ਖੇਤੀਬਾੜੀ ਵਿਭਾਗ ਵਲੋਂ ਮਸ਼ੀਨਾਂ ’ਤੇ ਸਬਸਿਡੀ ਲਈ 03 ਜਨਵਰੀ 2023 ਤੱਕ ਆਨ ਲਾਈਨ ਅਰਜ਼ੀਆਂ ਦੀ ਮੰਗ
Hindi
Online Applications for Subsidy on Machinery

Online Applications for Subsidy on Machinery

ਖੇਤੀਬਾੜੀ ਵਿਭਾਗ ਵਲੋਂ ਮਸ਼ੀਨਾਂ ’ਤੇ ਸਬਸਿਡੀ ਲਈ 03 ਜਨਵਰੀ 2023 ਤੱਕ ਆਨ ਲਾਈਨ ਅਰਜ਼ੀਆਂ ਦੀ ਮੰਗ

•50 ਫੀਸਦੀ ਤੱਕ ਮਿਲੇਗੀ ਸਬਸਿਡੀ

•ਜ਼ਿਲ੍ਹੇ ਦੇ ਕਿਸਾਨ ਮਸ਼ੀਨਰੀ ਤੇ ਮਿਲਣ ਵਾਲੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਾਭ

ਫਾਜ਼ਿਲਕਾ 23 ਦਸੰਬਰ

Online Applications for Subsidy on Machinery: ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਵਲੋਂ ਮਸ਼ੀਨਾਂ ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਆਨ ਲਾਈਨ ਪੋਰਟਲ agrumachinerypb.com ’ਤੇ 03 ਜਨਵਰੀ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਵਿਚ ਮੁੱਖ ਤੌਰ ’ਤੇ ਮੈਨੂਅਲ/ਬੈਟਰੀ:ਨੈਪ ਸੈਕ ਸਪ੍ਰੇਅਰ,ਫਾਰੇਜ ਬੇਲਰ,ਮਲਟੀ ਕਰਾਪ ਪਲਾਂਟਰ (20 ਐਚ.ਪੀ ਤੋਂ ਘੱਟ ਸਮਰੱਥਾ ਵਾਲੇ ਟ੍ਰੈਕਟਰ ਲਈ),ਪਾਵਰ ਨੈਪ ਸੈਕ ਸਪ੍ਰਅਰ,ਮਿਲੈਟ ਮਿੱਲ,ਫਾਰੇਜ ਹਾਰਵੇਸਟਰ,ਟ੍ਰੈਕਟਰ ਚਾਲਕ ਸਪ੍ਰੇਅਰ,ਆਈਲ ਮਿੱਲ ਅਤੇ ਨੁਮੈਟਿਕ ਪਲਾਂਟਰ ਸ਼ਾਮਿਲ ਹਨ।

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ  ਸ੍ਰੀ ਸਰਵਨ ਕੁਮਾਰ ਨੇ ਕਿਹਾ ਕਿ ਐਸ.ਸੀ/ਮਹਿਲਾਵਾਂ/ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਬਸਿਡੀ ਦੀ ਦਰ 50 ਫੀਸਦੀ ਅਤੇ ਹੋਰ ਕਿਸਾਨਾਂ ਲਈ 40 ਫੀਸਦੀ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮਸ਼ੀਨਰੀ ਤੇ ਦਿੱਤੀ ਜਾ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਦਫਤਰ ਅਬੋਹਰ ਦੇ 98158-40636, ਖੁਏਆ ਸਰਵਰ ਦੇ ਮੋਬਾਇਲ ਨੰਬਰ 80549-65636, ਫਾਜ਼ਿਲਕਾ ਦੇ 94639- 76472, ਜਲਾਲਾਬਾਦ ਦੇ 98964-01313 ਅਤੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸ

ਇਸ ਨੂੰ ਪੜ੍ਹੋ:

 


Comment As:

Comment (0)