ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਇਕੱਠ ਕਰਨ 'ਤੇ ਪਾਬੰਦੀ
ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਇਕੱਠ ਕਰਨ 'ਤੇ ਪਾਬੰਦੀ
ਬਰਨਾਲਾ, 15 ਮਾਰਚ
ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਟੀ ਬੈਨਿਥ ਨੇ ਬਰਨਾਲਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਵਿਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਦੇ ਮੱਦੇਨਜ਼ਰ ਫੌਜਦਾਰੀ ਸੰਘਤਾਂ 1973 ਦੀ ਧਾਰਾ 144 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹੇ 'ਚ ਸਥਾਪਿਤ ਪ੍ਰੀਖਿਆ ਕੇਂਦਰ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ,
ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ), ਬਰਨਾਲਾ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ,
ਐਸ.ਡੀ.ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ, ਡਾ.ਰਘੂਬੀਰ ਪ੍ਰਕਾਸ਼ ਐਸ.ਡੀ.ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ, ਸਰਵਹਿਤਕਾਰੀ ਵਿਦਿਆ ਮੰਦਿਰ ਤਪਾ (ਬਰਨਾਲਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਭਦੌੜ (ਬਰਨਾਲਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੌੜਾ (ਵਾਇਆ ਤਪਾ) ਬਰਨਾਲਾ ਅਤੇ ਇਹਨਾਂ ਦੇ ਆਲੇ ਦੁਆਲੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ 'ਤੇ 16 ਮਾਰਚ 2025 ( ਨੌਵੀਂ ਸ਼੍ਰੇਣੀ ਲਈ) ਅਤੇ 6 ਅਪ੍ਰੈਲ 2025 ( ਗਿਆਰਵੀਂ ਸ਼੍ਰੇਣੀ ਲਈ) ਨੂੰ ਸਵੇਰੇ 11 ਵਜੇ ਤੋਂ ਸ਼ਾਮ 2 ਵਜੇ ਤੱਕ ਪਾਬੰਦੀ ਲਗਾਈ ਹੈ ਤਾਂ ਜੋ ਪ੍ਰੀਖਿਆ ਵਿੱਚ ਵਿਘਨ ਪਾਉਣ ਵਾਲੇ ਅਨਸਰਾਂ ਨੂੰ ਰੋਕਿਆ ਜਾ ਸਕੇ।
ਨਿਯਮਾਂ ਦੀ ਉਲੰਘਣਾ ਕਰਨ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
© 2022 Copyright. All Rights Reserved with Arth Parkash and Designed By Web Crayons Biz