Hindi
p1

ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਪਿੰਡ ਗੁਮਾਨੀ ਵਾਲਾ, ਹਲਕਾ ਜਲਾਲਾਬਾਦ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਜਾਗਰੂਕਤਾ ਪ੍ਰੋਗ

ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਪਿੰਡ ਗੁਮਾਨੀ ਵਾਲਾ, ਹਲਕਾ ਜਲਾਲਾਬਾਦ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਜਾਗਰੂਕਤਾ ਪ੍ਰੋਗਰਾਮ

ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਪਿੰਡ ਗੁਮਾਨੀ ਵਾਲਾ, ਹਲਕਾ ਜਲਾਲਾਬਾਦ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਜਾਗਰੂਕਤਾ ਪ੍ਰੋਗਰਾਮ

- ਨਵ-ਜੰਮੀ ਬੱਚੀਆਂ ਨੂੰ ਵੰਡ ਕੀਤੀ ਗਈ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਬਲੈੰਕਟ

ਜਲਾਲਾਬਾਦ 24 ਦਸੰਬਰ

ਲੜਕੀਆਂ / ਔਰਤਾਂ ਦੇ ਮਨੋਬਲ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ, ਫਾਜਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ, ਫਾਜਿਲਕਾ( ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ) ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਪਿੰਡ ਗੁਮਾਨੀ ਵਾਲਾ, ਹਲਕਾ ਜਲਾਲਾਬਾਦ ਵਿਖੇ ਬਲਾਕ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਵੱਖ ਵੱਖ ਵਿਭਾਗਾਂ ਜਿੰਵੇਂ ਕਿ ਸਿੱਖਿਆ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਨਰ ਵਿਕਾਸ ਵਿਭਾਗ, ਸਿਹਤ ਵਿਭਾਗ , ਬਾਲ ਸੁਰੱਖਿਆ ਯੁਨਿਟ ਅਤੇ ਸਖੀ. ਵਨ ਸਟਾਪ ਸੈੰਟਰ ਦੇ ਅਧਿਕਾਰੀਆਂ/ ਰਿਸੋਰਸਨ ਪਰਸਨਾਂ ਵੱਲੋਂ ਲੜਕੀਆਂ / ਔਰਤਾਂ ਲਈ ਚਲਾਈ ਜਾ ਰਹੀਆਂ ਵੱਖ - ਵੱਖ ਸਕੀਮਾਂ ਬਾਰੇ ਆੰ. ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਜਾਗਰੁਕ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਐਮ.ਐਲ.ਏ ਜਲਾਲਾਬਾਦ ਸ਼੍ਰੀ ਜਗਦੀਪ (ਗੋਲਡੀ ਕੰਬੋਜ) ਜੀਆਂ ਤਰਫੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਸ਼੍ਰੀ ਦੇਵ ਰਾਜ ਵਰਮਾ ਜੀ ਵੱਲੋਂ ਸ਼ਿਰਕਤ ਕੀਤੀ ਗਈ।

ਪ੍ਰੋਗਰਾਮ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਨਵਦੀਪ ਕੌਰ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਉਦੇਸ਼ ਸਬੰਧੀ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਟੀਆਂ ਨੂੰ ਅਗੇ ਵਧਣ ਤੇ ਜਿੰਨੇ ਮੌਕੇ ਦੇਵਾਂਗੇ ਲੜਕੀਆਂ ਉਨ੍ਹਾਂ ਹੀ ਸਾਡੇ ਸਮਾਜ ਅੰਦਰ ਆਪਣੀ ਪਹਿਚਾਣ ਸਾਬਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਾਨੂੰ ਦੱਸਦੀ ਹੈ ਕਿ ਲੜਕਾ ਲੜਕੀ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ ।

ਮਾਰਕਿਟ ਕਮੇਟੀ ਦੇ ਚੇਅਰਮੈਨ ਸ਼੍ਰੀ ਦੇਵ ਰਾਜ ਵਰਮਾ ਵੱਲੋਂ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਯੁੱਗ ਵਿਚ ਔਰਤਾਂ ਕਿਸੇ ਵੀ ਪਖੋਂ ਘਟ ਨਹੀਂ ਹਨ। ਲੜਕੀਆਂ ਹਰ ਖੇਤਰ ਵਿਚ ਆਪਣੀ ਛਾਪ ਛੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕੇ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਦੇ ਚਾਹੀਦੇ ਹਨ ਤਾਂ ਜੋ ਹੋਰ ਉਚੇ ਮੁਕਾਮਾਂ ਤੇ ਪਹੁੰਚ ਸਕਣ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਹਾ ਗਿਆ ਕਿ ਲੜਕੀਆਂ / ਔਰਤਾਂ ਦੇ ਮਨੋਬਲ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਚੱਲਦੇ ਰਹਿਣੇ ਚਾਹੀਦੇ ਹਨ। ਅੰਤ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ, ਫਾਜਿਲਕਾ ਵੱਲੋਂ ਸਮੂਹ ਹਾਜਰੀਆਨ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤੀ ਗਿਆ ਅਤੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਸਾਹਿਬਾਨਾਂ ਦੀ ਹਾਜਰੀ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਵਿਖੇ ਮੌਜੂਦ ਨਵ-ਜੰਮੀਆਂ ਲੜਕੀਆਂ ਨੂੰ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਬਲੈੰਕਟ ਦੀ ਵੰਡ ਕੀਤੀ ਗਈ।

 ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਗੁਮਾਨੀ ਵਾਲਾ ਤੋਂ ਸਰਪੰਚ ਸ਼੍ਰੀ ਬੇਅੰਤ ਕੰਬੋਜ, ਐਮ.ਐਲ.ਏ ਜਲਾਲਾਬਾਦ ਦੇ ਪੀ.ਏ ਸ਼੍ਰੀ ਲਾਡੀ, ਪੀ.ਐਸ.ਓ ਸ਼੍ਰੀ ਰਜਿੰਦਰ ਸਿੰਘ, ਸਿਹਤ ਵਿਭਾਗ ਤੋਂ ਡਾ. ਸੁਮਿਤ ਲੂਨਾ, ਡਾ ਰਾਮੇਸ਼ ਕੁਮਾਰ ਲਾਡੀ, ਸਿੱਖਿਆ ਵਿਭਾਗ ਤੋਂ ਮਾਸਟਰ ਸੰਦੀਪ, ਗਗਨ, ਸੁਨਿਤ ਕੁਮਾਰ, ਦਵਿੰਦਰ ਸਿੰਘ ਬੇਦੀ, ਹੁਨਰ ਵਿਕਾਸ ਵਿਭਾਗ ਤੋਂ ਸ਼੍ਰੀ ਕਿਰਨ ਕੁਮਾਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਪ੍ਰੀਤਮ ਸਿੰਘ ਅਤੇ ਹਰੀਸ਼ ਕੰਬੋਜ, ਪੁਲਿਸ ਵਿਭਾਗ ਤੋਂ ਪੂਜਾ ਰਾਣੀ ਅਤੇ ਸੰਤੋਸ਼ ਰਾਣੀ ,ਹੋਰ ਵੱਖ ਵੱਖ ਵਿਭਾਗਾਂ ਤੋਂ ਰਿਸੋਰਸ ਪਰਸਨ ਦੀ ਟੀਮ, ਡੀਪੀਓ ਦਫਤਰ ਦਾ ਸਟਾਫ ਅਤੇ ਬਲਾਕ ਜਲਾਲਾਬਾਦ ਦੀਆਂ ਸੁਪਰਵਾਈਜਰ ਤੇ ਹੋਰ ਸਟਾਫ ਆਦਿ ਹਾਜ਼ਿਰ ਸਨ।


Comment As:

Comment (0)