ਆਸਟ੍ਰੇਲੀਆ ਚ ਆਇਆ ਜ਼ਬਰਦਸਤ ਭੁਚਾਲ , ਹਜਾਰਾਂ ਹੀ ਘਰਾਂ ਦੀ ਬਿਜਲੀ ਹੋਈ ਗੁੱਲ
ਆਸਟ੍ਰੇਲੀਆ ਚ ਆਇਆ ਜ਼ਬਰਦਸਤ ਭੁਚਾਲ , ਹਜਾਰਾਂ ਹੀ ਘਰਾਂ ਦੀ ਬਿਜਲੀ ਹੋਈ ਗੁੱਲ
ਦੁਨੀਆਂ ਭਰ ਦੇ ਵਿੱਚ ਇਸ ਵੇਲੇ ਕੁਦਰਤ ਦੀ ਕਰੋਪੀ ਵੇਖਣ ਨੂੰ ਮਿਲਦੀ ਪਈ ਹੈ l ਹਰ ਰੋਜ਼ ਹੀ ਦੁਨੀਆਂ ਭਰ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜਿੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ। ਇਸੇ ਵਿਚਾਲੇ ਤਸਵੀਰਾਂ ਹੁਣ ਆਸਟਰੇਲੀਆ ਤੋਂ ਸਾਹਮਣੇ ਆਈਆਂ ਹਨ, ਜਿੱਥੇ ਜਬਰਦਸਤ ਭੂਚਾਲ ਤੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੇ ਕਾਰਨ ਹਜ਼ਾਰਾਂ ਹੀ ਘਰਾਂ ਦੀ ਬਿਜਲੀ ਗੁਲ ਹੋ ਚੁੱਕੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਵਿਚ ਸਿਡਨੀ ਦੇ ਉੱਤਰ-ਪੱਛਮ ‘ਚ ਸ਼ਨੀਵਾਰ ਸਵੇਰੇ 4.5 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ lਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ। ਭੂਚਾਲ ਵਿਗਿਆਨ ਖੋਜ ਕੇਂਦਰ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 5:58 ਵਜੇ ਨਿਊ ਸਾਊਥ ਵੇਲਸ ਸੂਬੇ ਦੇ ਉਪਰਲੇ ਹੰਟਰ ਇਲਾਕੇ ‘ਚ ਭੂਚਾਲ ਨੂੰ ਦਰਜ ਕੀਤਾ। ਪਰ ਇਸ ਦੌਰਾਨ ਗਨੀਮਤ ਰਹੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਹੈ ਨਹੀਂ ਹੋਇਆ l ਉਧਰ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਉਨ੍ਹਾਂ ਨੂੰ ਭੂਚਾਲ ਪ੍ਰਭਾਵਿਤ ਇਲਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਮੁੱਢਲੇ ਢਾਂਚੇ ਨੂੰ ਨੁਕਸਾਨ ਪੁੱਜਣ ਦੀ ਜਾਣਕਾਰੀ ਨਹੀਂ ਹੈ। ਪਰ ਭੁਚਾਲ ਦੇ ਝਟਕਿਆਂ ਦੇ ਕਾਰਨ ਜਿੱਥੇ ਧਰਤੀ ਕੰਬ ਉੱਠੀ ਉਥੇ ਹੀ ਤੇ ਲੋਕਾਂ ਦੇ ਘਰਾਂ ਦੀ ਬਿਜਲੀ ਵੀ ਕੁੱਲ ਹੋ ਗਈ ਜਿਸ ਕਾਰਨ ਹੁਣ ਬਿਜਲੀ ਦੀ ਮੁਰੰਮਤ ਦਾ ਕੰਮ ਵੀ ਚੱਲਦਾ ਪਿਆ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਤੋਂ ਹਰ ਰੋਜ਼ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ , ਜਿੱਥੇ ਭੁਚਾਲ ਦੇ ਕਾਰਨ ਵੱਡਾ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਇਹ ਭੁਚਾਲ ਦੇ ਝਟਕੇ ਇੰਨੀ ਜਿਆਦਾ ਡਰਾਵਨੇ ਹੁੰਦੇ ਹਨ ਕਿ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੰਦੇ ਹਨ l ਤਾਜ਼ਾ ਮਾਮਲਾ ਸਾਂਝਾ ਕੀਤਾ ਗਿਆ ਹੈ ਆਸਟਰੇਲੀਆ ਦੇ ਨਾਲ ਜੁੜਿਆ ਹੋਇਆ, ਜਿੱਥੇ ਭੂਚਾਲ ਦੇ ਝਟਕਿਆਂ ਦੇ ਕਾਰਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁਲ ਹੋ ਗਈ l ਪਰ ਗਣੀਮਤ ਰਹੀ ਕਿਸੇ ਪ੍ਰਕਾਰ ਦਾ ਕੋਈ ਦੂਜਾ ਨਹੀਂ ਨੁਕਸਾਨ ਨਹੀਂ ਹੋਇਆ l