ਰੋਜਗਾਰ ਵਿਭਾਗ ਦੇ ਪਲੇਸਮੈਂਟ ਕੈਂਪ ਨੌਜਵਾਨਾਂ ਲਈ ਸਿੱਧ ਹੋ ਰਹੇ ਹਨ ਵਰਦਾਨ
ਰੋਜਗਾਰ ਵਿਭਾਗ ਦੇ ਪਲੇਸਮੈਂਟ ਕੈਂਪ ਨੌਜਵਾਨਾਂ ਲਈ ਸਿੱਧ ਹੋ ਰਹੇ ਹਨ ਵਰਦਾਨ
ਰੋਜਗਾਰ ਮੇਲਿਆਂ ਦਾ ਆਯੋਜਨ ਸਰਕਾਰ ਦਾ ਸ਼ਲਾਘਾਯੋਗ ਕਦਮ-ਅਰਸ਼ਦੀਪ ਕੌਰ
ਫਾਜਿ਼ਲਕਾ, 10 ਮਈ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੋਜਵਾਨ ਵਰਗ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਮੰਤਵ ਤਹਿਤ ਅਨੇਕਾ ਸ਼ਲਾਘਾਯੋਗ ਕਦਮ ਚੁੱਕ ਰਹੀ ਹੈ। ਮੌਜੂਦਾ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਵਿਚ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਵੈ-ਰੋਜਗਾਰ ਵੱਲ ਲਿਜਾਉਣ ਲਈ ਵੀ ਉਪਰਾਲੇ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦੇ ਚੇਅਰਪਰਸ਼ਨ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕੀਤਾ।
ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦੇ ਮੁੱਖ ਕਾਰਜਕਾਰੀ– ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਦੇ ਉਜਵਲ ਭਵਿਖ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਸਮੇਂ-ਸਮੇਂ ਤੇ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਤੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਏ ਹਨ, ਅਨੇਕਾ ਨੌਜਵਾਨ ਰੋਜਗਾਰ ਮੇਲਿਆਂ ਤੋਂ ਨਿਯੁਕਤੀ ਪੱਤਰ ਹਾਸਲ ਕਰਕੇ ਚੰਗੀ ਆਮਦਨ ਕਮਾ ਰਹੇ ਹਨ ਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਰਹੇ ਹਨ।
ਰੋਜਗਾਰ ਮੇਲਿਆਂ ਤੋਂ ਨੌਕਰੀ ਹਾਸਲ ਕਰਨ ਵਾਲੀ ਅਰਸ਼ਦੀਪ ਕੌਰ ਆਖਦੀ ਹੈ ਕਿ ਉਹ ਪਿੰਡ ਬਾਂਡੀਵਾਲਾ ਦੀ ਰਹਿਣ ਵਾਲੀ ਹੈ। ਉਸਦਾ ਸੁਪਨਾ ਸੀ ਕਿ ਉਹ ਆਪਣੇ ਪੈਰਾਂ *ਤੇ ਖੜਾ ਹੋਵੇ ਤੇ ਆਪਣੇ ਪਰਿਵਾਰ ਲਈ ਕੁਝ ਕਰ ਸਕੇ। ਇਸ ਦੇ ਮੱਦੇਨਜਰ ਉਹ ਲਗਾਤਾਰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦੇ ਨਾਲ ਰਾਬਤਾ ਬਣਾਈ ਰੱਖਦੀ ਸੀ। ਇਕ ਦਿਨ ਉਸਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਪਤਾ ਲਗਿਆ ਕਿ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜਗਾਰ ਮੇਲਾ ਲੱਗ ਰਿਹਾ ਹੈ।
ਅਰਸ਼ਦੀਪ ਕੌਰ ਕਹਿੰਦੀ ਹੈ ਕਿ ਮੈਂ ਨੌਕਰੀ ਦੀ ਤਲਾਸ਼ ਵਿਚ ਸੀ । ਇਸ ਲਈ ਮੈਂ ਰੋਜ਼ਗਾਰ ਦਫਤਰ ਵਿਚ ਆ ਕੇ ਰੋਜਗਾਰ ਮੇਲੇ ਵਿਚ ਭਾਗ ਲਿਆ। ਇਥੇ ਮੈਂ ਇਜਾਇਲ ਕੰਪਨੀ ਵਿੱਚ ਇੰਟਰਵਿਊ ਦਿੱਤੀ ਤੇ ਮੇਰੀ ਯੋਗਤਾ ਦੇ ਆਧਾਰ *ਤੇ ਚੋਣ ਵੈਲਨੈਸ ਅਡਵਾਈਜਰ ਦੀ ਆਸਾਮੀ *ਤੇ ਹੋਈ। ਇਸ ਆਸਾਮੀ *ਤੇ ਕੰਮ ਕਰਨ ਦੇ ਬਦਲੇ ਮੈਨੂੰ ਚੰਗਾ ਮਿਹਨਤਾਨਾ ਵੀ ਮਿਲ ਰਿਹਾ ਹੈ । ਪ੍ਰਾਰਥੀ ਕਹਿੰਦੀ ਹੈ ਕਿ ਉਹ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸਾਸਨ ਤੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਾ ਬਹੁਤ ਬਹੁਤ ਧੰਨਵਾਦੀ ਹੈ ਜਿੰਨਾ ਕਰਕੇ ਮੈਨੂੰ ਨੋਕਰੀ ਮਿਲੀ ਤੇ ਆਪਣੇ ਪੈਰਾਂ *ਤੇ ਖੜੇ ਹੋ ਕੇ ਆਪਣੇ ਪਰਿਵਾਰ ਦੀ ਆਮਦਨ ਦਾ ਸਹਾਰਾ ਬਣ ਸਕੀ।