Hindi

ਸਾਰਿਆਂ ਦੇ ਲਈ ਕਿਫਾਇਤੀ ਸਿਹਤ ਸੇਵਾ

ਸਾਰਿਆਂ ਦੇ ਲਈ ਕਿਫਾਇਤੀ ਸਿਹਤ ਸੇਵਾ

ਸਾਰਿਆਂ ਦੇ ਲਈ ਕਿਫਾਇਤੀ ਸਿਹਤ ਸੇਵਾ


 

ਡਾ. ਨਰੇਸ਼ ਤ੍ਰੇਹਨ
ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਮੇਦਾਂਤਾ ਹਾਰਟ ਇੰਸਟੀਚਿਊਟ, ਗੁਰੂਗ੍ਰਾਮ
 

ਸਿਹਤ ਅਸਲ ਵਿੱਚ ਇੱਕ ਜ਼ਰੂਰੀ ਥੰਮ੍ਹ ਹੈ। ਇਹ ਵਾਕਈ ਇਹ ਰੇਖਾਂਕਿਤ ਕਰਦਾ ਹੈ ਕਿ ਅਗਲੇ 25 ਵਰ੍ਹਿਆਂ ਵਿੱਚ ਭਾਰਤ ਦੀ ਵਿਕਾਸ ਯਾਤਰਾ ‘ਤੇ ਵਿਚਾਰ ਕਰੀਏ ਤਾਂ ਸਰਕਾਰ ਅਤੇ ਨਿਜੀ ਸਿਹਤ ਸੇਵਾ ਦੇ ਦਿੱਗਜਾਂ ਨੂੰ ਕਿਸ ਵਿਸ਼ੇ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਜਿਸ ਨਾਲ ਦੁਨੀਆ ਦਾ ਸਭ ਤੋਂ ਅਧਿਕ ਜਨਸੰਖਿਆ ਵਾਲਾ ਦੇਸ਼ ਭਾਰਤ, ਵਿਸ਼ਵ ਦੇ ਸਭ ਤੋਂ ਸਮ੍ਰਿੱਧ ਦੇਸ਼ ਦੇ ਤੌਰ ‘ਤੇ ਪ੍ਰਤੀਸਥਾਪਿਤ ਹੋ ਸਕੇ। ਦੇਸ਼ ਵਿੱਚ ਰੋਗ ਅਤੇ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕੇ ਅਤੇ 1.43 ਬਿਲੀਅਨ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਲਈ ਗੁਣਵੱਤਾਪੂਰਨ ਅਤੇ ਕਿਫਾਇਤੀ ਸਿਹਤ ਸੇਵਾਵਾਂ ਸਮੇਂ ‘ਤੇ ਉਪਲਬਧ ਕਰਵਾਈਆਂ ਜਾ ਸਕਣ।
ਕਿਸੇ ਵਿਅਕਤੀ ਦੀ ਚੰਗੀ ਸਿਹਤ, ਪੈਸਾ ਕਮਾਉਣ ਦੀ ਸਮਰੱਥਾ ਅਤੇ ਦੇਸ਼ ਦੀ ਆਰਥਿਕ ਸਮ੍ਰਿੱਧੀ ਦੇ ਵਿੱਚ ਸਬੰਧ ਨੂੰ ਨਕਾਰ ਨਹੀਂ ਸਕਦੇ ਹਾਂ। ਭਾਰਤ, ਬਰਾਬਰ ਵਿਕਾਸ ‘ਤੇ ਅਧਾਰਿਤ 25 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਲਈ ਕਾਰਜਸ਼ੀਲ ਹੈ, ਜਨਸੰਖਿਆ ’ਚ ਬਦਲਾਅ, ਜੀਵਨ ਸ਼ੈਲੀ, ਬਦਲਦੇ ਵਾਇਰਸ, ਕੋਵਿਡ-19 ਜਿਹੀ ਮਹਾਮਾਰੀਆਂ ਅਤੇ ਜਲਵਾਯੂ ਸੰਕਟ ਤੋਂ ਉਤਪੰਨ ਸਿਹਤ ਚੁਣੌਤੀਆਂ ਨਾਲ ਨਿਪਟਣ ਦੇ ਲਈ ਉਸ ਨੂੰ ਇੱਕ ਬਹੁ-ਆਯਾਮੀ ਦ੍ਰਿਸ਼ਟੀਕੋਣ ਅਪਣਾਉਣਾ ਹੋਵੇਗਾ। ਭਾਰਤ ਨੂੰ ਸਿਹਤ ਦੇ ਖੇਤਰ ਦੀ ਪਰੰਪਰਾਗਤ ਚੁਣੌਤੀਆਂ ਜਿਹੇ ਅੰਤਰ-ਰਾਜ ਅਤੇ ਸ਼ਹਿਰੀ-ਗ੍ਰਾਮੀਣ ਅਸਮਾਨਤਾਵਾਂ, ਰੋਗੀਆਂ ਦੀ ਤੁਲਨਾ ਵਿੱਚ ਸਿਹਤ ਕਰਮੀਆਂ ਦੀ ਕਮੀ ਅਤੇ ਟੀਅਰ-1, 2 ਅਤੇ 3 ਸ਼ਹਿਰਾਂ ਵਿੱਚ ਹਸਪਤਾਲ ਸੇਵਾਵਾਂ ਵਿੱਚ ਕਮੀ ਦੇ ਅੰਤਰਾਲ ਨਾਲ ਨਿਪਟਣ ਦੇ ਤਰੀਕੇ ਵੀ ਤਲਾਸ਼ਣੇ ਹੋਣਗੇ।
ਇਸ ਸੰਦਰਭ ਵਿੱਚ, ਸਸਤੀ ਸਿਹਤ ਸੇਵਾ ਤੱਕ ਸਭ ਦੀ ਪਹੁੰਚ ਬਣਾ ਕੇ, ਭਾਰਤ ਪ੍ਰਤਿਸ਼ਠਾ ਦੇ ਇੱਕ ਨਵੇਂ ਆਯਾਮ ਤੱਕ ਪਹੁੰਚ ਸਕਦਾ ਹੈ। ਇਸ ਦਿਸ਼ਾ ਵਿੱਚ, ਭਾਰਤ ਨੇ ਰਾਸ਼ਟਰੀ ਸਿਹਤ ਨੀਤੀ, 2017 ਦੇ ਤਹਿਤ ਨਵੀਆਂ ਯੋਜਨਾਵਾਂ ਦੇ ਨਾਲ ਸਿਹਤ ਸੇਵਾ ਅਤੇ ਉਪਲਬਧਤਾ ਸੁਧਾਰਣ ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਸਰਕਾਰ ਨੇ ਡਿਜੀਟਲ ਸਿਹਤ ਟੈਕਨੋਲੋਜੀ ‘ਤੇ ਵਿਸ਼ੇਸ਼ ਧਿਆਨ ਦੇਣ ਅਤੇ ਉਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਅਤੇ ਸਿਹਤ ਸੇਵਾਵਾਂ ਨੂੰ ਕੋਨੇ-ਕੋਨੇ ਤੱਕ ਲੈ ਜਾਣ ਦੇ ਉਦੇਸ਼ ਨਾਲ ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਉਦਾਹਰਣ ਦੇ ਲਈ, 1.5 ਲੱਖ ਤੋਂ ਅਧਿਕ ਆਯੁਸ਼ਮਾਨ ਭਾਰਤ ਸਿਹਤ ਅਤੇ ਵੈਲਨੇੱਸ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ 700 ਤੋਂ ਅਧਿਕ ਜ਼ਿਲ੍ਹਿਆਂ ਵਿੱਚ 9,000 ਤੋਂ ਅਧਿਕ ਜਨ ਔਸ਼ਧੀ ਕੇਂਦਰਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਗੁਣਵੱਤਾਪੂਰਨ ਜੈਨੇਰਿਕ ਦਵਾਈਆਂ ਰੱਖੀਆਂ ਗਈਆਂ ਹਨ। ਲੇਕਿਨ ਸਰਬਭੌਮਿਕ ਸਿਹਤ ਸੇਵਾਵਾਂ ਦੀ ਕਵਰੇਜ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਭ ਤੋਂ ਅਧਿਕ ਮਹੱਤਵਪੂਰਨ ਪਹਿਲ ਆਯੁਸ਼ਮਾਨ ਭਾਰਤ ਪੀਐੱਮ-ਜਨ ਆਰੋਗਯ ਯੋਜਨਾ ਹੈ। ਇਸ ਵਿੱਚ ਭਾਰਤ ਦੇ ਸਭ ਤੋਂ ਅਧਿਕ 40 ਪ੍ਰਤੀਸ਼ਤ ਗ਼ਰੀਬ ਲੋਕਾਂ ਸਹਿਤ ਲਗਭਗ 55 ਕਰੋੜ ਲੋਕਾਂ ਦੀ ਪ੍ਰਤੀ ਵਰ੍ਹੇ ਪ੍ਰਤੀ ਪਰਿਵਾਰ 5 ਲੱਖ ਰੁਪਏ ਦੀ ਰਾਸ਼ੀ ਹਸਪਤਾਲ ਦੇ ਖਰਚ ਨੂੰ ਪੂਰਾ ਕਰਨ ਦੇ ਲਈ ਦਿੱਤੀ ਜਾਂਦੀ ਹੈ। ਨਿਜੀ ਖੇਤਰ ਦੁਆਰਾ ਸਮਰਥਿਤ, ਇਹ ਯੋਜਨਾ ਸੁਨਿਸ਼ਚਿਤ ਕਰਦੀ ਹੈ ਕਿ ਅਤਿਆਧੁਨਿਕ ਇਲਾਜ ਦੀ ਜ਼ਰੂਰਤ ਵਾਲੇ ਰੋਗੀ ਇਸ ਤੋਂ ਲਾਭਵੰਦ ਹੋ ਸਕਣ।
ਭਾਵੇਂ ਅਸੀਂ ਕੋਵਿਡ-19 ਮਹਾਮਾਰੀ ‘ਤੇ ਕਾਬੂ ਪਾ ਲਿਆ ਹੈ ਲੇਕਿਨ ਸਿਹਤ ਸੇਵਾਵਾਂ ਦੇ ਜ਼ਿਆਦਾ ਬੋਝ ਦਾ ਡਰ ਸਾਨੂੰ ਪਰੇਸ਼ਾਨ ਕਰਦਾ ਰਹੇਗਾ। ਲੰਬੇ ਸਮੇਂ ਤੱਕ ਕੋਵਿਡ ਦੀ ਸਥਿਤੀ, ਗ਼ੈਰ-ਸੰਚਾਰੀ ਰੋਗਾਂ ਵਿੱਚ ਵਾਧਾ, ਇਲਾਜ ਵਿੱਚ ਦੇਰੀ ਅਤੇ ਕੋਵਿਡ ਦੇ ਕਾਰਨ ਬਿਗੜਦੀ ਸਿਹਤ ਸਥਿਤੀ – ਇਹ ਸਾਰੇ ਕਾਰਕ ਨਿਕਟ ਭਵਿੱਖ ਵਿੱਚ ਆਰੋਥਿਕ ਬੋਝ ਦਾ ਕਾਰਨ ਬਣਨ ਦੀ ਸੰਭਾਵਨਾ ਰੱਖਦੇ ਹਨ। ਇਹ ਵਿਸ਼ੇਸ਼ ਤੌਰ ‘ਤੇ ਚਿੰਤਾਜਨਕ ਹੈ ਕਿਉਂਕਿ ਸਾਡੀ ਆਬਾਦੀ ਦਾ ਇੱਕ ਵੱਡਾ ਹਿੱਸਾ ਹੁਣ ਵੀ ਪਿੰਡਾਂ ਵਿੱਚ ਰਹਿੰਦਾ ਹੈ, ਜਿੱਥੇ ਪ੍ਰਾਥਮਿਕ ਅਤੇ ਸੈਕੰਡਰੀ ਸਿਹਤ ਕੇਂਦਰਾਂ ਦੇ ਨੈੱਟਵਰਕ, ਮੈਡੀਕਲ ਕਾਲਜਾਂ ਅਤੇ ਉਨ੍ਹਾਂ ਦੀਆਂ ਸੀਟਾਂ ਵਿੱਚ ਵਾਧੇ ਦੇ ਬਾਵਜੂਦ, ਡਾਕਟਰ ਅਤੇ ਰੋਗੀ ਦੇ ਵਿੱਚ ਦੇ ਅਨੁਪਾਤ ‘ਤੇ ਅਜੇ ਕੰਮ ਚਲ ਰਿਹਾ ਹੈ।
ਭਾਰਤ ਵਿੱਚ ਡਿਜੀਟਲ ਇਨੋਵੇਸ਼ਨ – ਮਹਾਮਾਰੀ ਦੀ ਸ਼ੁਰੂਆਤ ਤੋਂ ਬਹੁਤ ਪਹਿਲਾਂ ਤੋਂ ਹੀ ਸਿਹਤ ਸੇਵਾਵਾਂ ਵਿੱਚ ਮਦਦਗਾਰ ਰਹੇ ਹਨ। ਸਰਕਾਰ ਦੇ ਟੈਲੀਮੈਡਿਸਿਨ ਐਪ ਈ-ਸੰਜੀਵਨੀ ਨੇ ਮਾਹਿਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਦੂਰੀ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਸ਼ਹਿਰੀ-ਗ੍ਰਾਮੀਣ ਵਿਭਾਜਨ ਨੂੰ ਘੱਟ ਕੀਤਾ ਹੈ। ਆਪਣੇ ਲਾਂਚ ਦੇ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ, ਇਸ ਨੇ 10 ਕਰੋੜ ਤੋਂ ਅਧਿਕ ਲੋਕਾਂ ਦੀ ਮਦਦ ਕੀਤੀ ਹੈ। ਨਿਜੀ ਖੇਤਰ ਨੇ ਵੀ ਆਖਰੀ ਛੋਰ ਦੀ ਖਾਈ ਨੂੰ ਘਟਾਉਣ ਅਤੇ ਸਿਹਤ ਸੇਵਾਵਾਂ ਦੀ ਕਮੀ ਨੂੰ ਮਿਟਾਉਣ ਦੇ ਲਈ ਕਈ ਪਹਿਲਾਂ ਕੀਤੀਆਂ ਹਨ। ਟੈਲੀਮੈਡੀਸਿਨ ਦੇ ਇਲਾਵਾ, ਇਸ ਦਾ ਉਪਯੋਗ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰੋਗੀਆਂ ਨੂੰ ਸਿਹਤ ਸਬੰਧੀ ਸਲਾਹ-ਮਸ਼ਵਰੇ ਉਪਲਬਧ ਕਰਵਾਉਣ ਅਤੇ ਉਨ੍ਹਾਂ ਦੇ ਇਲਾਜ ਦੀ ਦੇਖ-ਰੇਖ ਕਰਨ ਵਿੱਚ ਕੀਤਾ ਜਾ ਰਿਹਾ ਹੈ। ਵੱਡੇ ਪੈਮਾਨੇ ‘ਤੇ ਸਿਹਤ ਸੇਵਾ ਪ੍ਰਦਾਤਾਵਾਂ ਨੇ ਦੂਰਸਥ ਮਹੱਤਵਪੂਰਨ ਦੇਖਭਾਲ ਸੇਵਾਵਾਂ (ਈ-ਆਈਸੀਯੂ) ਵੀ ਸ਼ੁਰੂ ਕੀਤੀਆਂ ਹਨ।
ਨੈਸ਼ਨਲ ਹੈਲਥ ਸਟੈਕ ਅਤੇ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਜਿਹੀਆਂ ਸਰਕਾਰੀ ਪਹਿਲਾਂ ਨੇ ਇੱਕ ਏਕੀਕ੍ਰਿਤ ਅਤੇ ਨਿਰਬਾਧ ਸਿਹਤ ਸੇਵਾ ਵੰਡ ਪ੍ਰਣਾਲੀ ਦੇ ਵਿਕਾਸ ਦੇ ਲਈ ਮਜ਼ਬੂਤ ਨੀਂਹ ਬਣਾਈ ਹੈ ਜੋ ਤੀਜੇ ਦਰਜੇ ਦੀ ਦੇਖਭਾਲ ਪ੍ਰਦਾਤਾਵਾਂ ਨੂੰ ਪ੍ਰਭਾਵੀ, ਕੁਸ਼ਲ ਅਤੇ ਵਿਅਕਤੀਗਤ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। ਸਮਾਰਟਫੋਨ ਉਪਯੋਗਕਰਤਾਵਾਂ ਦੀ ਵਧਦੀ ਸੰਖਿਆ ਅਤੇ ਡਿਜੀਟਲ ਸਿਹਤ ਪ੍ਰਣਾਲੀ ਨੂੰ ਸਕ੍ਰਿਯ ਤੌਰ ‘ਤੇ ਅਪਣਾਉਣ ਦੇ ਨਾਲ, ਵੰਚਿਤ ਅਤੇ ਹਾਸ਼ੀਏ ਵਾਲੇ ਭਾਈਚਾਰਿਆਂ ਦੇ ਵਿੱਚ ਘੱਟ ਲਾਗਤ ‘ਤੇ ਸਿਹਤ ਦੇਖਭਾਲ ਉਪਲਬਧਤਾ ਅਤੇ ਗੁਣਵੱਤਾ ਵਿੱਚ ਅਸਮਾਨਤਾਵਾਂ ਨੂੰ ਘੱਟ ਕਰ ਰਹੇ ਹਨ। ਇਹ ਰੋਗ ਦੀ ਰੋਕਥਾਮ ਅਤੇ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣ ਵਿੱਚ ਸਮਰੱਥ ਹਨ। ਇਹ ਉਪਕਰਣ ਬਿਮਾਰੀ ਦੇ ਦੀਰਘਕਾਲਿਕ ਬੋਝ ਅਤੇ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ ਅਤੇ ਆਬਾਦੀ ਦੀ ਸਮੁੱਚੀ ਭਲਾਈ ਵਿੱਚ ਬਿਹਤਰ ਯੋਗਦਾਨ ਦੇ ਸਕਦੇ ਹਨ।
ਇਸ ਦੇ ਇਲਾਵਾ, ਡਿਜੀਟਲ ਸਿਹਤ ਸਮਾਧਾਨ ਵੱਡੇ ਪੈਮਾਨੇ ‘ਤੇ ਡੇਟਾ ਕਲੈਕਸ਼ਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ, ਜਿਸ ਨਾਲ ਇਹ ਜਨ ਸਿਹਤ ਉਪਾਵਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਉਪਲਬਧ ਕਰਵਾ ਸਕਦੇ ਹਨ। ਇਹ ਜਨਤਕ ਅਤੇ ਨਿਜੀ ਖੇਤਰ ਦੇ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਰੋਗ ਨਿਯੰਤ੍ਰਣ, ਪ੍ਰਕੋਪ ਪ੍ਰਬੰਧਨ ਅਤੇ ਸਿਹਤ ਸੰਵਰਧਨ ਦੇ ਲਈ ਸਬੂਤ-ਅਧਾਰਿਤ ਰਣਨੀਤੀਆਂ ਨੂੰ ਵਿਕਸਿਤ ਕਰਨ ਵਿੱਚ ਸਮਰੱਥ ਬਣਾ ਸਕਦੇ ਹਨ। ਉਦਾਹਰਣ ਦੇ ਲਈ, ਇਨ੍ਹਾਂ ਨਾਲ ਰੋਗਾਂ ਦੀ ਸਥਿਤੀ ‘ਤੇ ਨਜ਼ਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ, ਜਿਸ ਨਾਲ ਉਭਰਦੇ ਸਿਹਤ ਜੋਖਿਮਾਂ ਦੀ ਪਹਿਚਾਣ ਵਿੱਚ ਸਹਾਇਤਾ ਅਤੇ ਉਚਿਤ ਤਕਨੀਕ ਵਿਕਸਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਸਰਕਾਰੀ ਪ੍ਰੋਗਰਾਮ ਅਤੇ ਨਿਜੀ ਸਿਹਤ ਸੇਵਾ ਖੇਤਰ ਦੀ ਸ਼ਮੂਲੀਅਤ ਅਤੇ ਡਿਜੀਟਲ ਸਿਹਤ ਸਮਾਧਾਨ ਮਿਲ ਕੇ ਸਭ ਦੇ ਲਈ ਸਸਤੀ ਸਿਹਤ ਦੇਖਭਾਲ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ ਤਾਕਿ ਇੱਕ ਤਾਲਮੇਲ ਪ੍ਰਣਾਲੀ ਪੇਸ਼ ਕਰ ਸਕਣ। ਇਸ ਨਾਲ ਨਾ ਸਿਰਫ਼ ਸਫਲਤਾ ਤੱਕ ਪਹੁੰਚ ਸੁਨਿਸ਼ਚਿਤ ਹੁੰਦੀ ਹੈ ਬਲਿਕ ਇਲਾਜ ਦੀ ਲਾਗਤ ਵਿੱਚ ਵੀ ਕਮੀ ਹੁੰਦੀ ਹੈ ਅਤੇ ਰੋਗ ਨਿਯੰਤ੍ਰਣ ਵਿੱਚ ਸਰਕ੍ਰਿਅ ਯੋਗਦਾਨ ਮਿਲਦਾ ਹੈ।


Comment As:

Comment (0)