ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਔਜਲਾ
ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਔਜਲਾ
ਸਿਹਤ ਸਹੂਲਤਾਂ ਹੋਂਣਗੀਆਂ ਨੰਬਰ ਵਨ
ਅੰਮ੍ਰਿਤਸਰ – ਅੰਮ੍ਰਿਤਸਰ ਵਿਖੇ ਫਿਰ ਤੋਂ ਏਮਜ਼ ਨੂੰ ਲਿਆਇਆ ਜਾਵੇਗਾ ਅਤੇ ਗੁਰੁ ਨਗਰੀ ਤੇ ਆਸ-ਪਾਸ ਦੇ ਸ਼ਹਿਰਾਂ ਨੂੰ ਵੀ ਬਿਹਤਰੀਨ ਸਿਹਤ ਸੁਵਿਧਾਵਾਂ ਦਿਤਿੱਆਂ ਜਾਣਗੀਆਂ। ਇਹ ਵਾਇਦਾ ਗੁਰਜੀਤ ਸਿੰਘ ਔਜਲਾ ਨੇ ਅੱਜ ਅੰਮ੍ਰਿਤਸਰ ਦੀ ਜਨਤਾ ਨੂੰ ਕੀਤਾ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਨਾ ਰੈਲੀਆਂ ਸਮੇਂ ਸ੍ਰੀ ਔਜਲਾ ਦੀ ਚੋਣ ਮੁਹਿੰਮ ਵਿੱਚ ਆਪ ਮੁਹਾਰੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋ ਰਹੇ ਹਨ। ਬੀਤੇ ਦਿਨ ਸ਼ਹਿਰ ਦੇ ਤਹਿਸੀਲ ਪੁਰਾ ਇਲਾਕੇ ਵਿੱਚ ਕੌਂਸਲਰ ਸ੍ਰੀ ਸੌਰਭ ਮੈਦਾਨ ਮਿਠੂ ਦੇ ਗ੍ਰਹਿ ਤਹਿਸੀਲ ਪੁਰਾ ਵਿਖੇ ਮੀਟਿੰਗ ਕੀਤੀ ਗਈ ਜੋ ਇੱਕ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ਼ਹਿਰੀ ਪ੍ਰਧਾਨ ਸ੍ਰੀ ਅਸ਼ਵਨੀ ਕੁਮਾਰ ਪੱਪੂ, ਕੌਂਸਲਰ ਸ੍ਰੀ ਗਿਰਿਸ਼ ਕੁਮਾਰ, ਚੇਅਰਮੈਨ ਮਨਿੰਦਰ ਸਿੰਘ ਹੀਰਾ, ਮਹਿਲਾ ਪ੍ਰਧਾਨ ਸ਼ਿਵਾਨੀ ਸ਼ਰਮਾ, ਸ੍ਰੀ ਰਮਨ ਮੈਦਾਨ, ਸ੍ਰੀ ਸੰਦੀਪ ਸਰੀਨ, ਸ੍ਰੀ ਗਗਨ ਭਾਟੀਆ ਅਤੇ ਜਸਬੀਰ ਕੋਹਲੀ ਅਤੇ ਹੋਰ ਅਨੇਕਾਂ ਵਰਕਰ ਸਾਥੀ ਮੋਜੂਦ ਸਨ। ਅਜਿਹੀ ਇੱਕ ਹੋਰ ਚੋਣ ਰੈਲੀ ਕੌਂਸਲਰ ਸ੍ਰੀ ਸਤੀਸ਼ ਕੁਮਾਰ ਬੱਲੂ ਦੀ ਅਗਵਾਈ ਵਿੱਚ ਛੇਹਰਟਾ ਵਿਖੇ ਹੋਈ। ਰੈਲੀਆਂ ਸਮੇਂ ਸ੍ਰੀ ਔਜਲਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਏਮਜ਼ ਵਰਗੀ ਸੰਸਥਾਵਾਂ ਲਈ ਇਨਫਰਾਸਟਕ੍ਚਰ ਵੀ ਜਰੁਰੀ ਹੁੰਦਾ ਹੈ ਜਿਸਨੂੰ ਅੰਮ੍ਰਿਤਸਰ ਵਿਖੇ ਡਵੇਲਪ ਕਰ ਦਿੱਤਾ ਗਿਆ ਹੈ। ਰਿੰਗ ਰੋਡ ਬਣ ਚੁਕੀ ਹੈ ਅਤੇ ਏਯਰਪੋਰਟ ਤੇ ਰੇਲਵੇ ਸਟੇਸ਼ਨ ਦਾ ਨਵੀਨੀਕਰਣ ਹੋ ਚੁਕਾ ਹੈ ਹੁਣ ਅਗਲੀ ਟਰਮ ਚ ਅੰਮ੍ਰਿਤਸਰ ਤੋਂ ਖੋਏ ਗਏ ਏਮਜ਼ ਨੂੰ ਮੁਡ਼ ਲਿਆਉਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਅੰਮ੍ਰਿਤਸਰ ਵਿਖੇ ਹਰ ਸਹੂਲਤ ਹੋਵੇ ਜਿਸ ਲਈ ਲੋਕ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵੋਟ ਦੇਕੇ ਜਿਤਾਉਣ। ਇਸ ਮੌਕੇ ਸਾਬਕਾ ਮੰਤਰੀ ਡਾ: ਵੇਰਕਾ ਤੋਂ ਇਲਾਵਾ ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ , ਸ਼ਹਿਰੀ ਪ੍ਰਧਾਨ ਸ੍ਰੀ ਅਸ਼ਵਨੀ ਪੱਪੂ , ਰਵੀ ਪ੍ਰਕਾਸ਼ ਆਸ਼ੂ , ਸ੍ਰੀ ਰਕੇਸ਼ ਕੁਮਾਰ ਬਾਬਾ , ਇੰਟਕ ਪ੍ਰਧਾਨ ਸ੍ਰੀ ਸੁਰਿੰਦਰ ਸ਼ਰਮਾ, ਸ਼੍ਰੀਮਤੀ ਮਧੂ ਖੰਨਾ , ਸ੍ਰੀ ਅਸ਼ਵਨੀ ਛਾਬੜਾ , ਸ੍ਰੀ ਅਜੇ ਕੁਮਾਰ , ਬਲਾਕ ਪ੍ਰਧਾਨ ਸ੍ਰੀ ਧਰਮਪਾਲ ਲਾਡੀ , ਸ੍ਰੀ ਅਮਿਤ ਕੁਮਾਰ ਮੋਨੂੰ , ਸੁਖ ਇੰਜੀਨੀਅਰ , ਸ੍ਰੀ ਦੀਪਕ ਕੁਮਾਰ ਲੱਡੂ, ਸ੍ਰੀ ਸੌਰਵ ਸ਼ਰਮਾ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।