਨ੍ਹਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਬਹੁਤ ਉਤਸ਼ਾਹਿਤ ਕੀਤਾ ਹੈ। ਪਰੇਸ਼ ਦੱਤਾਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ।

Industrialists give affirmative response

ਇਕੱਠ ਨੂੰ ਸੰਬੋਧਨ ਕਰਦਿਆਂ ਥਿੰਕ ਗੈਸ ਦੇ ਸੀ.ਈ.ਓ. ਹਰਦੀਪ ਪੁਰੀ ਨੇ ਸੂਬੇ ਵਿੱਚ ਵਪਾਰ ਦੇ ਦਾਇਰੇ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸੂਬੇ ਵਿੱਚ ਸੀ.ਐਨ.ਜੀ. ਖੇਤਰ ਵਿੱਚ ਬਹੁਤ ਸੰਭਾਵਨਾਵਾਂ ਮੌਜੂਦ ਹਨ। ਸ੍ਰੀ ਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ।

Industrialists give affirmative response

ਆਪਣੇ ਸੰਬੋਧਨ ਵਿੱਚ ਟੈਲੀ-ਪ੍ਰਫਾਰਮੈਂਸ ਦੇ ਮੁਖੀ ਅਨੀਸ਼ ਮੱਕੜ ਨੇ ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸੰਮੇਲਨ ਇੱਕ ਸਫ਼ਲ ਉੱਦਮ ਹੈ ਕਿਉਂਕਿ ਹਰ ਵਿਚਾਰ-ਵਟਾਂਦਰਾ  ਬਹੁਤ ਅਹਿਮ ਤੇ ਲਾਭਕਾਰੀ ਰਿਹਾ। ਅਨੀਸ਼ ਮੱਕੜ ਨੇ ਕਿਹਾ ਕਿ ਪੰਜਾਬ ’ਚ ਉਦਯੋਗਿਕ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਅਜਿਹੇ ਸੰਮੇਲਨ ਸੂਬੇ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣਗੇ।

ਇਸ ਨੂੰ ਪੜ੍ਹੋ:

ਜਾਪਾਨ ਨਾਲ ਕਾਰੋਬਾਰੀ ਰਿਸ਼ਤੇ ਹੋਰ ਮਜ਼ਬੂਤ ਕਰਨ ਵੱਲ ਵਧ ਰਿਹਾ ਪੰਜਾਬ: ਅਮਨ ਅਰੋੜਾ

ਵਿਜੀਲੈਂਸ ਵੱਲੋਂ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਦੌਰਾਨ ਧੋਖਾਧੜੀ ਕਰਨ ਵਾਲੇ ਤਿੰਨ ਠੇਕੇਦਾਰਾਂ ਤੇ ਤਿੰਨ ਫਰਮਾਂ ਖ਼ਿਲਾਫ ਕੇਸ ਦਰਜ

ਕਾਰੋਬਾਰੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਪ੍ਰਤੀ ਭਰਿਆ ਹਾਂ-ਪੱਖੀ ਹੁੰਗਾਰਾ


Comment As:

Comment (0)