ਵਿਕਾਸ ਕਾਰਜਾਂ ਦੇ ਉਦਘਾਟਨ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਟਾਲਾ।
ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਸੀਟਪੁਰਾ, ਹਸਨਪੁਰ ਖੁਰਦ, ਬੱਲ ਪੁਰੀਆਂ, ਪੁਰੀਆਂ ਕਲਾਂ ਅਤੇ ਨਥਵਾਲ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ
ਫਤਿਹਗੜ੍ਹ ਚੂੜੀਆਂ (ਬਟਾਲਾ), 15 ਅਪ੍ਰੈਲ (2025) ਸ. ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਫਤਿਹਗੜ੍ਹ ਚੂੜੀਆਂ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਘਸੀਟਪੁਰਾ ਵਿਖੇ 8 ਲੱਖ 50 ਹਜ਼ਾਰ ਰੁਪਏ, ਹਸਨਪੁਰ ਖੁਰਦ ਵਿਖੇ 1 ਲੱਖ 80 ਹਜ਼ਾਰ ਰੁਪਏ, ਬੱਲ ਪੁਰੀਆਂ ਵਿਖੇ 12 ਲੱਖ 65 ਹਜ਼ਾਰ 527 ਰੁਪਏ, ਪੁਰੀਆਂ ਕਲਾਂ ਵਿਖੇ 1 ਲੱਖ 29 ਹਜ਼ਾਰ 520 ਰੁਪਏ ਅਤੇ ਨਥਵਾਲ ਵਿਖੇ 13 ਲੱਖ 18 ਹਜ਼ਾਰ 144 ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਚੇਅ੍ਰਮੈਨ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਸ਼ਾਨਦਾਰ ਕਮਰੇ, ਫਰਨੀਚਰ, ਵਾਈ-ਫਾਈ ਕੁਨੈਕਸ਼ਨ ਅਤੇ ਪੀਣ ਲਈ ਸਾਫ਼-ਸ਼ੁੱਧ ਪਾਣੀ ਅਤੇ ਸਕੂਲਾਂ ਦੀ ਚਾਰ ਦੀਵਾਰੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਸੂਕਲਾਂ ਵਿੱਚ ਪੜ੍ਹਨ ਦਾ ਵਧੀਆ ਮਾਹੋਲ ਪ੍ਰਦਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਅਤੇ ਸਿਹਤ ਨੂੰ ਪੂਰੀ ਤਰ੍ਹਾਂ ਅਣਗੋਲਿਆ ਰੱਖਿਆ ਪਰ ਹੁਣ ਦੀ ਸਰਕਾਰ ਨੇ ਇਨਾਂ ਦੋਵੇਂ ਹੀ ਖੇਤਰਾਂ ਨੂੰ ਵਿਕਾਸ ਦਾ ਮੁੱਖ ਧੁਰਾ ਬਣਾਇਆ ਅਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਅੱਜ ਸਿੱਖਿਆ ਪ੍ਰਣਾਲੀ ਅਤੇ ਸੁਵਿਧਾਵਾਂ ਦੇ ਪੱਧਰ ਤੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਰਹੇ ਹਨ।
ਇਸ ਮੌਕੇ ਬੀ.ਪੀ.ਈ.ਓ ਲਖਵਿੰਦਰ ਸਿੰਘ ਸੇਖੋ , ਸਕੂਲ ਸਟਾਫ ਰਜਨੀ ਮੈਡਮ ,ਹਰਪ੍ਰੀਤ ਕੌਰ, ਦੀਪਕ ਸਚਦੇਵਾ, ਰਵਿੰਦਰ ਸਿੰਘ, ਹਰਦੀਪ, ਵਿਸ਼ਾਲ ਕੁਮਾਰ, ਮਨਜੀਤ ਕੁਮਾਰ , ਸੁਸ਼ਮਾ ਕੁਮਾਰੀ , ਸੁਖਵਿੰਦਰਜੀਤ ਕੌਰ, ਸਰੋਜ ਕੁਮਾਰੀ, ਕੁਲਦੀਪ ਸਿੰਘ, ਜਗਜੀਤ ਕੌਰ , ਸੁਖਵਿੰਦਰ ਕੌਰ, ਬਨਦੀਪ ਸਿੰਘ, ਕਵਲਜੀਤ ਕੌਰ , ਗਗਨਜੀਤ ਸਿੰਘ, ਸਰਪੰਚ ਗੁਰਭੇਜ ਸਿੰਘ, ਸੁਖਦੇਵ ਸਿੰਘ ਰਿੰਕੂ ,ਰੁਪਿੰਦਰ ਸਿੰਘ ਬੱਬੂ, ਸਰਪੰਚ ਅਮਨਦੀਪ ਕੌਰ, ਸਰਬਜੀਤ ਸਿੰਘ, ਮਲਜਿੰਦਰ ਸਿੰਘ ਪੁਰੀਆ, ਪ੍ਰਭਜੋਤ ਸਿੰਘ ਨਠਵਾਲ ,ਕੁਲਦੀਪ ਸਿੰਘ ਪੁਰੀਆਂ, ਕੁਲਜੀਤ ਬੱਲ, ਰਵੇਲ ਸਿੰਘ ਖੱਖ , ਪੰਚਾਇਤ ਮੈਂਬਰ ਸਤਨਾਮ ਸਿੰਘ ,ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਹਲਕਾ ਕੋਡੀਨੇਟਰ ਐਜੂਕੇਸ਼ਨ ਰਘਬੀਰ ਸਿੰਘ ਅਠਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ, ਗਗਨਦੀਪ ਸਿੰਘ ਕੋਟਲਾ ਬਾਮਾ ,ਕਰਨ ਬਾਠ, ਗੁਰ ਪ੍ਰਤਾਪ ਸਿੰਘ ਅਤੇ ਗੁਰਦੇਵ ਸਿੰਘ ਔਜਲਾ ਹਾਜ਼ਰ ਸਨ।