ਏਕ ਭਾਰਤ ਸਰੇਸ਼ਠ ਭਾਰਤ ਮੁਹਿੰਮ ਤਹਿਤ ਸਕੂਲਾਂ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ
ਏਕ ਭਾਰਤ ਸਰੇਸ਼ਠ ਭਾਰਤ ਮੁਹਿੰਮ ਤਹਿਤ ਸਕੂਲਾਂ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ
ਫਾਜਿਲਕਾ 21 ਸਤੰਬਰ
ਜ਼ਿਲ੍ਹਾ ਸਿੱਖਿਆ ਅਫਸਰ ਫਾਜਿਲਕਾ ਸ੍ਰੀ ਬ੍ਰਿਜਮੋਹਨ ਬੇਦੀ ਅਤੇ ਡਿਪਟੀ ਡੀਈਓ ਸ੍ਰੀ ਪੰਕਜ ਅੰਗੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਨੋਡਲ ਅਫਸਰ ਸ੍ਰੀ ਵਿਜੈਪਾਲ ਦੀ ਅਗਵਾਈ ਹੇਠ ਏਕ ਭਾਰਤ ਸਰੇਸ਼ਠ ਭਾਰਤ ਮੁਹਿੰਮ ਤਹਿਤ ਸਕੂਲ ਆਫ ਐਮੀਨੈਂਸ ਫਾਜਿਲਕਾ ਵਿਖੇ ਜ਼ਿਲ੍ਹੇ ਦੇ ਸਕੂਲਾ ਵਿਖੇ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਕਰਵਾਈ ਗਈ । ਏਕ ਭਾਰਤ ਸਰੇਸ਼ਠ ਭਾਰਤ ਮੁਹਿੰਮ ਦਾ ਮੁੱਖ ਮਕਸਦ ਰਾਜਾਂ ਤੇ ਜ਼ਿਲਿਆਂ ਨੂੰ ਆਪਸ ਵਿਚ ਜੋੜਨ ਤਾਂ ਜੋ ਭਾਸ਼ਾ, ਵਪਾਰ, ਤਿਉਹਾਰਾਂ,ਵਿਅੰਜਨਾ,ਸੱਭਿਆਚਾਰ, ਯਾਤਰਾ ਤੇ ਟੂਰਿਜ਼ਮ ਦੇ ਖੇਤਰਾਂ ’ਚ ਵਟਾਂਦਰੇ ਦੇ ਰਾਹੀਂ ਲੋਕਾਂ ਨੂੰ ਆਪਸ ’ਚ ਜੋੜਿਆ ਜਾ ਸਕੇ।
ਨੋਡਲ ਅਫਸਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਏਕ ਭਾਰਕ ਸਰੇਸ਼ਠ ਭਾਰਤ ਮੁਹਿੰਮ ਤਹਿਤ ਪ੍ਰਤੀਯੋਗਤਾ ਲਈ ਲੋਕ ਨਾਚ ਆਂਧਰਾ ਪ੍ਰਦੇਸ ਅਤੇ ਪੇਨਟਿੰਗ ਪ੍ਰੋਤੀਯੋਗਤਾਵਾਂ ਚੁਣੀਆਂ ਗਈਆ ਸਨ । ਇਨ੍ਹਾਂ ਦੋਵੇ ਗਤੀਵਿਧੀਆ ਨੂੰ ਦੋ ਕੈਟਾਗਿਰੀ ਵਿਚ ਵੰਡਿਆ ਗਿਆ ਸੀ ।ਪਹਿਲਾ ਕੈਟਾਗਿਰੀ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਦੀ ਅਤੇ ਦੂਸਰੀ ਕੈਟਾਗਰੀ 9ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆ ਦੀ ਸੀ ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਲੋਕ ਨਾਚ ਆਧਰਾ ਪ੍ਰਦੇਸ ਵਿਚ 6ਵੀ ਤੋਂ 8ਵੀ ਜਮਾਤ ਦੇ ਵਿਦਿਆਰਥੀਆਂ ਵਿਚ ਆਨੰਦ ਸ.ਸ.ਸ.ਸ ਲਾਧੂਕਾ ਨੇ ਪਹਿਲਾ ਸਥਾਨ, ਸਨੇਹਾ ਬਲੇਰ ਕੇ ਹਸਲ ਸਕੂਲ ਨੇ ਦੂਜਾ ਸਥਾਨ, ਜੀਆ ਸ.ਹ.ਸ ਟਾਹਲੀਵਾਲਾ ਨੇ ਤਿੰਜਾ ਸਥਾਨ ਅਤੇ ਯਸੂਧਾ ਸ.ਹ.ਸ ਕੇਰਾ ਖੇੜਾ ਨੇ ਤਿੰਜਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਤਰ੍ਹਾਂ 9ਵੀ ਤੋਂ 12 ਜਮਾਤ ਦੇ ਵਿਦਿਆਰਥੀਆਂ ਵਿਚ ਅਨੂਦੀਪ ਚੱਕ ਜਮਾਲਗੜ੍ਹ ਸਕੂਲ ਨੇ ਪਹਿਲਾ, ਮੀਨੂੰ ਝੂਮੀਆ ਵਾਲੀ ਸਕੂਲ ਨੇ ਦੂਜਾ ਸਥਾਨ ਅਤੇ ਰਾਜਵੀਰ ਕੌਰ ਅਸਲਾਮ ਵਾਲਾ ਸਕੂਲ ਨੇ ਤੀਜਾ ਸਥਾਨ ਅਤੇ ਪੂਨਮ ਕੇਰਾ ਖੇੜਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੇਨਟਿੰਗ ਵਿਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆ ਵਿੱਚ ਗੁੰਜਨ ਵਰਮਾ ਸ.ਸ.ਸ.ਸ ਡੰਗਰ ਖੇੜਾ ਨੇ ਪਹਿਲਾ ਸਥਾਨ,ਮਯੰਕ ਬਨਵਾਲਾ ਸ.ਹ.ਸ ਹਨਵੰਤਾ ਨੇ ਦੂਜਾ ਸਥਾਨ ਅਤੇ ਰੁਕਮਨ ਕੌਰ ਸ.ਸ.ਸ.ਸ ਕੇਰਾ ਖੇੜਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ 9ਵੀਂ ਤੋਂ 12 ਤੱਕ ਦੇ ਵਿਦਿਆਰਥੀਆਂ ਵਿੱਚ ਮਨੀਸ਼ ਕੁਮਾਰ ਸ.ਸ.ਸ.ਸ. ਖੂਈਖੇੜਾ ਸਕੂਲ ਨੇ ਪਹਿਲਾ ਸਥਾਨ, ਵੰਸ਼ ਸ.ਸ.ਸ.ਸ ਅਬੋਹਰ(ਲੜਕੇ) ਨੇ ਦੂਜਾ ਸਥਾਨ ਅਤੇ ਹੀਨਾ ਸ.ਗ.ਸ.ਸ ਅਬੋਹਰ(ਲੜਕੀ) ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਸਮਸ਼ੇਰ ਸਿੰਘ, ਵਿਕਰਮ,ਮਨਪ੍ਰੀਤ, ਅੰਜੂ, ਨੇ ਜਜਮੈਂਟ ਦੀ ਭੂਮਿਕਾ ਨਿਭਾਈ ਗਈ। ਮੈਡਮ ਵਨੀਤਾ ਵੱਲੋਂ ਸਟੇਜ ਪਰਫੂਮ ਕੀਤਾ ਗਿਆ ਅਤੇ ਗੁਰਛਿੰਦਰ ਸਿੰਘ,ਸੁਧੀਰ,ਹਿਮਾਸੂ ਵੱਲੋਂ ਵਿਸੇਸ਼ ਯੋਗਦਾਨ ਦਿੱਤਾ ਗਿਆ ।