ਮਿਸ਼ਨ ਸ਼ਕਤੀ ਸੰਕਲਪ ਤਹਿਤ ਲੜਕੀਆਂ ਅਰੋਤਾਂ ਦੇ ਅਧਿਕਾਰਾਂ ਪ੍ਰਤੀ ਕੀਤਾ ਗਿਆ ਜਾਗਰੂਕ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਮਿਸ਼ਨ ਸ਼ਕਤੀ ਸੰਕਲਪ ਤਹਿਤ ਲੜਕੀਆਂ ਅਰੋਤਾਂ ਦੇ ਅਧਿਕਾਰਾਂ ਪ੍ਰਤੀ ਕੀਤਾ ਗਿਆ ਜਾਗਰੂਕ
ਫਾਜ਼ਿਲਕਾ 19 ਜੁਲਾਈ 2024
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਸ੍ਰੀਮਤੀ ਨਵਦੀਪ ਕੌਰ ਵੱਲੋਂ ਮਿਸ਼ਨ ਸ਼ਕਤੀ ਸੰਕਲਪ ਤਹਿਤ ਜ਼ਿਲ੍ਹਾ ਫਾਜ਼ਲਕਾ ਦੇ ਸੀਨੀਅਰ ਸੈਕੰਡਰੀ ਸਕੂਲ ਅਲਿਆਣਾ, ਮੁਹੰਮਦ ਪੀਰਾ, ਲਮੋਚੜ ਕਲਾਂ, ਆਂਗਣਵਾੜੀ ਸੈਂਟਰਾਂ, ਅਬੋਹਰ-2, ਬਲਾਕ ਖੁਈਆਂ ਸਰਵਰ, ਸਿਵਲ ਹਸਪਤਾਲ ਫਾਜ਼ਿਲਕਾ ਤੇ ਅਬੋਹਰ, ਨਸ਼ਾ ਛੁਡਾਊ ਕੇਂਦਰ ਖੁਈਖੇੜਾ ਵਿਖੇ ਇੱਕ ਜਾਗਰੂਕਤਾ ਮੁਹਿਮ ਚਲਾ ਕੇ ਲੜਕੀਆਂ ਅਤੇ ਔਰਤਾਂ ਨੂੰ ਸਰਕਾਰ ਦੁਆਰਾ ਔਰਤਾਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ!
ਇਸ ਤੋਂ ਇਲਾਵਾ ਗੌਰੀ ਸਚਦੇਵਾ ਸੈਂਟਰ ਐਡਮਿਨਿਸਟਰੇਟਰ ਵਨ ਸਟਾਫ ਸੈਂਟਰ ਫਾਜਲਕਾ ਅਤੇ ਜ਼ਿਲਾ ਹੱਬ ਫਾਰ ਵੂਮੈਨ ਇਮਪੋਵਰਮੈਂਟ ਦੇ ਕੋਆਰਡੀਨੇਟਰ ਅੰਕਿਤ ਅਤੇ ਸਟਾਫ ਮੈਂਬਰਾ ਵੱਲੋਂ ਇਸ ਜਾਗਰੂਕਤਾ ਮੁਹਿੰਮ ਅਧੀਨ ਇਸਤਰੀਆਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸ਼ਿਕਾਇਤ ਹੈਲਪ ਲਾਈਨ ਨੰਬਰ ਦੀ ਜਾਣਕਾਰੀ ਦਿੱਤੀ ਗਈ!