ਐਸ.ਏ.ਐਸ.ਨਗਰ, 13 ਜਨਵਰੀ:
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਜਿਲ੍ਹੇ ਦੇ ਬੇਰੁਜਗਾਰ ਨੋਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁਹਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ, ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਸ.ਏ.ਐਸ. ਨਗਰ ਨੂੰ ਟਾਕੋ ਬੈਲ ਕੰਪਨੀ ਵਿੱਚ ਕਸਟਮਰ ਸਰਵਿਸ ਦੀਆਂ 10 ਆਸਾਮੀਆਂ ਮੋਹਾਲੀ ਵਿਚੋਂ ਭਰਨ ਲਈ ਪ੍ਰਾਪਤ ਹੋਈ ਮੰਗ ਅਨੁਸਾਰ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਆਸਾਮੀ ਲਈ ਵਿਦਿਅਕ ਯੋਗਤਾ ਘੱਟੋ ਘੱਟ ਮੈਟ੍ਰਿਕ ਹੈ। ਇਸ ਆਸਾਮੀ ਲਈ ਸਿਰਫ ਮਰਦ ਅਪਲਾਈ ਕਰ ਸਕਦੇ ਹਨ। ਇਸ ਆਸਾਮੀ ਲਈ ਅਪਲਾਈ ਕਰਨ ਲਈ ਚਾਹਵਾਨ ਪ੍ਰਾਰਥੀ https://forms.gle/h19QszZ542V8m6MB7 ਗੂਗਲ ਫਾਰਮ ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਇਸ ਤੋਂ ਇਂਲਾਵਾ ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ (ਐਚ.ਪੀ.) ਵਿੱਚ ਅੰਗ੍ਰੇਜੀ ਲੈਕਚਰਾਰ ਲਈ ਦੀ ਮੰਗ ਕੀਤੀ ਗਈ ਹੈ। ਜਿਸ ਲਈ ਪ੍ਰਾਰਥੀ ਪੀ.ਐਚ.ਡੀ. ਪਾਸ ਹੋਣਾ ਚਾਹੀਦਾ ਹੈ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਮੁਹਾਰਤ ਹਾਸਿਲ ਹੋਵੇ। ਉਕਤ ਆਸਾਮੀ ਦੇ ਚਾਹਵਾਨ ਪ੍ਰਾਰਥੀ https://tinyurl.com/Akal-Academics ਗੂਗਲ ਫਾਰਮ ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ: 461, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ ਵਿਖੇ ਨਿੱਜੀ ਤੌਰ ਤੇ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜਿਲ੍ਹੇ ਦੇ ਬੇਰੁਜਗਾਰ ਨੋਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ। ਉਨਾਂ ਜਿਲ੍ਹੇ ਦੇ ਬੇਰੁਜ਼ਗਾਰ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਚਾਹਵਾਨ ਪ੍ਰਾਰਥੀ ਉਕਤ ਆਸਾਮੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਬੇਰੁਜ਼ਗਾਰ ਪ੍ਰਾਰਥੀ ਆਪਣੇ ਆਪ ਨੂੰ www.pgrkam.com ਵੈਬਸਾਈਟ ਤੇ ਵੱਧ ਤੋਂ ਵੱਧ ਰਜਿਸਟਰ ਕਰਨ ਤਾਂ ਜੋ ਉਨ੍ਹਾਂ ਨੂੰ ਵਿਭਾਗ ਵਲੋਂ ਸਮੇਂ ਸਮੇਂ ਤੇ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਅਤੇ ਹੋਰ ਸੁਵਿਧਾਵਾਂ ਸਬੰਧੀ ਸਮੇਂ ਸਿਰ ਜਾਣਕਾਰੀ ਮਿਲ ਸਕੇ।