Hindi
2

ਪਿੰਡ ਗਹਿਰੀ ਚ ਕਾਂਗਰਸ ਨੂੰ ਵਡਾ ਝਟਕਾ - ਦੋ ਮੈਂਬਰ ਪੰਚਾਇਤ ਅਤੇ ਸਰਪੰਚੀ ਦੇ ਉਮੀਦਵਾਰ ਸਮੇਤ ਸੈਂਕੜੇ ਲੋਕ ਆਮ ਆਦਮੀ ਪਾਰ

ਪਿੰਡ ਗਹਿਰੀ ਚ ਕਾਂਗਰਸ ਨੂੰ ਵਡਾ ਝਟਕਾ - ਦੋ ਮੈਂਬਰ ਪੰਚਾਇਤ ਅਤੇ ਸਰਪੰਚੀ ਦੇ ਉਮੀਦਵਾਰ ਸਮੇਤ ਸੈਂਕੜੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਪਿੰਡ ਗਹਿਰੀ ਚ ਕਾਂਗਰਸ ਨੂੰ ਵਡਾ ਝਟਕਾ - ਦੋ ਮੈਂਬਰ ਪੰਚਾਇਤ ਅਤੇ ਸਰਪੰਚੀ ਦੇ ਉਮੀਦਵਾਰ ਸਮੇਤ ਸੈਂਕੜੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਜੰਡਿਆਲਾ ਗੁਰੂ,  16 ਫਰਵਰੀ,
ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਤਾਕਤ ਮਿਲੀ ਜਦੋਂ ਹਲਕੇ ਦੇ ਪ੍ਰਸਿੱਧ ਪਿੰਡ ਗਹਿਰੀ ਤੋਂ ਸਰਪੰਚੀ ਦੇ ਉਮੀਦਵਾਰ ਸ ਪਰਮਿੰਦਰ ਸਿੰਘ ਪੰਨਾ ਅਤੇ ਮੌਜੂਦਾ ਮੈਂਬਰ ਪੰਚਾਇਤ ਸ ਸਰਵਣ ਸਿੰਘ ਤੇ ਸ ਹਰਭਜਨ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਰਿਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ ਹੋ ਗਏ। ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਸਰਪੰਚ, ਪੰਚ ਅਤੇ ਹੋਰ ਪਿੰਡ ਵਾਸੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਉੱਤੇ ਜੀ ਆਇਆ ਕਹਿੰਦੇ ਕਿਹਾ ਕਿ ਤੁਹਾਡੀ ਸ਼ਮੂਲੀਅਤ ਨਾਲ ਮੈਨੂੰ ਵੱਡਾ ਬਲ ਮਿਲਿਆ ਹੈ। ਉਹਨਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਨਿਰੰਤਰ ਯਤਨਸ਼ੀਲ ਹਾਂ, ਲਗਾਤਾਰ ਆਪਣੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਪਰ ਇਹ ਖੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਮਿਲੇ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾ ਰਹੀ ਸੁਚੱਜੀ ਅਗਵਾਈ ਅਤੇ ਨੇਕ ਨੀਅਤ ਨੂੰ ਤੁਸੀਂ ਸਾਥ ਦਿੰਦੇ ਹੋਏ ਹੋਰ ਵੱਡੀ ਤਾਕਤ ਬਖਸ਼ ਦਿੱਤੀ ਹੈ ਅਤੇ ਹੁਣ ਮੈਂ ਬਤੌਰ ਮੰਤਰੀ ਹੋਰ ਵੀ ਮਿਹਨਤ ਅਤੇ ਤਾਕਤ ਦੇ ਨਾਲ ਹਲਕੇ ਦੇ ਕੰਮ ਕਰਵਾਉਣ ਲਈ ਤਤਪਰ ਰਹਾਂਗਾ।
ਕੈਬਨਟ ਮੰਤਰੀ ਨੇ ਕਿਹਾ ਕਿ ਇਹ ਤੁਹਾਡਾ ਸਾਥ ਹੀ ਹੈ ਜਿਸ ਨੇ ਪਹਿਲਾਂ ਵੀ ਵੱਡੇ ਫਰਕ ਨਾਲ ਜਿੱਤ ਦਿਵਾਈ ਸੀ ਅਤੇ ਤਾਕਤ ਬਖਸ਼ੀ ਸੀ। ਉਨਾਂ ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਏ ਮੁਖਤਾਰ ਸਿੰਘ, ਨਰਿੰਦਰ ਸਿੰਘ ਪੱਪੂ , ਪ੍ਰਦੀਪ ਕੁਮਾਰ ਟੋਨੀ,  ਪਰਮਿੰਦਰ ਸਿੰਘ,ਪੰਨਾ, ਸਰਵਣ ਸਿੰਘ ਮੈਂਬਰ ਪੰਚਾਇਤ,  ਹਰਭਜਨ ਸਿੰਘ ਮੈਂਬਰ ਪੰਚਾਇਤ ,  ਬਾਬਾ ਕਸ਼ਮੀਰ ਸਿੰਘ, ਮੇਜਰ ਸਿੰਘ ਦੁਸਾਂਝ,  ਕੀਮਤੀ ਲਾਲ, ਜੋਗਿੰਦਰ ਪਾਲ ਘੁੱਕ,  ਬਲਕਾਰ ਸਿੰਘ, ਕੁਲਦੀਪ ਸਿੰਘ , ਅਵਤਾਰ ਸਿੰਘ ਤਾਰਾ,  ਗੁਰਦਿਆਲ ਸਿੰਘ , ਬਲਰਾਜ ਸਿੰਘ ਬਾਜ਼ੂ, ਰਮੇਸ਼ ਕੁਮਾਰ , ਹਰਮਨਿੰਦਰਜੀਤ ਸਿੰਘ ਲਾਡੀ ,  ਟਿੰਕੂ, ਜੁਗਰਾਜ ਸਿੰਘ ਜੱਗਾ , ਗੁਰਮੇਜ ਸਿੰਘ , ਮਲਕੀਤ ਸਿੰਘ ਸੱਗੂ , ਕੰਵਰਜੀਤ ਸਿੰਘ , ਲਖਵਿੰਦਰ ਸਿੰਘ ਬਿੱਟਾ ਸਾਬਕਾ ਮੈਂਬਰ ਪੰਚਾਇਤ
ਅਤੇ ਹੋਰ ਸਾਥੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਕੈਪਸ਼ਨ
ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਪਿੰਡ ਗਹਿਰੀ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਵੱਖ ਵੱਖ ਆਗੂਆਂ ਦਾ ਸਵਾਗਤ ਕਰਦੇ ਹੋਏ।


Comment As:

Comment (0)