Hindi

ਸਬਸਿਡੀ ’ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ ਆਨਲਾਈਨ ਅਪਲਾਈ ਕਰਨ : ਡਿਪਟੀ ਕਮਿਸ਼ਨਰ

ਸਬਸਿਡੀ ’ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ ਆਨਲਾਈਨ ਅਪਲਾਈ ਕਰਨ : ਡਿਪਟੀ ਕਮਿਸ਼ਨਰ

ਸਬਸਿਡੀ ’ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ ਆਨਲਾਈਨ ਅਪਲਾਈ ਕਰਨ : ਡਿਪਟੀ ਕਮਿਸ਼ਨਰ

 

ਹੁਸ਼ਿਆਰਪੁਰ, 23 ਅਪ੍ਰੈਲ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲੇ ਦੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ ’ਤੇ ਦੇਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਰਾਜ ਵਿਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਕਰਾਪ ਰੈਜ਼ੀਡਿਯੂ ਮੈਨੇਜਮੈਂਟ (ਸੀ.ਐਰ.ਐੱਮ) ਸਕੀਮ ਸਾਲ 2025—26 ਤਹਿਤ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਸਕੀਮ ਤਹਿਤ ਮਸ਼ੀਨਰੀ ਉੱਤੇ ਸਰਕਾਰੀ ਸਬਸਿਡੀ ਲਈ ਆਨਲਾਈਨ ਅਰਜ਼ੀਆਂ 12 ਮਈ 2025 ਸ਼ਾਮ 5:00 ਵਜੇ ਤੱਕ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਵੱਖ—ਵੱਖ ਮਸ਼ੀਨਰੀ ਜਿਵੇਂ ਕਿ ਸੁਪਰ ਐਸ.ਐਮ.ਐਸ, ਬੇਲਰ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ ਆਦਿ ਸਬਸਿਡੀ ਤੇ ਉਪਲਬਧ ਹਨ।

 

          ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇਸ ਵਾਰ ’ਜ਼ੀਰੋ ਸਟਬਲ ਬਰਨਿੰਗ ਡਿਸਟ੍ਰਿਕਟ’ ਬਣਾਉਣ ਦਾ ਸਾਡਾ ਟੀਚਾ ਹੈ ਅਤੇ ਇਸ ਲਹਿਰ ਵਿੱਚ ਹਰੇਕ ਕਿਸਾਨ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕੇਵਲ ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ।


Comment As:

Comment (0)