Hindi
WhatsApp Image 2024-09-26 at 7

ਜ਼ਿਲ੍ਹਾ ਮੋਗਾ ਦੀਆਂ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਜਾਰੀ

ਜ਼ਿਲ੍ਹਾ ਮੋਗਾ ਦੀਆਂ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਜਾਰੀ

ਜ਼ਿਲ੍ਹਾ ਮੋਗਾ ਦੀਆਂ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਜਾਰੀ

-27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ

- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੀ ਹਦਾਇਤ

ਮੋਗਾ, 26 ਸਤੰਬਰ (2024) -
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੀਆਂ 340 ਗ੍ਰਾਮ ਪੰਚਾਇਤ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਚੋਣ ਪ੍ਰੋਗਰਾਮ ਅਨੁਸਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ, 2024 (ਸ਼ੁੱਕਰਵਾਰ) ਨੂੰ ਸ਼ੁਰੂ ਹੋਵੇਗੀ ਅਤੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰ ਸਕਣਗੇ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 04.10.2024 (ਸ਼ੁੱਕਰਵਾਰ) ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ 28.09.2024 ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਜਨਤਕ ਛੁੱਟੀ ਹੋਣ ਕਾਰਨ ਕੋਈ ਵੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05.10.2024 (ਸ਼ਨੀਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 07.10.2024 (ਸੋਮਵਾਰ) ਦੁਪਹਿਰ 03:00 ਵਜੇ ਤੱਕ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਵੋਟਾਂ 15.10.2024 (ਮੰਗਲਵਾਰ) ਨੂੰ ਬੈਲਟ ਬਕਸਿਆਂ ਰਾਹੀਂ ਸਵੇਰੇ 08.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ। ਪੋਲਿੰਗ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਹੀ ਕੀਤੀ ਜਾਵੇਗੀ।
ਸ਼੍ਰੀ ਸਾਰੰਗਲ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੀਆਂ ਕੁਲ 340 ਗ੍ਰਾਮ ਪੰਚਾਇਤਾਂ ਵਿਚੋਂ 69 ਸੀਟਾਂ ਐਸ.ਸੀ ਰਿਜ਼ਰਵ ਹਨ, ਇਸ ਤੋਂ ਇਲਾਵਾ 70 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 201 ਸੀਟਾਂ ਵਿਚੋਂ 101 ਔਰਤਾਂ ਲਈ ਤੇ 100 ਜਨਰਲ ਸੀਟਾਂ ਹਨ।
ਉਨ੍ਹਾਂ ਬਲਾਕ ਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਬਲਾਕ ਮੋਗਾ 1 ਦੀਆਂ 50 ਗ੍ਰਾਮ ਪੰਚਾਇਤ ਵਿਚੋਂ 10 ਸੀਟਾਂ ਐਸ.ਸੀ ਉਮੀਦਵਾਰ ਲਈ ਰਾਖਵੀਂਆਂ ਹਨ, ਇਸ ਤੋਂ ਇਲਾਵਾ 10 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂ ਹਨ। 15 ਸੀਟਾਂ ਔਰਤਾਂ ਲਈ ਅਤੇ 15 ਜਨਰਲ ਸੀਟਾਂ ਹਨ।
ਬਲਾਕ ਮੋਗਾ 2 ਦੀਆਂ 43 ਗ੍ਰਾਮ ਪੰਚਾਇਤ ਵਿਚੋਂ 9 ਸੀਟਾਂ ਐਸ.ਸੀ ਉਮੀਦਵਾਰ ਲਈ ਰਾਖਵੀਂਆਂ ਹਨ, ਇਸ ਤੋਂ ਇਲਾਵਾ 9 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂ ਹਨ। 13 ਸੀਟਾਂ ਔਰਤਾਂ ਲਈ ਅਤੇ 12 ਜਨਰਲ ਸੀਟਾਂ ਹਨ।
ਬਲਾਕ ਬਾਘਾਪੁਰਾਣਾ ਦੀਆਂ 71 ਗ੍ਰਾਮ ਪੰਚਾਇਤ ਵਿਚੋਂ 13 ਸੀਟਾਂ ਐਸ.ਸੀ ਉਮੀਦਵਾਰ ਲਈ ਰਾਖਵੀਂਆਂ ਹਨ, ਇਸ ਤੋਂ ਇਲਾਵਾ 14 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂ ਹਨ। 22 ਸੀਟਾਂ ਔਰਤਾਂ ਲਈ ਅਤੇ 22 ਜਨਰਲ ਸੀਟਾਂ ਹਨ।
ਬਲਾਕ ਨਿਹਾਲ ਸਿੰਘ ਵਾਲਾ ਦੀਆਂ 38 ਗ੍ਰਾਮ ਪੰਚਾਇਤ ਵਿਚੋਂ 8 ਸੀਟਾਂ ਐਸ.ਸੀ ਉਮੀਦਵਾਰ ਲਈ ਰਾਖਵੀਂਆਂ ਹਨ, ਇਸ ਤੋਂ ਇਲਾਵਾ 7 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂ ਹਨ। 12 ਸੀਟਾਂ ਔਰਤਾਂ ਲਈ ਅਤੇ 11 ਜਨਰਲ ਸੀਟਾਂ ਹਨ।
ਬਲਾਕ ਕੋਟ ਈਸੇ ਖਾਂ ਦੀਆਂ 138 ਗ੍ਰਾਮ ਪੰਚਾਇਤ ਵਿਚੋਂ 29 ਸੀਟਾਂ ਐਸ.ਸੀ ਉਮੀਦਵਾਰ ਲਈ ਰਾਖਵੀਂਆਂ ਹਨ, ਇਸ ਤੋਂ ਇਲਾਵਾ 30 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂ ਹਨ। 39 ਸੀਟਾਂ ਔਰਤਾਂ ਲਈ ਅਤੇ 40 ਜਨਰਲ ਸੀਟਾਂ ਹਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਸਮੂਹ ਐੱਸ ਡੀ ਐੱਮਜ਼, ਰਿਟਰਨਿੰਗ ਅਧਿਕਾਰੀ ਅਤੇ ਹੋਰ ਚੋਣ ਅਮਲੇ ਨਾਲ ਮੀਟਿੰਗ ਕੀਤੀ ਅਤੇ ਚੋਣ ਪ੍ਰਕਿਰਿਆ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ  ਮੁਕੰਮਲ ਕਰਨ ਦੀ ਹਦਾਇਤ ਕੀਤੀ।     


Comment As:

Comment (0)