Hindi
WhatsApp Image 2024-08-29 at 2

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਜਿਲ੍ਹੇ ਦਾ ਕੀਤਾ ਅਚਨਚੇਤ ਦੌਰਾ

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਜਿਲ੍ਹੇ ਦਾ ਕੀਤਾ ਅਚਨਚੇਤ ਦੌਰਾ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।

 

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਜਿਲ੍ਹੇ ਦਾ ਕੀਤਾ ਅਚਨਚੇਤ ਦੌਰਾ

 

ਫਰੀਦਕੋਟ 29 ਅਗਸਤ,

 

ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਜ਼ਿਲ੍ਹਾ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕਰਨ ਲਈ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸੈਕੰਡਰੀ ਸਕੂਲ ਚਹਿਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੀੜ ਸਿੱਖਾਵਾਲਾ, ਆਂਗਣਵਾੜੀ ਸੈਟਰ ਚਹਿਲ ਅਤੇ  ਰਾਸ਼ਨ ਡਿਪੂ ਚਹਿਲ,ਟਹਿਣਾ, ਡੋਗਰ ਬਸਤੀ ਫਰੀਦਕੋਟ, ਕੰਮੇਆਣਾ ਗੇਟ ਫਰੀਦਕੋਟ ਦਾ ਦੌਰਾ ਕੀਤਾ । 

          ਇਸ ਦੌਰਾਨ ਉਨ੍ਹਾਂ ਵੱਲੋਂ ਸਰਕਾਰੀ ਸਕੂਲਾ ਵਿੱਚ ਚੱਲ ਰਹੇ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ, ਚਹਿਲ ਵਿਖੇ  ਵਿੱਚ ਮਿਡ ਡੇ ਮੀਲ ਠੀਕ ਤਰੀਕੇ ਨਾਲ ਤਿਆਰ ਕਰਕੇ ਬੱਚਿਆ ਨੂੰ ਦਿੱਤਾ ਜਾ ਰਿਹਾ ਸੀ। ਸਕੂਲ ਦੇ ਅਨਾਜ ਭੰਡਾਰ ਘਰ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਭੰਡਾਰ ਘਰ ਵਿੱਚ ਕਣਕ ਅਤੇ ਚਾਵਲ ਦੇ ਰੱਖ ਰਖਾਵ ਸਬੰਧੀ ਮੌਕੇ ਤੇ ਮੌਜੂਦ ਅਧਿਕਾਰੀਆ ਨੂੰ ਹਦਾਇਤਾ ਦਿੱਤੀਆ ਗਈਆ। ਸਰਕਾਰੀ ਸਕੂਲ ਬੀੜ ਸਿੱਖਾਵਾਲਾ ਵਿਖੇ ਮਿਡ ਡੇ ਮੀਲ ਸਕੀਮ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਬੱਚਿਆ ਨੂੰ ਮਿਡ ਡੇ ਮੀਲ ਵਿੱਚ ਦਿੱਤੀ ਜਾਣ ਵਾਲਾ ਖਾਣਾ ਠੀਕ ਤਰੀਕੇ ਨਾਲ ਨਾ ਪੱਕਣ ਕਾਰਨ ਸਬੰਧਤ ਅਧਿਕਾਰੀਆ ਨੂੰ ਸਖਤ ਤਾੜਨਾ ਕੀਤੀ ਗਈ ਕੀ ਭਵਿੱਖ ਵਿੱਚ ਇਸ ਤਰਾ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਭੋਜਨ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ।

          ਇਸ ਤੋਂ ਉਪਰੰਤ ਉਨ੍ਹਾਂ ਆਂਗਣਵਾੜੀ ਸੈਟਰ ਪਿੰਡ ਚਹਿਲ ਦਾ ਦੌਰਾ ਕੀਤਾ । ਆਂਗਣਵਾੜੀ ਸੈਟਰ ਤੇ ਲਾਭਪਾਤਰੀਆ ਨੂੰ ਦਿੱਤੇ ਜਾ ਰਹੇ ਸਮਾਨ ਦੀ ਚੈਕਿੰਗ ਕੀਤੀ ਗਈ। ਆਂਗਣਵਾੜੀ ਸੈਟਰ ਤੇ ਕਿਸੇ ਪ੍ਰਕਾਰ ਦੀ ਕੋਈ ਖਾਮੀ ਨਹੀ ਪਾਈ ਗਈ। ਇਸ ਆਂਗਣਵਾੜੀ ਸੈਟਰ ਤੋ ਖਿਚੜੀ,ਦਲੀਆ, ਆਦਿ ਸਮਾਨ ਦੇ ਸੈਂਪਲ ਵੀ ਲਏ ਗਏ।

          ਉਨ੍ਹਾਂ ਵੱਲੋਂ ਰਾਸ਼ਨ ਡਿਪੂਆਂ ਦੀ ਚੈਕਿੰਗ ਕੀਤੀ ਗਈ। ਰਾਸ਼ਨ ਡਿਪੂ ਪਿੰਡ ਚਹਿਲ, ਟਹਿਣਾ ਅਤੇ ਡੋਗਰ ਬਸਤੀ,ਕੰਮੇਆਣਾ ਗੇਟ ਵਿਖੇ ਲਾਭਪਾਤਰੀਆ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਤੇ ਇਹਨਾਂ ਡਿਪੂਆਂ ਤੇ ਸਭ ਠੀਕ ਪਾਇਆ ਗਿਆ ਅਤੇ ਮੌਕੇ ਤੇ ਮੌਜੂਦ ਲਾਭਪਾਤਰੀਆਂ ਵਲੋਂ ਵੀ ਵੰਡ ਸਬੰਧੀ ਸਤੁੰਸ਼ਟੀ ਪ੍ਰਗਟ ਕੀਤੀ ਗਈ।

 

ਮੈਂਬਰ ਸਹਿਬਾਨ ਵਲੋਂ ਮੌਕੇ ਤੇ ਮੌਜੂਦ ਅਧਿਕਾਰੀਆ ਨੂੰ ਹਦਾਇਤ ਕੀਤੀ ਗਈ ਕਿ ਕਣਕ ਦੀ ਵੰਡ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ਅਤੇ ਇਨ੍ਹਾਂ ਰਾਸ਼ਨ ਡਿਪੂਆਂ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਮੌਜੂਦ ਨਹੀ ਸਨ ਜਿਸਦੇ ਸਬੰਧ ਵਿੱਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕੀ ਜਾਗਰੂਕਤਾ ਬੈਨਰ ਅਤੇ ਸਿਕਾਇਤ ਬਾਕਸ ਡਿਪੂਆਂ ਤੇ ਜਲਦ ਤੋਂ ਜਲਦ ਲਗਵਾਏ ਜਾਣ ਤਾਂ ਜੋ ਲਾਭਪਾਤਰੀ ਆਪਣੇ ਹੱਕਾ ਸਬੰਧੀ ਜਾਗੂਰਕ ਹੋ ਸਕਣ।

 

ਇਸ ਮੌਕੇ ਰਾਸ਼ਨ ਡਿਪੂ ਡੋਗਰ ਬਸਤੀ ਪੀਡੀਐਸ ਨੰ. 10450010079 ਚੈਕਿੰਗ ਦੌਰਾਨ ਬੰਦ ਪਾਇਆ ਗਿਆ। ਰਾਸ਼ਨ ਡਿਪੂ ਤੇ ਕਣਕ ਮੌਜੂਦ ਸੀ ਪ੍ਰੰਤੂ ਲਾਭਪਾਤਰੀਆ ਵਿੱਚ ਵੰਡੀ ਨਹੀ ਜਾ ਰਹੀ ਸੀ। ਇਸ ਮੌਕੇ ਡਿਪੂ ਹੋਲਡਰ ਵੀ ਮੌਕੇ ਤੇ ਉਪਲੱਬਧ ਨਹੀ ਸੀ। ਜਿਸਦੇ ਸਬੰਧ ਵਿੱਚ ਮੈਂਬਰ ਫੂਡ ਕਮਿਸ਼ਨ ਵਲੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕਿ ਕਣਕ ਦੀ ਜਲਦ ਤੋਂ ਜਲਦ ਵੰਡ ਕਰਵਾਈ ਜਾਵੇ ਅਤੇ ਸਬੰਧਤ ਹੋਲਡਰ ਤੇ ਬਣਦੀ ਕਾਰਵਾਈ ਕੀਤੀ ਜਾਵੇ।

 

ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ  ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਦਰਜ ਵੀ ਕਰਵਾ ਸਕਦੇ ਹਨ।


Comment As:

Comment (0)