Hindi
1000352195

ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਵਿਧਾਇਕ ਗੈਰੀ ਬੜਿੰਗ

ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਵਿਧਾਇਕ ਗੈਰੀ ਬੜਿੰਗ

ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਵਿਧਾਇਕ ਗੈਰੀ ਬੜਿੰਗ

 

ਪਿੰਡ ਕਲਾਲ ਮਾਜਰਾ ਵਿਖੇ ਧਰਮਸ਼ਾਲਾ 'ਤੇ ਕੀਤੇ ਨਜਾਇਜ਼ ਕਬਜੇ ਨੂੰ ਵਿਧਾਇਕ ਗੈਰੀ ਬੜਿੰਗ ਦੇ ਯਤਨਾਂ ਸਦਕਾ ਹਟਵਾਇਆ ਗਿਆ

 

ਅਮਲੋਹ/ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ:

 ਵਿਧਾਇਕ ਅਮਲੋਹ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਅਧਿਕਾਰੀਆਂ ਦੀ ਟੀਮ ਨੇ ਪਿੰਡ ਕਲਾਲ ਮਾਜਰਾ ਦੀ ਧਰਮਸ਼ਾਲਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜੇ ਨੂੰ ਹਟਵਾ ਦਿੱਤਾ ਗਿਆ। ਵਰਨਣਯੋਗ ਹੈ ਕਿ ਪਿੰਡ ਕਲਾਲ ਮਾਜਰਾ ਵਿੱਚ ਜਨਰਲ ਵਰਗ ਦੇ ਲੋਕਾਂ ਲਈ ਬਣੀ ਧਰਮਸ਼ਾਲਾ 'ਤੇ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜਾ ਕੀਤਾ ਹੋਇਆ ਸੀ ਜਿਸ ਸਬੰਧੀ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਡੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਕੇਸ ਲਗਾਇਆ ਗਿਆ ਸੀ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੀ ਅਦਾਲਤ ਵਿੱਚ ਕੇਸ ਦਾ ਫੈਸਲਾ ਗ੍ਰਾਮ ਪੰਚਾਇਤ ਦੇ ਹੱਕ ਵਿੱਚ ਹੋ ਗਿਆ ਸੀ ਜਿਸ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮਾਲ ਵਿਭਾਗ ਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਟੀਮਾਂ ਨੇ ਇਹ ਕਬਜ਼ਾ ਹਟਵਾ ਕੇ ਧਰਮਸ਼ਾਲਾ ਪੰਚਾਇਤ ਦੇ ਸੁਪਰਦ ਕਰ ਦਿੱਤੀ ਹੈ। 

 ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ 'ਤੇ ਕੀਤੇ ਨਜਾਇਜ਼ ਕਬਜੇ ਹਟਵਾਉਣ ਸਬੰਧੀ ਵੱਡੀ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪੰਚਾਇਤੀ ਜਮੀਨਾਂ 'ਤੇ ਕੀਤੇ ਗਏ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ਵਿੱਚ ਕਿਸੇ ਵਿਅਕਤੀ ਵੱਲੋ ਪੰਚਾਇਤੀ ਜਮੀਨਾਂ 'ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਉਹ ਇਹ ਕਬਜਾ ਛੱਡ ਕੇ ਜ਼ਮੀਨ ਪੰਚਾਇਤ ਦੇ ਸਪੁਰਦ ਕਰ ਦੇਣ ਨਹੀਂ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

 

 ਇਸ ਮੌਕੇ ਬੀ.ਡੀ.ਪੀ.ਓ. ਅਮਲੋਹ ਮੋਹਿਤ ਕਲਿਆਣ ਨੇ ਦੱਸਿਆ ਕਿ ਪਿੰਡ ਕਲਾਲ ਮਾਜਰਾ ਵਿਖੇ ਸਥਿਤ ਜਨਰਲ ਵਰਗ ਦੀ ਧਰਮਸ਼ਾਲਾ 'ਤੇ ਪਿਛਲੇ ਲਗਭਗ 10 ਸਾਲਾਂ ਤੋਂ ਇੱਕ ਪਰਿਵਾਰ ਵੱਲੋਂ ਨਜਾਇਜ਼ ਕਬਜਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਬੰਧਤ ਪਰਿਵਾਰ ਨੂੰ ਕਈ ਵਾਰ ਲਿਖਤੀ ਤੇ ਜੁਬਾਨੀ ਤੌਰ 'ਤੇ ਕਬਜਾ ਛੱਡਣ ਲਈ ਕਿਹਾ ਗਿਆ ਸੀ ਪ੍ਰੰਤੂ ਉਹ ਕਬਜ਼ਾ ਨਹੀਂ ਛੱਡ ਰਹੇ ਸਨ। 

 ਇਸ ਸਬੰਧੀ ਪਿੰਡ ਦੇ ਸਰਪੰਚ ਏਕਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਥਿਤ ਜਨਰਲ ਵਰਗ ਦੀ ਧਰਮਸ਼ਾਲਾ 'ਤੇ ਕੀਤੇ ਗਏ ਨਜਾਇਜ਼ ਕਬਜੇ ਨੂੰ ਹਟਵਾਉਣ ਲਈ ਪੰਚਾਇਤ ਵੱਲੋਂ ਕਈ ਵਾਰ ਸਬੰਧਤ ਵਿਅਕਤੀਆਂ ਨਾਲ ਗੱਲਬਾਤ ਕਰਕੇ ਨਜਾਇਜ ਕਬਜਾ ਛੱਡਣ ਸਬੰਧੀ ਅਪੀਲ ਕੀਤੀ ਗਈ ਸੀ ਪ੍ਰੰਤੂ ਸਬੰਧਤ ਵਿਅਕਤੀ ਪੰਚਾਇਤ ਨੂੰ ਕੋਈ ਰਾਹ ਨਹੀਂ ਦੇ ਰਹੇ ਸਨ। 

 ਡੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਫੈਸਲਾ ਪੰਚਾਇਤ ਦੇ ਹੱਕ ਹੋਣ ਤੋਂ ਬਾਅਦ ਬੀਡੀਪੀਓ ਅਮਲੋਹ, ਨਾਇਬ ਤਹਸੀਲਦਾਰ ਚੇਤਇੰਦਰ ਕੁਮਾਰ, ਪੰਚਾਇਤ ਅਫਸਰ ਬਲਵਿੰਦਰ ਸਿੰਘ, ਸਕੱਤਰ ਗੁਰਦੀਪ ਸਿੰਘ, ਸਰਪੰਚ ਏਕਮ ਸਿੰਘ, ਪੰਚ ਬਹਾਦਰ ਸਿੰਘ, ਪੰਚ ਪਿਆਰਾ ਸਿੰਘ, ਪੰਚ ਬਲਵਿੰਦਰ ਸਿੰਘ, ਰਣਜੀਤ ਕੌਰ ਪੰਚ, ਰਜਿੰਦਰ ਕੌਰ ਪੰਚ ਦੀ ਹਾਜ਼ਰੀ ਵਿੱਚ ਇਹ ਕਬਜ਼ਾ ਲਿਆ ਗਿਆ।


Comment As:

Comment (0)