ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ
ਕੇਜਰੀਵਾਲ ਦੀ ਰਿਹਾਈ ਨੇ ਵਿਰੋਧੀਆਂ ਨੂੰ ਪਾਇਆਂ ਭਾਜੜਾਂ: ਡਾ: ਰਾਜ ਕੁਮਾਰ
ਹੁਸ਼ਿਆਰਪੁਰ ()। ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ ਅਤੇ ਸੱਚ ਨੂੰ ਦਬਾਉਣ ਵਾਲੇ ਕਦੇ ਵੀ ਅੱਗੇ ਨਹੀਂ ਵਧ ਸਕਦੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ 'ਆਪ' ਉਮੀਦਵਾਰ ਡਾ. ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਰਿਹਾਈ ਨੇ ਉਨ੍ਹਾਂ ਵਿਰੋਧੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੀ ਨਿਆਪਾਲਿਕਾ 'ਤੇ ਪੂਰਾ ਭਰੋਸਾ ਹੈ ਅਤੇ ਅਸੀ ਇੱਕ ਦਿਨ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਜੰਗ ਜ਼ਰੂਰ ਜਿੱਤਾਂਗੇ। ਦਸੂਹਾ ਦੇ ਪਿੰਡ ਭੂਸ਼ਾਂ, ਆਲਮਪੁਰ, ਸਫ਼ਦਰਪੁਰ, ਪਾਸੀ ਬੇਟ ਅਤੇ ਬੁਧੋਬਰਕਤ ਅਤੇ ਹੋਰ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਰਾਜ ਨੇ ਕਿਹਾ ਕਿ ਅੱਜ ਲੋਕ ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਚੰਗੀ ਤਰਾਂ ਜਾਣੂ ਹਨ ਅਤੇ ਧਰਮ ਅਤੇ ਜਾਤ ਆਧਾਰਿਤ ਰਾਜਨੀਤੀ ਨੂੰ ਨਕਾਰ ਕੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿਚ ਆਪ ਦੇ ਨਾਲ ਖੜ੍ਹੇ ਹਨ। ਡਾ. ਰਾਜ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ 'ਚ ਟੋਲ ਪਲਾਜ਼ਾ ਮੁਕਤ ਸੜਕਾਂ, ਮੁਫ਼ਤ ਬਿਜਲੀ ਅਤੇ ਹੋਰ ਕਈ ਅਜਿਹੇ ਫੈਸਲੇ ਸ਼ਾਮਿਲ ਹਨ, ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਤੇ ਖੁਸ਼ਹਾਲੀ ਵੱਲ ਵਧਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਇਲਾਕੇ ਲਈ ਕੇਂਦਰ ਤੋਂ ਪ੍ਰੋਜੈਕਟ ਲਿਆ ਕੇ ਲਾਗੂ ਕੀਤੇ ਜਾਣਗੇ ਤਾਂ ਜੋ ਇਲਾਕਾ ਸਿੱਖਿਆ, ਸਿਹਤ ਅਤੇ ਉਦਯੋਗਾਂ ਵਿੱਚ ਮੋਹਰੀ ਖੇਤਰ ਬਣ ਸਕੇ।