Hindi
WhatsApp Image 2024-05-20 at 17

ਗਿਣਤੀ ਤੇ ਪੋਸਟਲ ਬੈਲਟ ਦੇ ਮੱਦੇਨਜ਼ਰ ਮੀਟਿੰਗ ਆਯੋਜਿਤ

ਗਿਣਤੀ ਤੇ ਪੋਸਟਲ ਬੈਲਟ ਦੇ ਮੱਦੇਨਜ਼ਰ ਮੀਟਿੰਗ ਆਯੋਜਿਤ

ਗਿਣਤੀ ਤੇ ਪੋਸਟਲ ਬੈਲਟ ਦੇ ਮੱਦੇਨਜ਼ਰ ਮੀਟਿੰਗ ਆਯੋਜਿਤ

ਬਠਿੰਡਾ, 20 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੋਡਲ ਅਫਸਰ ਐਮਸੀਸੀ ਤੇ ਐਮਸੀਐਮਸੀ ਸ਼੍ਰੀ ਰਾਹੁਲ ਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ ਲਤੀਫ ਅਹਿਮਦ ਦੀ ਯੋਗ ਅਗਵਾਈ ਹੇਠ ਸਹਾਇਕ ਰਿਟਰਨਿੰਗ ਅਫਸਰਾਂ, ਕਾਊਟਿੰਗ ਸੁਪਰਵਾਈਜ਼ਰਾਂ ਅਤੇ ਸਹਾਇਕ ਕਾਊਟਿੰਗ ਸੁਪਰਵਾਈਜ਼ਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤ ਕਰਦਿਆਂ ਕਿਹਾ ਕਿ ਗਿਣਤੀ ਵਾਲੇ ਦਿਨ (4 ਜੂਨ ਨੂੰ) ਚੋਣ ਡਿਊਟੀ ’ਤੇ ਸਮੇਂ-ਸਿਰ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ।

ਮੀਟਿੰਗ ਦੌਰਾਨ ਨੋਡਲ ਅਫਸਰ ਐਮਸੀਸੀ ਤੇ ਐਮਸੀਐਮਸੀ ਸ਼੍ਰੀ ਰਾਹੁਲ ਵਲੋਂ ਸਹਾਇਕ ਰਿਟਰਨਿੰਗ ਅਫਸਰਾਂ, ਕਾਊਟਿੰਗ ਸੁਪਰਵਾਈਜ਼ਰਾਂ ਅਤੇ ਸਹਾਇਕ ਕਾਊਟਿੰਗ ਸੁਪਰਵਾਈਜ਼ਰਾਂ ਨੂੰ ਟੀਮ ਬਣਤਰ, ਕਾਊਟਿੰਗ ਪ੍ਰਕਿਰਿਆ ਤੋਂ ਇਲਾਵਾ ਕਾਊਟਿੰਗ ਆਗਾਊਂ ਪ੍ਰਬੰਧਾਂ ਅਤੇ ਇਸ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦਾ ਕਿਸ ਤਰ੍ਹਾਂ ਹੱਲ ਕਰਨਾ ਹੈ, ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਉਨ੍ਹਾਂ ਚੋਣ ਅਧਿਕਾਰੀਆਂ ਨੂੰ ਈਟੀਬੀਪੀਐਸ (ਭਾਰਤੀ ਸੈਨਾ ਦੀ ਵੋਟਾਂ) ਦੀ ਕਾਊਟਿੰਗ ਕਿਸ ਤਰ੍ਹਾਂ ਕਰਨੀ ਹੈ ਅਤੇ ਉਸ ਨੂੰ ਸਕੈਨ ਕਰਨ ਦੇ ਨਾਲ-ਨਾਲ ਕਿਸ ਤਰ੍ਹਾਂ ਅਪਰੂਵ ਕਰਨਾ ਹੈ, ਬਾਰੇ ਬਾਰੀਕੀ ਨਾਲ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣਾ ਈਮੇਲ ਐਡਰੈਸ ਤੇ ਮੋਬਾਇਲ ਨੰਬਰ ਦੀ ਜਾਣਕਾਰੀ ਸਹੀ ਮੁਹੱਈਆਂ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।

ਇਸ ਤੋਂ ਪਹਿਲਾਂ ਕਾਊਟਿੰਗ ਵੋਟਾਂ ਨਾਲ ਸਬੰਧਤ ਕੰਟਰੋਲ ਯੂਨਿਟ (ਸੀਯੂ) ਤੇ ਵੀਵੀਪੈਟ ਪੇਪਰ ਦੀ ਗਿਣਤੀ ਸਬੰਧੀ ਸਥਾਨਕ ਏਮਜ਼ ਦੇ ਆਡੀਟੋਰੀਅਲ ’ਚ ਨੋਡਲ ਅਫਸਰ ਐਮਸੀਸੀ ਤੇ ਐਮਸੀਐਮਸੀ ਸ਼੍ਰੀ ਰਾਹੁਲ ਅਤੇ ਸਹਾਇਕ ਨੋਡਲ ਅਫਸਰ ਸ ਗੁਰਦੀਪ ਸਿੰਘ ਮਾਨ ਵਲੋਂ ਕਾਊਟਿੰਗ ਸਟਾਫ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਚੋਣ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।


Comment As:

Comment (0)