Chetan Singh Jauramajra
ਚੰਡੀਗੜ੍ਹ, 28 ਅਪ੍ਰੈਲ: Chetan Singh Jaudamajra: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬੀ ਨਿਊਜ਼ ਚੈਨਲ ਏ.ਬੀ.ਪੀ.ਸਾਂਝਾ ਦੇ ਸੀਨੀਅਰ ਸੰਪਾਦਕ ਜਗਵਿੰਦਰ ਪਟਿਆਲ ਦੇ ਮਾਤਾ ਜੀ ਦੇ ਅਚਾਨਕ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੌੜਾਮਾਜਰਾ ਨੇ ਮਾਂ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਮਾਂ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਮਾਂ ਦੀ ਅਣਹੋਂਦ ਨਾਲ ਪੈਦਾ ਹੋਇਆ ਖਲਾਅ ਕਦੇ ਵੀ ਭਰਿਆ ਨਹੀਂ ਜਾ ਸਕਦਾ। ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।
ਇਸ ਨੂੰ ਪੜ੍ਹੋ:
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਹੁਣ ਰੁਜਗਾਰ ਹੀ ਨਹੀਂ ਮਨਭਾਉਂਦਾ ਰੁਜਗਾਰ ਪਾਉਣ ਲਈ ਯਤਨਸ਼ੀਲ ਹਨ ਪੰਜਾਬ ਦੇ ਨੌਜਵਾਨ
ਜਲੰਧਰ ਜ਼ਿਮਨੀ ਚੋਣ: ਪਿੰਡ ਬਾਠ ਕਲਾਂ ਦੇ ਵਾਸੀ 'ਆਪ ਨੂੰ ਜਿਤਾਉਣ ਲਈ ਹੋਏ ਪੱਬਾਂ ਭਾਰ