Hindi
image_6483441 (1)

ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਐਸ.ਡੀ.ਐਮ. ਦਮਨਦੀਪ ਕੌਰ ‘

ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਐਸ.ਡੀ.ਐਮ. ਦਮਨਦੀਪ ਕੌਰ ‘

ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਐਸ.ਡੀ.ਐਮ. ਦਮਨਦੀਪ ਕੌਰ ‘

 

ਸੀ.ਐਮ. ਦੀ ਯੋਗਸ਼ਾਲਾ’ ਲੋਕਾਂ ਨੂੰ ਦੇ ਰਹੀ ਹੈ ਤੰਦਰੁਸਤ ਜੀਵਨ 

 

 ਟ੍ਰੇਨਰ ਊਰਵਸ਼ੀ ਵੱਲੋਂ ਮੋਹਾਲੀ ਵਿਖੇ ਲਗਾਈਆਂ ਜਾ ਰਹੀਆਂ ਰੋਜ਼ਾਨਾ ਪੰਜ ਯੋਗਸ਼ਲਾਵਾਂ 

 

 ਐੱਸ.ਏ.ਐੱਸ ਨਗਰ, 17 ਨਵੰਬਰ, 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਸੂਬੇ ਦੇ ਸਾਰੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਜੀਵਨ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਯੋਗਸ਼ਲਾਵਾਂ ਦਾ ਸ਼ਰੂ ਕੀਤਾ ਕਾਰਜ ਇਨ੍ਹਾਂ ਗੋਗਸ਼ਾਲਾਵਾਂ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਵੱਲੋਂ ਬਹੁਤ ਹੀ ਸਲਾਹਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਯੋਗ ਸ਼ਾਲਾ ਰਾਹੀਂ ਵੱਖ-ਵੱਖ ਯੋਗਾ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ। ਮੋਹਾਲੀ ਦੇ ਐੱਸ. ਡੀ. ਐੱਮ. ਦਮਨਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਵਿਖੇ ਯੋਗਾ ਟ੍ਰੇਨਰ ਉਰਵਸ਼ੀ ਵੱਲੋਂ ਇੱਕ ਦਿਨ ਵਿੱਚ ਪੰਜ ਕਲਾਸਾਂ ਲਾਈਆਂ ਜਾਂਦੀਆਂ ਹਨ। ਪਹਿਲੀ ਕਲਾਸ 3ਬੀ2 ਵਿਖੇ ਸਵੇਰੇ 5.15 ਤੋਂ 6.15 ਵਜੇ ਤੱਕ, ਦੂਸਰੀ ਕਲਾਸ ਟੀ.ਡੀ.ਆਈ ਵਿੰਲੀਗਟਨ ਹਾਈਟਸ ਵਿਖੇ ਸਵੇਰੇ 8.00 ਤੋਂ 9.00 ਵਜੇ ਤੱਕ, ਤੀਸਰੀ ਕਲਾਸ ਗਿਲਕੋ ਪਾਰਕ ਹਿਲਜ਼ ਟੀ.ਡੀ. ਆਈ. ਸਵੇਰੇ 11.00 ਤੋਂ 12.00 ਵਜੇ ਤੱਕ, ਚੌਥੀ ਕਲਾਸ ਟੀ.ਡੀ.ਆਈ 117 ਵਿਖੇ ਸ਼ਾਮ 3.00 ਤੋਂ 4.00 ਵਜੇ ਤੱਕ, ਪੰਜਵੀਂ ਕਲਾਸ ਦੁਬਾਰਾ ਫਿਰ ਟੀ.ਡੀ.ਆਈ 117 ਵਿਖੇ ਸ਼ਾਮ 4.00 ਤੋਂ 5.00 ਵਜੇ ਲਗਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੀ ਏਰੀਆ ਕੋਲ ਖੁੱਲ੍ਹੇ ਪਾਰਕ ਜਾਂ ਹੋਰ ਜਨਤਕ ਥਾਂ ਉਪਲੱਬਧ ਹੈ ਅਤੇ ਯੋਗਾ ਕਰਨ ਲਈ 25 ਲੋਕਾਂ ਦਾ ਸਮੂਹ ਮੌਜੂਦ ਹੈ ਤਾਂ ਪੰਜਾਬ ਸਰਕਾਰ ‘ਸੀ ਐਮ ਦੀ ਯੋਗਸ਼ਾਲਾ’ ਲਗਵਾਉਣ ਲਈ ਉੱਚ ਸਿਖਲਾਈ ਪ੍ਰਾਪਤ ਯੋਗਾ ਇੰਸਟਰਕਟਰਾਂ ਨੂੰ ਭੇਜੇਗੀ। ਯੋਗਾ ਟ੍ਰੇਨਰ ਉਰਵਸ਼ੀ ਦਾ ਕਹਿਣਾ ਹੈ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗਾ ਦਾ ਅਭਿਆਸ ਕਰਕੇ ਇੱਕ ਰਿਸ਼ਟਪੁਸ਼ਟ ਜੀਵਨ ਬਤੀਤ ਕਰਨ ਲਈ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਇੱਛੁਕ ਲੋਕ ਮੁਫਤ ਯੋਗਾ ਸਿਖਲਾਈ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕਰ ਸਕਦੇ ਹਨ। ਸਿੱਖਿਅਤ ਯੋਗਾ ਇੰਸਟਰਕਟਰ, ਲੋਕਾਂ ਨੂੰ ਯੋਗਾ ਕਰਵਾਉਣ ਵਿੱਚ ਮਦਦ ਕਰਨਗੇ।


Comment As:

Comment (0)