ਐਸ.ਏ.ਐਸ. ਨਗਰ 3 ਜਨਵਰੀ : Another Car Snatcher nabbed
ਸਵਿਫਟ ਤੋਂ ਬਾਅਦ, ਈਓਨ ਕਾਰ ਖੋਹ ਕਰਨ ਵਾਲਾ ਵਿਅਕਤੀ ਗ੍ਰਿਫਤਾਰ
ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਖੋਹ ਕੀਤੀ ਕਾਰ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 23-12-2022 ਨੂੰ ਕਾਰ ਈਓਨ ਰੰਗ ਚਿੱਟਾ ਨੰਬਰ ਪੀ.ਬੀ. -65- ਏ.ਬੀ. -7628 ਦੇ ਮਾਲਕ ਗੋਰਵ ਸ਼ਰਮਾ ਪੁੱਤਰ ਜਵਾਰੀ ਲਾਲ ਵਾਸੀ ਮਕਾਨ ਨੰ: ਐਚ.ਈ.-346 ਫੇਸ-7 ਮੋਹਾਲੀ ਵਕਤ ਕਰੀਬ 10 ਵਜੇ ਰਾਤ ਨੂੰ ਆਪਣੇ ਘਰ ਮੋਹਾਲੀ ਨੂੰ ਆ ਰਿਹਾ ਸੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਜਦੋ ਗੋਰਵ ਸ਼ਰਮਾ ਚੰਡੀਗੜ੍ਹ ਦੇ ਸੈਕਟਰ 34 ਦੇ ਮੇਨ ਰੋਡ ਦੇ ਚੌਕ ਵਿੱਚ ਪੁੱਜਾ ਤਾ ਉਹ ਗੱਡੀ ਚਲਾਉਣ ਦੇ ਹਾਲਤ ਵਿੱਚ ਨਹੀ ਸੀ। ਜਿਸ ਨੇ ਆਪਣੀ ਗੱਡੀ ਚੌਕ ਦੇ ਇਕ ਸਾਇਡ ਵਿੱਚ ਲਗਾ ਕੇ 02 ਵਿਅਕਤੀਆ ਨੂੰ, ਜਿਹੜੇ ਕਿ ਪਹਿਲਾ ਹੀ ਚੌਕ ਵਿੱਚ ਸ਼ਰਾਬੀ ਹਾਲਾਤ ਵਿੱਚ ਖੜੇ ਸਨ, ਨੂੰ ਘਰ ਪਹੁੰਚਾਉਣ ਲਈ ਕਿਹਾ ਅਤੇ ਉਸ ਦੇ ਬਦਲੇ ਪੈਸੇ ਦੇਣ ਦੀ ਗੱਲ ਕੀਤੀ। ਇਨ੍ਹਾ ਦੋਨੋ ਵਿਅਕਤੀਆਂ ਨੇ ਮੁੱਦਈ ਦੀ ਗੱਲ ਨੂੰ ਮੰਨਦੇ ਹੋਏ, ਉਸ ਦੀ ਕਾਰ 7 ਫੇਸ, ਮੋਹਾਲੀ ਨੂੰ ਲੈ ਕੇ ਚੱਲ ਪਏ, ਜਦੋ ਵਾਈ.ਪੀ.ਐਸ. ਚੌਕ ਦੇ ਨੇੜੇ ਪੁੱਜੇ ਤਾ ਉਕਤ ਦੋਨੋ ਵਿਅਕਤੀ ਬਈਮਾਨ ਹੋ ਗਏ। ਜਿਹਨਾ ਨੇ ਮੁੱਦਈ ਗੋਰਵ ਸ਼ਰਮਾ ਨੂੰ ਕਾਰ ਵਿੱਚੋ ਹੇਠਾ ਸੁੱਟ ਦਿੱਤਾ ਅਤੇ ਉਸ ਦੀ ਕਾਰ ਭਜਾ ਕੇ ਲੈ ਗਏ ਸਨ। ਜਿਸ ਪਰ ਮੁਕੱਦਮਾ ਨੰਬਰ: 186 ਮਿਤੀ 26-12-2022 ਅ\ਧ 379-ਬੀ, 34 ਭ:ਦ ਥਾਣਾ ਫੇਸ-8, ਮੋਹਾਲੀ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੋਰਾਨੇ ਤਫਤੀਸ਼ ਸੰਦੀਪ ਕੁਮਾਰ ਪੁੱਤਰ ਰਜਿੰਦਰ ਪ੍ਰਕਾਸ ਵਾਸੀ ਹਰਿਦੁਆਰ ਉੱਤਰਾ ਖੰਡ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਕਾਰ ਈਓਨ ਰੰਗ ਚਿੱਟਾ ਬ੍ਰਾਮਦ ਕੀਤੀ ਗਈ ਹੈ ਅਤੇ ਇਸ ਦੇ ਸਾਥੀ ਦਿਨੇਸ਼ ਕੁਮਾਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।