ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਜਾਗਰੂਕ
ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਜਾਗਰੂਕ
ਫਾਜਿਲਕਾ 13 ਅਗਸਤ
ਜ਼ਿਲ੍ਹਾ ਫਾਜ਼ਿਲਕਾ ਵਿੱਚ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਧਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਇੰਜੀਨਅਰ ਜਲਾਲਾਬਾਦ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਅਰਵਿੰਦ ਬਲਾਣਾ ਦੀਆਂ ਹਦਾਇਤਾਂ ਅਨੁਸਾਰ ਦਸਤ ਰੋਕੋ ਮੁਹਿੰਮ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੱਕ ਸੋਹਣਾ ਸਾਂਦੜ ਬਲਾਕ ਜਲਾਲਾਬਾਦ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਹਿੰਮ ਨਾਲ ਜੋੜਿਆ ਗਿਆ। ਮਾਨਸੂਨ ਸੀਜ਼ਨ ਦੌਰਾਨ ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਅ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਜਲਾਲਾਬਾਦ ਦੇ ਜੂਨੀਅਰ ਇੰਜੀਨੀਅਰ ਭਗਵਾਨ ਸਿੰਘ, ਬਲਾਕ ਕੋਆਰਡੀਨੇਟਰ ਅਮਨ ਕੰਬੋਜ ਅਤੇ ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸੋਹਣਾ ਸਾਂਦੜ ਹਾਜ਼ਰ ਰਹੇ।