Hindi

ਵਿੱਤੀ ਸਾਖਰਤਾ ਜਾਗਰੂਕਤਾ ਸੈਸ਼ਨ ਆਯੋਜਿਤ

ਵਿੱਤੀ ਸਾਖਰਤਾ ਜਾਗਰੂਕਤਾ ਸੈਸ਼ਨ ਆਯੋਜਿਤ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਬਠਿੰਡਾ

ਵਿੱਤੀ ਸਾਖਰਤਾ ਜਾਗਰੂਕਤਾ ਸੈਸ਼ਨ ਆਯੋਜਿਤ

ਬਠਿੰਡਾ, 2 ਸਤੰਬਰ : ਡਾ. ਨੀਰੂ ਗਰਗ (ਪ੍ਰਿੰਸੀਪਲ) ਦੀ ਯੋਗ ਅਗਵਾਈ ਹੇਠ  ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਦੇ ਵਿੱਤੀ ਸਾਖਰਤਾ ਸੈੱਲ ਨੇ 31 ਅਗਸਤ2024 ਨੂੰ ਵਿੱਤੀ ਸਾਖਰਤਾ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ। ਇਹ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਨੈਸ਼ਨਲ ਸਟਾਕ ਐਕਸਚੇਂਜ ਦੁਆਰਾ ਸੇਬੀ ਦੇ ਆਦੇਸ਼ ਤਹਿਤ ਆਯੋਜਿਤ ਕੀਤਾ ਗਿਆ।

ਇਸ ਸੈਸ਼ਨ ਲਈ ਮਾਹਿਰ ਬੁਲਾਰੇ ਸ੍ਰੀਮਤੀ ਨਿਹਾਰਿਕਾ ਗੁਪਤਾ (ਸੇਬੀ ਟ੍ਰੇਨਰ) ਸਨ। ਡਾ. ਆਸ਼ਾ ਸਿੰਗਲਾ (ਕੋ-ਆਰਡੀਨੇਟਰ) ਨੇ ਯੋਗ ਬੁਲਾਰੇ ਦਾ ਸਵਾਗਤ ਕੀਤਾ ਅਤੇ ਜਾਣ-ਪਛਾਣ ਕਰਵਾਈ। ਸਰੋਤ ਵਿਅਕਤੀ ਨੇ ਵਿੱਤੀ ਸਾਖਰਤਾ ਜਾਗਰੂਕਤਾ ਸੰਬੰਧੀ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਉਸਨੇ ਸਾਈਬਰ ਵਿੱਤੀ ਧੋਖਾਧੜੀ ਅਤੇ ਇਹਨਾਂ ਧੋਖਾਧੜੀਆਂ ਤੋਂ ਆਪਣੇ ਆਪ ਦੀ ਕਿਵੇਂ ਰੱਖਿਆ  ਕਰਨੀ ਹੈ ਇਸ ਬਾਰੇ ਵਿਸਥਾਰਪੂਰਵਕ ਦੱਸਿਆ।

ਉਨ੍ਹਾਂ ਟੈਕਸ ਸੰਬੰਧੀ ਨਿਵੇਸ਼ ਰਣਨੀਤੀਆਂ ਅਤੇ ਰਿਟਾਇਰਮੈਂਟ ਸੁਰੱਖਿਅਤ ਵਿੱਤੀ ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਰਿਸੋਰਸ ਪਰਸਨ ਨੇ ਭਾਗੀਦਾਰਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦਾ ਜਵਾਬ ਦਿੱਤਾ। ਪੂਰਾ ਸੈਸ਼ਨ ਬਹੁਤ ਹੀ ਪ੍ਰੇਰਣਾਦਾਇਕ ਅਤੇ ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸ ਵੈਬੀਨਾਰ ਵਿੱਚ 60 ਤੋਂ ਵੱਧ ਭਾਗੀਦਾਰ ਮੌਜੂਦ ਸਨ। ਅੰਤ ਵਿੱਚਸੈਸ਼ਨ ਦੀ ਸਮਾਪਤੀ ਡਾ. ਸ਼ਵੇਤਾ (ਕੋ-ਕੋਆਰਡੀਨੇਟਰ) ਦੁਆਰਾ ਧੰਨਵਾਦ ਦਾ ਪ੍ਰਸਤਾਵ ਦੇ ਕੇ ਕੀਤੀ ਗਈ।

ਐਡਵੋਕੇਟ ਸ਼੍ਰੀ ਸੰਜੇ ਗੋਇਲ (ਪ੍ਰਧਾਨ,ਐਸ.ਐਸ.ਡੀ.ਜੀ.ਜੀ.ਸੀ.)ਸ਼੍ਰੀ ਵਿਕਾਸ ਗਰਗ (ਸਕੱਤਰਐਸ.ਐਸ.ਡੀ.ਜੀ.ਸੀ.) ਅਤੇ ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਵਿੱਤੀ ਸਾਖਰਤਾ ਸੈੱਲ ਦੇ ਕੋਆਰਡੀਨੇਟਰ ਡਾ. ਆਸ਼ਾ ਸਿੰਗਲਾ (ਸਹਾਇਕ ਪ੍ਰੋਫੈਸਰਕਾਮਰਸ ਵਿਭਾਗ) ਅਤੇ ਕੋ-ਕੋਆਰਡੀਨੇਟਰ ਡਾ. ਸ਼ਵੇਤਾ (ਸਹਾਇਕ ਪ੍ਰੋਫੈਸਰਪ੍ਰਬੰਧਨ ਵਿਭਾਗ) ਦਾ ਇਸ ਮਾਹਰ ਭਾਸ਼ਣ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।


Comment As:

Comment (0)