Dating App Scammers Arrested
Hindi
Dating App

ਡੇਟਿੰਗ ਐਪ ਰਾਹੀ ਬੁਲਾ ਕੇ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ  


ਐਸ.ਏ.ਐਸ. ਨਗਰ: 3 ਜਨਵਰੀ, 2023 :: Dating App Looting Gang busted, 1 scammer gets nabbed 

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਮੋਹਾਲੀ ਵਿਖੇ ਜਸ਼ਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਪਾਸੋ ਲਿਫਟ ਲੈ ਕਰ ਉਸ ਪਾਸੋ ਇੱਕ ਕਾਰ ਅਤੇ 700\- ਰੁਪਏ ਦੀ ਖੋਹ ਹੋਈ ਸੀ। ਜਿਸ ਪਰ ਮੁਕੱਦਮਾ ਨੰਬਰ: 260 ਮਿਤੀ 29-12-2022 ਅ\ਧ 379-ਬੀ, 323, 34 ਭ:ਦ ਥਾਣਾ ਸਦਰ ਖਰੜ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ। ਜਿਸ ਨੂੰ ਟਰੇਸ ਕਰਨ ਲਈ ਸ਼੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਦਿਹਾਤੀ), ਸ਼੍ਰੀਮਤੀ ਰੁਪਿੰਦਰਦੀਪ ਕੋਰ ਸੋਹੀ, ਉੱਪ ਕਪਤਾਨ ਪੁਲਿਸ (ਖਰੜ੍ਹ 01) ਦੀ ਅਗਵਾਈ ਹੇਠ ਮੁੱਖ ਅਫਸਰ, ਥਾਣਾ ਘੜੂੰਆ ਦੀ ਟੀਮ ਅਤੇ  ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ, ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾ ਵੱਲੋ ਡੇਟਿੰਗ ਐਪ ਦੇ ਜਰੀਏ ਭੋਲੇ ਭਾਲੇ ਲੋਕਾ ਨੂੰ ਬੁਲਾ ਕਰ ਖੋਹ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ ਦੋ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੰਟ, ਥਾਣਾ ਖਮਾਣੋ, ਜਿਲ੍ਹਾ ਫਹਿਤਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਸ ਪਾਸੋ ਦੋ ਕਾਰਾਂ ਬ੍ਰਾਮਦ ਹੋਈਆ ਹਨ। ਮੁੱਢਲੀ ਪੁੱਛਗਿੱਛ ਤੋ ਮੁਕੱਦਮਾ ਵਿੱਚ ਇਸ ਗਿਰੋਹ ਦੇ ਦੋ ਹੋਰ ਮੈਂਬਰਾ ਰਣਵੀਰ ਸਿੰਘ ਉਰਫ ਮਿੱਠੂ ਅਤੇ ਜੋਤੀ ਨੂੰ ਨਾਮਜਦ ਕੀਤਾ ਗਿਆ ਹੈ। ਇਹਨਾ ਤਿੰਨਾ ਵਿਅਕਤੀਆ ਨੇ ਰਲ ਕੇ ਪਿਛਲੇ ਕਰੀਬ 02 ਮਹੀਨਿਆ ਤੋ ਪੰਜ ਵਿਅਕਤੀਆ ਨੂੰ ਸ਼ਿਕਾਰ ਬਣਾਇਆ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।


ਵਾਰਦਾਤਾ ਦਾ ਤਰੀਕਾ ਅਤੇ ਏਰੀਆ :-
ਇਹ ਗਿਰੋਹ ਦੇ ਤਿੰਨੋ ਵਿਅਕਤੀ ਰਲ ਕੇ ਕਾਰ ਵਿੱਚ ਸਵਾਰ ਹੋ ਕੇ ਡੇਟਿੰਗ ਐਪ ਤੇ ਕੋਨਟੇਕਟ ਕੀਤੇ ਹੋਏ ਵਿਅਕਤੀ ਨੂੰ ਮੋਹਾਲੀ, ਖਰੜ, ਘੜੂਆ ਅਤੇ ਲੁਧਿਆਣਾ ਏਰੀਆ ਦੇ ਸੁਨਸਾਨ ਜਗਾ ਤੇ ਬੁਲਾ ਕੇ ਜਾਂ ਕਾਰ ਵਿੱਚ  ਬਿਠਾ ਕਰ ਜਾਂ ਲਿਫਟ ਲੈ ਲੈਦੇ ਸਨ ਅਤੇ ਫਿਰ ਉਸ ਨੂੰ ਡਰਾ ਧਮਕਾ ਕੇ ਉਸ ਪਾਸੋ ਨਕਦੀ ਮੋਬਾਇਲ ਫੋਨ ਅਤੇ ਕਾਰ ਖੋਹ ਕੇ ਲੈ ਜਾਦੇ ਸਨ। ਤਿੰਨਾ ਵਿਅਕਤੀਆ ਦੀ ਉਮਰ 20 ਤੋ 22 ਸਾਲ ਦੇ ਵਿੱਚ ਹੈ।

ਬ੍ਰਾਮਦਗੀ :-
1. ਇੱਕ ਕਾਰ ਏਸੇਂਟ ਰੰਗ ਕਾਲਾ ਨੰਬਰ ਪੀ.ਬੀ. 11 ਡਬਲਿਊ 0550
2. ਇੱਕ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰ ਪੀ.ਬੀ. 10 ਈ.ਐਫ. 9870

ਗ੍ਰਿਫਤਾਰ ਵਿਅਕਤੀ :-
1. ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੰਟ, ਥਾਣਾ ਖਮਾਣੋ, ਜਿਲ੍ਹਾ ਫਹਿਤਗੜ੍ਹ  ਸਾਹਿਬ।

ਹੁਣ ਤੱਕ ਕੀਤੀਆ ਵਾਰਦਾਤਾ :-

ਇਹ ਤਿੰਨੋ ਵਿਅਕਤੀ ਕਰੀਬ ਪਿਛਲੇ 02 ਮਹੀਨਿਆ ਤੋ 05 ਵਿਅਕਤੀਆ ਨੂੰ ਡੇਟਿੰਗ ਐਪ ਰਾਹੀ ਬੁਲਾ ਕੇ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿਹਨਾ ਪਾਸੋ ਇਹਨਾ ਵਿਅਕਤੀਆ ਨੇ 80,000\-, 25,000\-, 10,000\-, 7,000\- ਅਤੇ 700\- ਰੁਪਏ ਸਮੇਤ ਏਸੇਂਟ ਕਾਰ ਅਤੇ ਮੋਬਾਇਲ ਫੋਨ ਖੋਹ ਦੀਆ ਵਾਰਦਾਤਾ ਕਰ ਚੁੱਕੇ ਹਨ। 


Comment As:

Comment (0)