Hindi
IMG-20240528-WA0048

ਸ਼ਤਰਾਣਾ ਤੇ ਨਾਭਾ ਦੇ ਲੋਕਾਂ ਦਾ ਜੋਸ਼ ਨੇ ਵਜਾਇਆ ਜਿੱਤ ਦਾ ਬਿਗੁਲ 

ਸ਼ਤਰਾਣਾ ਤੇ ਨਾਭਾ ਦੇ ਲੋਕਾਂ ਦਾ ਜੋਸ਼ ਨੇ ਵਜਾਇਆ ਜਿੱਤ ਦਾ ਬਿਗੁਲ 

- ਸ਼ਤਰਾਣਾ ਤੇ ਨਾਭਾ ਦੇ ਲੋਕਾਂ ਦਾ ਜੋਸ਼ ਨੇ ਵਜਾਇਆ ਜਿੱਤ ਦਾ ਬਿਗੁਲ 

- ਡਾ ਬਲਬੀਰ ਦੇ ਹੱਕ ਵਿੱਚ ਵੋਟਾ ਭਗਤਾਉਂਣ ਲਈ ਮਾਨ ਨੇ ਕੀਤੀ ਅਪੀਲ 

- ਅਸੀ ਚੰਮ ਦੀ ਨਹੀਂ ਕੰਮ ਦੀ ਰਾਜਨੀਤੀ ਕਰਦੇ ਹਾਂ - ਭਗਵੰਤ ਮਾਨ 

ਪਟਿਆਲ਼ਾ 28 ਮਈ ( 2024) ਮੁੱਖ ਮੰਤਰੀ ਪੰਜਾਬ ਅਤੇ ਆਪ ਦੇ ਪੰਜਾਬ ਮੁਖੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਉਮੀਦਵਾਰ ਡਾ ਬਲਬੀਰ ਦੇ ਹੱਕ ਵਿੱਚ ਸ਼ਤਰਾਣਾ ਦੀ ਲੋਕ ਮਿਲਣੀ ਤੇ ਨਾਭਾ ਵਿਖੇ ਰੋਡ ਸ਼ੋਅ ਕੱਢਿਆ। ਇਸ ਮੌਕੇ ਮਾਨ ਨੇ ਕਿਹਾ ਕਿ ਲੋਕਾਂ ਦੇ ਵੱਡੇ ਹਜੂਮ ਦੇ ਜੋਸ਼ ਨੇ ਜਿੱਤ ਦਾ ਬਿਗੁਲ ਵਜਾ ਦਿੱਤਾ ਹੈ।  

 

ਇਸ ਦੌਰਾਨ ਮਾਨ ਨੇ ਕਿਹਾ ਕਿ ਭਾਜਪਾ ਕੇਂਦਰ ਵਿੱਚ ਅਗਲੀ ਸਰਕਾਰ ਨਹੀਂ ਬਣਾ ਸਕੇਗੀ। ਕਿਉਂਕਿ ਭਾਜਪਾ ਦਾ ਹਰ ਨਾਗਰਿਕ ਦੇ ਖਾਤੇ ਵਿੱਚ 15 ਲੱਖ ਪਾਉਣ ਵਾਲਾ ਜੁਮਲਾ ਲੋਕਾਂ ਦੇ ਹਜ਼ਮ ਨਹੀ ਆਇਆ। ਇਹ ਹੀ ਨਹੀ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕਰਕੇ ਵੱਡੇ ਰਸੂਖਦਾਰਾਂ ਦੇ ਹੱਥੀ ਡੋਰ ਫੜਾ ਕੇ ਦੇਸ਼ ਦੇ ਖਜ਼ਾਨੇ ਨੂੰ ਲਗਾਇਆ ਵੱਡਾ ਚੂਨਾਂ ਵੀ ਲੋਕਾਂ ਦੀ ਅੱਖੋਂ ਪੋਰਖੇ ਨਹੀ ਹੈ। ਉਨ੍ਹਾ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਪਸ਼ਟ ਕਰਨ ਕਿ ਉਹ ਜਮਹੂਰੀ ਤਰੀਕੇ ਨਾਲ ਚੁਣੀ ਗਈ ਪੰਜਾਬ ਸਰਕਾਰ ਦਾ ਤਖ਼ਤਾ ਪਲਟਣ ਦੀ ਯੋਜਨਾ ਕਿਵੇਂ ਬਣਾ ਰਹੇ ਹਨ। 

 

ਮਾਨ ਨੇ ਕਿਹਾ ਕਿ ਜੇ ਐਤਕੀਂ ਭਾਜਪਾ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਤੇ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦਾ ਭਵਿੱਖ ਪਾਕਿਸਤਾਨ, ਬੰਗਲਾਦੇਸ਼ ਤੇ ਰੂਸ ਵਰਗਾ ਹੋਵੇਗਾ। ਉਨ੍ਹਾਂ ਵਪਾਰੀ ਵਰਗ ਨੂੰ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ, ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਲਗਪਗ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ। ਇਸ ਵਿੱਚ 5500 ਕਰੋੜ ਰੁਪਏ ਪੇਂਡੂ ਵਿਕਾਸ ਫੰਡ ਦੇ ਹਨ ਅਤੇ ਇਸ ਪੈਸੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਸੜਕਾਂ ਅਤੇ ਹੋਰ ਪੇਂਡੂ ਵਿਕਾਸ ਦੇ ਕੰਮ ਕੀਤੇ ਜਾਣੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਿਰੋਧੀ ਧਿਰਾਂ ਵਾਲੀਆਂ ਰਾਜ ਸਰਕਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ। ਉਹ ਰਾਜਪਾਲ ਰਾਹੀਂ ਰਾਜ ਸਰਕਾਰ ਨੂੰ ਤੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਜਿੱਤ ਗਈ ਤਾਂ ਉਹ ਦੇਸ਼ ਵਿਚੋਂ ਪੱਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਖ਼ਤਮ ਕਰਨ ਦੀ ਪਹਿਲ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਮੁੱਦਿਆਂ ’ਤੇ ਗੱਲ ਨਹੀਂ ਕੀਤੀ।

 

ਆਪ ਪੰਜਾਬ ਮੁਖੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਿੰਨ ਕਰੋੜ ਪੰਜਾਬੀਆਂ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਭਾਜਪਾ ਪੂਰੇ ਜੋਰ ਸ਼ੋਰ ਨਾਲ ਰੱਚ ਰਹੀ ਹੈ ਪਰ ਉਹ ਇਹ ਨਹੀ ਜਾਣਦੇ ਕਿ ਪੰਜਾਬ ਦੇ ਲੋਕਾਂ ਇਸ ਨੂੰ ਸਵੀਕਾਰ ਨਹੀ ਕਰਣਗੇ। ਮਾਨ ਨੇ ਕਿਹਾ ਕਿ ਭਾਜਪਾ ਨੇ ਸਰਕਾਰਾਂ ਡੇਗਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਪੰਜਾਬੀ ਵੱਡੇ ਦਿਲ ਵਾਲੇ ਲੋਕ ਹਨ, ਧਮਕੀ ਬਰਦਾਸ਼ਤ ਨਹੀਂ ਕਰਦੇ। ਉਨ੍ਹਾ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ 600 ਯੂਨਿਟ ਮੁਆਫ਼ ਕਰਨ ਨਾਲ ਪੰਜਾਬ ਦੇ 90 ਪ੍ਰਤੀਸ਼ਤ ਖ਼ਪਤਕਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਵੱਡੀ ਪੱਧਰ ’ਤੇ ਰਾਜ ਵਿੱਚ ਸਕੂਲ ਆਫ਼ ਐਮੀਨੈਂਸ ਅਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੇ ਤਰਜੀਹੀ ਏਜੰਡੇ ’ਤੇ ਹੈ ਅਤੇ ਦੋਵਾਂ ਲਈ ਬਜਟ ਵਿੱਚ ਕਈ ਗੁਣਾਂ ਵਾਧਾ ਕੀਤਾ ਗਿਆ ਹੈ ਤਾਂ ਜੋ ਗਰੀਬਾਂ ਲਈ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਰਾਜ ਵਿੱਚ ਜ਼ੀਰੋ ਟਾਲਰੈਂਸ ਦੀ ਗੱਲ ਕਰਦਿਆਂ ਆਖਿਆ ਕਿ ਸਰਕਾਰ ਨੇ ਅਨੇਕਾਂ ਵੱਡੇ ਮਗਰਮੱਛਾਂ ਨੂੰ ਹੱਥ ਪਾ ਕੇ ਜੇਲ੍ਹਾਂ ਦੀ ਹਵਾ ਖੁਆਈ ਹੈ। ਉਨ੍ਹਾਂ ਬੇਰੁਜ਼ਗਾਰ ਬੱਚਿਆਂ ਨੂੰ 45 ਹਜ਼ਾਰ ਨੌਕਰੀਆਂ ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਪੈਸੇ ਤੋਂ ਦੇਣ ਦਾ ਵੀ ਦਾਅਵਾ ਕੀਤਾ। ਉਨ੍ਹਾ ਕਿਹਾ ਅਸੀ ਚੰਮ ਦੀ ਨਹੀਂ ਕੰਮ ਦੀ ਰਾਜਨੀਤੀ ਕਰਦੇ ਹਾਂ। 

 

 ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ’ਚ ਆਪਣੀਆਂ ਰੈਲੀਆਂ ਦੌਰਾਨ ਸਿਰਫ ਫ਼ਿਰਕੂ ਵੰਡੀਆਂ ਪਾ ਕੇ, ਵੋਟਾਂ ਬਟੋਰਨ ਦਾ ਹੀ ਪਹਾੜਾ ਪੜ੍ਹਿਆ, ਜਦ ਕਿ ਉਹ ਆਪਣੇ ਦਸ ਸਾਲਾਂ ਦੇ ਰਾਜਕਾਲ ਦੀ ਇੱਕ ਵੀ ਪ੍ਰਾਪਤੀ ਨਹੀਂ ਗਿਣਾ ਸਕੇ। ਉਨ੍ਹਾਂ ਕਿਹਾ ਕਿ ਲੋਕ ਬੜੇ ਸਮਝਦਾਰ ਹਨ ਅਤੇ ਉਹ ਮੁਹੱਬਤ ਤੇ ਨਫ਼ਰਤ ਦੀ ਰਾਜਨੀਤੀ ਵਿਚਲੇ ਫ਼ਰਕ ਨੂੰ ਬੜੀ ਸ਼ਿੱਦਤ ਨਾਲ ਪਛਾਣਦੇ ਹਨ। ਜਿਸ ਕਾਰਨ ਹੁਣ ਪੰਜਾਬ ਦੇ ਲੋਕ ਕੇਂਦਰ ਵਿਚ ਕਾਬਜ ਸਰਕਾਰ ਨੂੰ ਪਛਾੜ ਕੇ 13-0 ਵਾਲੀ ਗੱਲ ਸੱਚ ਕਰਕੇ ਨਵੀਂ ਸਵੇਰ ਦਾ ਆਗਾਜ਼ ਕਰਨਗੇ। 

 

ਇਸ ਮੌਕੇ ਹਰਚੰਦ ਸਿੰਘ ਬਰਸਟ ਜਰਨਲ ਸਕੱਤਰ ਪੰਜਾਬ ਅਤੇ ਚੇਅਰਮੈਨ ਮੰਡੀ ਬੋਰਡ, ਰਣਜੋਧ ਸਿੰਘ ਹਡਾਣਾ ਸੂਬਾ ਸਕੱਤਰ ਤੇ ਚੇਅਰਮੈਨ ਪੀ ਆਰ ਟੀ ਸੀ, ਐਮ ਐਲ ਏ ਗੁਰਦੇਵ ਸਿੰਘ ਦੇਵ ਮਾਨ, ਐਮ ਐਲ ਏ ਕੁਲਵੰਤ ਸਿੰਘ ਬਾਜ਼ੀਗਰ, ਤੇਜਿੰਦਰ ਮਹਿਤਾ ਪਟਿਆਲਾ ਸ਼ਹਿਰੀ ਪ੍ਰਧਾਨ, ਗੁਲਜਾਰ ਜੀ ਅਤੇ ਹੋਰ ਸੈਂਕੜੇ ਆਪ ਆਗੂ ਅਤੇ ਵਲੰਟੀਅਰ ਮੌਜੁਦ ਰਹੇ।


Comment As:

Comment (0)