ਖਰਚਾ ਨਿਗਰਾਨ ਨੇ ਹੈਲੀਪੈਡ 'ਤੇ ਕੀਤਾ ਨਿਰੀਖਣ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਖਰਚਾ ਨਿਗਰਾਨ ਨੇ ਹੈਲੀਪੈਡ 'ਤੇ ਕੀਤਾ ਨਿਰੀਖਣ
- ਅਧਿਕਾਰੀਆਂ ਨੂੰ ਸਾਮਾਨ ਦੀ ਸਹੀ ਢੰਗ ਨਾਲ ਜਾਂਚ ਕਰਨ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, 27 ਮਈ (000) - ਲੁਧਿਆਣਾ ਸੰਸਦੀ ਹਲਕੇ ਦੇ ਖਰਚਾ ਨਿਗਰਾਨ ਚੇਤਨ ਡੀ ਕਲਮਕਾਰ ਨੇ ਸੋਮਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਹੈਲੀਪੈਡ ਦਾ ਨਿਰੀਖਣ ਕੀਤਾ।
ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ) ਲੁਧਿਆਣਾ ਪੱਛਮੀ ਰੁਪਿੰਦਰ ਪਾਲ ਸਿੰਘ ਸਮੇਤ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਦੇ ਨਾਲ, ਖਰਚਾ ਨਿਗਰਾਨ ਚੇਤਨ ਡੀ ਕਲਮਕਾਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਹੈਲੀਪੈਡ 'ਤੇ ਰਵਾਨਗੀ ਜਾਂ ਪਹੁੰਚਣ ਸਮੇਂ ਸਾਰੇ ਵਿਅਕਤੀਆਂ ਦੇ ਸਮਾਨ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ।
ਚੇਤਨ ਡੀ ਕਲਮਕਾਰ ਨੇ ਅਧਿਕਾਰੀਆਂ ਨੂੰ ਹੈਲੀਪੈਡ 'ਤੇ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਕਿਹਾ ਅਤੇ ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਰਚਾ ਬੁੱਕ ਕੀਤਾ ਜਾਣਾ ਚਾਹੀਦਾ ਹੈ।
ਖਰਚਾ ਨਿਗਰਾਨ ਕਲਮਕਾਰ ਨੇ ਅਧਿਕਾਰੀਆਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਕਿਉਂਕਿ ਇਹ ਦਿਨ ਬਹੁਤ ਮਹੱਤਵਪੂਰਨ ਹਨ ਅਤੇ ਸ਼ਰਾਬ, ਨਗਦੀ, ਨਸ਼ੀਲੇ ਪਦਾਰਥਾਂ, ਖਪਤਕਾਰਾਂ ਦੇ ਸਮਾਨ ਆਦਿ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਜ਼ਿਲ੍ਹੇ ਭਰ ਵਿੱਚ ਤਿੱਖੀ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ, ਜਿਸਦੀ ਵਰਤੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਜਾਂ ਉਕਸਾਉਣ ਲਈ ਕੀਤੀ ਜਾ ਸਕਦੀ ਹੈ।