book launch ceremony in Rampur Sabha
Hindi
Rampur

ਦਹਾਕਿਆਂ ਤੋਂ ਜਾਰੀ ਹੈ ਰਾਮਪੁਰ ਵਿੱਚ ਕਲਮ ਦਾ ਜਾਦੂ 

ਰਾਮਪੁਰ : 3 ਜਨਵਰੀ 2023: (ਕਾਰਤਿਕਾ ਸਿੰਘ)::

ਬਲਕੀਤ ਸਿੰਘ ਦੀ ਪੁਸਤਕ ‘ਦੇਖੇ ਰੰਗ ਤਮਾਸ਼ੇ’ ਰਾਮਪੁਰ ਸਭਾ ਵਲੋਂ ਲੋਕ ਅਰਪਣ

ਦੋਰਾਹਾ ਨੇੜੇ ਰਾਮਪੁਰ ਵਿੱਚ ਸ਼ਾਇਦਪੌਣ ਪਾਣੀ ਹੀ ਅਜਿਹਾ ਹੈ ਕਿ ਉੱਥੇ ਸਾਹਿਤਿਕ ਸਰਗਰਮੀਆਂ ਲਗਾਤਾਰ ਜਾਰੀ ਰਹਿੰਦੀਆਂ ਹਨ। ਉਥੋਂ ਦੇ ਜੰਮਲੈਂ ਵਾਲੇ ਬਸ਼ਿੰਦੇ ਕੁਝ ਵੀ ਹੋਰ ਬਣਨ ਤੋਂ ਪਹਿਲਾਂ ਕਲਮਕਾਰ ਬੰਦੇ ਹਨ। ਜਿਹੜੇ ਲੋਕ ਉਹਨਾਂ ਦੀ ਸੰਗਤ ਵਿਚ ਆ ਕੇ ਰਹਿੰਦੇ ਹਨ ਉਹ ਵੀ ਸੰਵੇਦਨਸ਼ੀਲ ਅਤੇ ਨਿਡਰ ਸਾਹਿਤਕਾਰ ਬਣ ਕੇ ਸਾਹਮਣੇ ਆਉਂਦੇ ਹਨ। ਸੱਤਾ ਦੀਆਂ ਸਖਤੀਆਂ ਜਾਂ ਹਾਲਾਤ ਦੀਆਂ ਤੱਤੀਆਂ ਹਵਾਵਾਂ ਸਾਹਮਣੇ ਵੀ ਉਹ ਸਾਰੇ ਬੇਖੌਫ ਰਹਿੰਦੇ ਹਨ। ਜੇ ਕਿਹਾ ਜਾਏ ਕਿ ਰਾਮਪੁਰ ਪੰਜਾਬ ਵਿਚ ਆਉਣ ਅਤੇ ਰਹਿਣ ਵਾਲਿਆਂ ਲਈ ਸਾਹਿਤਿਕ ਤੀਰਥ ਅਸਥਾਨ ਹੈ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਣੀ। ਪੰਜਾਬ ਦੇ ਔਖੇ ਵੇਲਿਆਂ ਸਮੇਂ ਵੀ ਇਹ ਸਿਲਸਿਲਾ ਕਾਫੀ ਹੱਦ ਤੱਕ ਜਾਰੀ ਰਿਹਾ। ਹੁਣ ਫਿਰ ਇੱਕ ਪੁਸਤਕ ਰਿਲੀਜ਼ ਕੀਤੀ ਗਈ ਹੈ।

ਇਸ ਵਾਰ ਰਿਲੀਜ਼ ਕੀਤੀ ਗਈ ਪੁਸਤਕ ਵੀ ਆਪਣੇ ਆਪ ਵਿਚ ਵਿਸ਼ੇਸ਼ ਹੈ। ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਵੱਲੋਂ ਜਨਵਰੀ ਮਹੀਨੇ ਦੀ ਇਕੱਤ੍ਰਤਾ ਦੇ ਪਹਿਲੇ ਭਾਗ ਵਿਚ ਕਨੇਡਾ ਵਾਸੀ ਲੇਖਕ ਬਲਕੀਤ ਸਿੰਘ (ਬਰਵਾਲਾ) ਦੀ ਪੁਸਤਕ ‘ਦੇਖੇ ਰੰਗ ਤਮਾਸ਼ੇ’ (ਜੀਵਨੀ ਮੂਲਕ ਯਾਦਾਂ) ਰਾਮਪੁਰ ਸਭਾ ਵਲੋਂ ਲੋਕ ਅਰਪਣ ਕੀਤੀ ਗਈ। ਜਿਸ ਦੇ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ ਤੇ ਗੁਰਪਿੰਦਰ ਸਿੰਘ ਬਰਵਾਲਾ ਸ਼ਾਮਲ ਹੋਏ। 

ਹਾਜ਼ਰੀਨ ਦਾ ਸੁਆਗਤ ਕਰਦਿਆਂ ਜਸਵੀਰ ਝੱਜ ਨੇ ਕਿਹਾ ਕਿ ਲੇਖਕ ਦੀਆਂ ਲਿਖਤਾਂ ਵਿਚ ਉਸ ਦੀ ਰਚਨਾ ਹੀ ਨਹੀਂ ਸਗੋਂ ਸਮੇਂ ਦਾ ਵਰਤਾਰਾ ਅਤੇ ਇਤਿਹਾਸ ਵੀ ਦਰਜ ਹੁੰਦਾ ਹੈ। ਤੇਲੂ ਰਾਮ ਕੁਹਾੜਾ ਨੇ ਲੇਖਕ ਤੇ ਪੁਸਤਕ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ‘ਮਨ ਦੇ ਵਲਵਲੇ’ ਪਰਚੇ ਵਿਚ ਕਿਹਾ ਕਿ ‘ਦੇਖੇ ਰੰਗ ਤਮਾਸ਼ੇ’ 1947 ਤੋਂ ਪਹਿਲਾਂ ਪਾਕਿਸਤਾਨ, ਭਾਰਤ ਅਤੇ ਕਨੇਡਾ ਤੱਕ ਦੀ ਭਰਪੂਰ ਜਾਣਕਾਰੀ ਨਾਲ ਭਰਪੂਰ ਹੈ। 

ਇਸ ਪੁਸਤਕ ਬਾਰੇ ਹੀ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਮੇਰਾ ਤੇ ਬਲਕੀਤ ਦਾ ਸਾਥ ਲੰਬਾ ਸਮਾਂ ਰਿਹਾ ਹੈ, ਜਿਸ ਕਰਕੇ ਮੈਂ ਪੁਸਤਕ ਦੇ ਕਈ ਖੂਬਸੂਰਤ ਹਿੱਸਿਆਂ ਦਾ ਗਵਾਹ ਹਾਂ। ਸਰਦਾਰ ਪੰਛੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਲੇਖਕ ਦੀ ਬੇਟੀ ਗੁਰਪ੍ਰੀਤ ਕੌਰ ਨੇ ਇਸ ਖੂਬਸੂਰਤ ਯਾਦਗਾਰੀ ਸਮਾਗਮ ਲਈ ਰਾਮਪੁਰ ਸਭਾ ਦਾ ਧੰਨਵਾਦ ਕੀਤਾ। 

ਇਸ ਵਾਰ ਵੀ ਯਾਦਗਾਰੀ ਕਵੀ ਦਰਬਾਰ ਹੋਇਆ। ਸਮੇਂ ਦੀ ਗੱਲ ਕਰਦਿਆਂ ਕਵਿਤਾਵਾਂ ਇਸ ਵਾਰ ਸਾਂਝੀਆਂ ਹੋਈਆਂ। ਲੋਕਾਂ ਦੀਆਂ ਹਾਲਤਾਂ ਵਾਲੀ ਨਬਜ਼ ਦਾ ਅਹਿਸਾਸ ਕਰਿਉਂਦੀਆਂ ਕਵਿਤਾਵਾਂ ਇਸ ਵਾਰ ਵੀ ਯਾਦਗਾਰੀ ਸਨ। ਇਸ ਸਮੇਂ ਕੀਤੇ ਗਏ ਕਵੀ ਦਰਬਾਰ ਵਿਚ ਹਾਜ਼ਰ ਸ਼ਾਇਰਾਂ ਦੇ ਗੀਤ, ਗ਼ਜ਼ਲ ਤੇ ਕਵਿਤਾਵਾਂ ਦੇ ਅਹਿਸਾਸ ਨੇ ਚਾਰ ਡਿਗਰੀ ਠੰਡੇ ਠਾਰ ਮੌਸਮ ਨੂੰ ਵੀ ਨਿੱਘਾ ਕਰ ਦਿੱਤਾ। ਇਹ ਇਸ ਸ਼ਾਇਰੀ ਵਿਚਲੇ ਸ਼ਬਦਾਂ ਦਾ ਜਾਦੂ ਸੀ। 

ਇਸ ਸ਼ਾਇਰੀ ਦਾ ਦੂਸਰਾ ਦੌਰ ਵੀ ਕਮਾਲ ਦਾ ਰਿਹਾ। ਦੂਸਰੇ ਦੌਰ ਵਿਚ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਰਚਨਾਵਾਂ ਦਾ ਦੌਰ ਵਿਚ ਸੱਭ ਤੋਂ ਪਹਿਲਾਂ ਪਹਿਲੀ ਵਾਰ ਆਈ ਸ਼ਾਇਰਾ ਤਰਨਜੀਤ ਕੌਰ ਗਰੇਵਾਲ ਅਤੇ ਭਵਨਪ੍ਰੀਤ ਕੌਰ (ਦਸਵੀਂ ਦੀ ਵਿਦਿਆਰਥੀ) ਨੂੰ ਜੀ ਆਇਆਂ ਨੂੰ ਕਿਹਾ। ਮੁਖਤਿਆਰ ਸਿੰਘ ਨੇ ਕਹਾਣੀ ‘ਡੌਰੂ’, ਤਰਨਜੀਤ ਕੌਰ ਗਰੇਵਾਲ ਨੇ ਸਰਸਾ ਨਦੀ ‘ਤੇ ਸੀ ਪੈ ਗਿਆ ਵਿਛੋੜਾ’, ਕੰਵਲਜੀਤ ਨੀਲੋਂ ਨੇ ‘ਜਾਨਵਰ’, ਜੋਰਾਵਰ ਸਿੰਘ ਪੰਛੀ ਨੇ ਪੋਤੇ ਤੇਰੇ ਸ਼ਹੀਦ ਹੋਏ ਮਾਂ’, ਭਵਨਪ੍ਰੀਤ ਕੌਰ ਨੇ ‘ਗੁਰੂ ਗੋਬਿੰਦ ਸਿੰਘ ਨਦੇੜ ਵਿਖੇ, ਸਿਮਰਨਜੀਤ ਕੌਰ ਅਹਿਲਾਵਤ, ਨੀਤੂ ਰਾਮਪੁਰ, ਬਲਵੰਤ ਮਾਂਗਟ, ਅਜ਼ਾਦ ਵਿਸਮਾਦ, ਜਗਜੀਤ ਸਿੰਘ ਗੁਰਮ ਤੇ ਪ੍ਰਭਜੋਤ ਸਿੰਘ ਨੇ ਕਵਿਤਾ, ਅਨਿੱਲ ਫਤਿਹਗੜ੍ਹਜੱਟਾਂ ਨੇ ‘ਫੁੱਲ ਮਹਿਕਦੇ ਲੱਗਣ ਸੋਹਣੇ ਟਹਿਕਦੇ’, ਹਰਬੰਸ ਮਾਲਵਾ ਨੇ ਗੀਤ, ਜਸਵੀਰ ਝੱਜ ਨੇ ‘ਦਿਨ ਮਹੀਨੇ ਰੁੱਤਾਂ ਮੁੜ ਘਿੜ ਸਾਲ ਓਹੀ ਨੇ’, ਵਿਸ਼ਵਿੰਦਰ ਨੇ ‘ਝੜ ਰਹੇ ਨੇ ਪੱਤੇ ਜੇ ਪੱਤਝੜ ਵਿਚ’, ਗ਼ਜ਼ਲ ਸੁਣਾਈ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ‘ਤੇ ਰਚਨਾਕਾਰਾਂ ਦੇ ਨਾਲ ਨਾਲ ਬਲਦੇਵ ਸਿੰਘ ਝੱਜ, ਜਪਨੀਤ ਕੌਰ, ਗੁਣਤਾਸ ਕੌਰ, ਯਸ਼ਪ੍ਰੀਤ ਕੌਰ, ਦਿਲਮਨ ਕੌਰ, ਹਰਲੀਨ ਕੌਰ, ਬਲਜੀਤ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਮਿਸਰਨ ਸਿੰਘ, ਸੁਖਵੀਰ ਸਿੰਘ, ਡਾ. ਟਹਿਲ ਸਿੰਘ ਜੱਸਲ, ਮਨਪ੍ਰੀਤ ਕੌਰ ਤੇ ਜਸ਼ਨਪ੍ਰੀਤ ਸਿੰਘ ਨੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਜਨਰਲ ਸਕੱਤਰ ਹਰਬੰਸ ਮਾਲਵਾ ਨੇ ਕਾਰਵਾਈ ਬਾਖੂਬੀ ਨਿਭਾਈ।

ਇਸ ਵਾਰ ਜਿਹੜੀ ਤਸਵੀਰ ਕੈਮਰੇ ਨਾਲ ਕਲਿੱਕ ਕੀਤੀ ਗਈ ਉਹ ਵੀ ਇਸ ਖਬਰ ਵਿਚ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਵੱਲੋਂ ਜਨਵਰੀ ਮਹੀਨੇ ਦੀ ਇਕੱਤ੍ਰਤਾ ਸਮੇਂ ਬਲਕੀਤ ਸਿੰਘ (ਕਨੇਡਾ) ਦੀ ਪੁਸਤਕ ‘ਦੇਖੇ ਰੰਗ ਤਮਾਸ਼ੇ’ ਨੂੰ ਲੋਕ ਅਰਪਣ ਕਰਨ ਸਮੇਂ ਮੌਜੂਦ ਰਹੇ ਹਾਜ਼ਰੀਨ ਦੇਖੇ ਜਾ ਸਕਦੇ ਹਨ। ਨਵਾਂ ਦਾ ਵੇਰਵਾ ਤੁਸੀਂ ਖਬਰ ਵਿੱਚ ਪੜ੍ਹ ਹੀ ਲਿਆ ਹੈ।


Comment As:

Comment (0)