Hindi
IMG-20240909-WA0123

ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ

ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਿਰੋਜ਼ੁਪਰ

 

ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ

 

         ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ 09 ਸਤੰਬਰ 2024 ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਹੇਠ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਫਿਰੋਜ਼ਪੁਰ ਦੇ ਬਲਾਕ ਜ਼ੀਰਾ, ਘੱਲ ਖੁਰਦ ਅਤੇ ਗੁਰੂਹਰਸਹਾਏ ਵਿਖੇ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ। ਇਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਬਲਾਕ ਘੱਲਖੁਰਦ ਅਧੀਨ ਆਉਂਦੇ ਖਿਡਾਰੀਆਂ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ, ਬਲਾਕ ਗੁਰੂਹਰਸਹਾਏ ਦੇ ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਗੁਰੂਹਰਸਹਾਏ ਅਤੇ ਬਲਾਕ ਜ਼ੀਰਾ ਦੇ ਸਸਸ ਸਕੂਲ(ਲੜਕੇ) ਜ਼ੀਰਾ ਵਿਖੇ ਹੋਈ।

 

          ਬਲਾਕ ਗੁਰੂਹਰਸਹਾਏ ਦੇ ਖੇਡ ਮੁਕਾਬਲਿਆਂ ਵਿੱਚ ਵਿਧਾਇਕ ਗੁਰੂਹਰਸਹਾਏ ਸ਼੍ਰੀ ਫੌਜਾ ਸਿੰਘ ਸਰਾਰੀ, ਬਲਾਕ ਜ਼ੀਰਾ ਦੇ ਖੇਡ ਮੁਕਾਬਲਿਆਂ ਵਿੱਚ ਸ਼੍ਰੀ ਨਰੇਸ਼ ਕਟਾਰੀਆ ਅਤੇ ਬਲਾਕ ਘੱਲ ਖੁਰਦ ਦੇ ਖੇਡ ਮੁਕਾਬਲਿਆਂ ਵਿੱਚ ਰਜਿਸ਼ਟਰਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਸ਼੍ਰੀ ਗਜ਼ਲਪ੍ਰੀਤ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ। ਗੁਰੂਹਰਸਹਾਏ ਦੇ ਖੇਡ ਮੁਕਾਬਲਿਆਂ ਵਿੱਚ ਐਸ.ਡੀ.ਐਮ ਗੁਰੂਹਰਸਹਾਏ ਸ਼੍ਰੀ ਗਗਨਦੀਪ ਸਿੰਘ, ਜ਼ੀਰਾ ਵਿਖੇ ਐਸ.ਡੀ.ਐਮ ਜ਼ੀਰਾ ਸ਼੍ਰੀ ਗੁਰਮੀਤ ਸਿੰਘ ਅਤੇ ਘੱਲ ਖੁਰਦ ਵਿਖੇ ਐਸ.ਡੀ.ਐਮ ਫਿਰੋਜ਼ਪੁਰ ਸ਼੍ਰੀ ਹਰਕਮਲਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫਿਰੋਜ਼ਪੁਰ ਸ਼੍ਰੀ ਮਲਕੀਤ ਥਿੰਦ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

 

          ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਬਣਾਇਆ ਗਿਆ ਹੈ ਤੇ ਇੱਥੋ ਖੇਡ ਕੇ ਅਗਾਂਹ ਨੌਜਵਾਨ ਜ਼ਿਲ੍ਹਾ ਅਤੇ ਰਾਜ ਪੱਧਰ ਦੀਆ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਨੌਜਵਾਨ ਸਰੀਰਕ ਪੱਖੋਂ ਤਾਂ ਮਜ਼ਬੂਤ ਹੁੰਦਾ ਹਨ ਨਾਲ ਹੀ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ।

 

            ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਘੱਲ ਖੁਰਦ ਵਿਖੇ ਕਬੱਡੀ ਨੈਸ਼ਨਲ ਸਟਾਈਲ(ਲੜਕੀਆਂ) ਗੇਮ ਅੰ. 14 ਵਿੱਚ ਸਸਸਸ ਮੁੱਦਕੀ ਨੇ ਪਹਿਲਾ ਸਥਾਨ ਅਤੇ ਸਹਸ ਲੱਲੇ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ 17 ਵਿੱਚ ਸਹਸ ਲੱਲੇ ਨੇ ਪਹਿਲਾ ਸਥਾਨ ਤੇ ਸਹਸ ਤੂੰਬੜ ਭੰਨ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਜ਼ੀਰਾ ਵਿਖੇ ਅੰ-14 ਗੇਮ ਅਥਲੈਟਿਕਸ ਲੰਬੀ ਛਾਲ ਵਿੱਚ ਜੀਵਨ ਮੱਲ ਸਸਸ ਸਕੂਲ ਜ਼ੀਰਾ ਦੀਆਂ ਵਿਦਿਆਰਥਣਾਂ ਸੁਧਾ ਕੁਮਾਰੀ ਨੇ ਪਹਿਲਾਂ , ਪ੍ਰਭਵੀਰ ਕੌਰ ਨੇ ਦੂਸਰਾ ਅਤੇ ਕਿਸਮਤ ਕੌਰ ਨੇ ਤੀਸਰਾ ਸਥਾਨ ਅਤੇ ਅੰ- 17 ਵਿੱਚ ਅਵਸਥਾ ਕੌਰ ਨੇ ਪਹਿਲਾਂ ਅਤੇ ਕਿਰਨਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਗੁਰੂਹਰਸਹਾਏ ਵਿਖੇ ਕਬੱਡੀ ਨੈਸ਼ਨਲ ਸਟਾਈਲ(ਲੜਕੀਆਂ) ਗੇਮ ਵਿੱਚ ਅੰ. 14 ਵਿੱਚ ਚੱਕ ਮਹੰਤਾਂ ਵਾਲਾ ਨੇ ਪਹਿਲਾ ਅਤੇ ਚਾਹ ਬੋਹੜੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰ-17 ਵਿੱਚ ਸੋਹਣਗੜ੍ਹ ਨੇ ਪਹਿਲਾ, ਮੋਹਨ ਕੇ ਹਿਠਾੜ ਨੇ ਦੂਸਰਾ ਅਤੇ ਚੱਕ ਪੰਜੇ ਕੇ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਰ ਕੋਚ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ। 


Comment As:

Comment (0)