AAP Modi Hatao Desh Bachao Abhiyan
...ਅੱਜ ਦੇ ਭ੍ਰਿਸ਼ਟ ਆਗੂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਸ਼ਹੀਦਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਰਹੇ ਹਨ - ਭਗਵੰਤ ਮਾਨ
... ਸਾਰਾ ਦੇਸ਼ ਜਾਣਦਾ ਹੈ ਕਿ ਅਰਵਿੰਦ ਕੇਜਰੀਵਾਲ ਕੰਮ ਕਰਨਾ ਜਾਣਦਾ ਹੈ, ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ, ਕੇਜਰੀਵਾਲ ਵਿਕਾਸ ਦੀ ਰਾਜਨੀਤੀ ਕਰਦਾ ਹੈ - ਭਗਵੰਤ ਮਾਨ
ਚੰਡੀਗੜ੍ਹ/ਨਵੀਂ ਦਿੱਲੀ, 23 ਮਾਰਚ: AAP Modi Hatao Desh Bachao Abhiyan: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵੀਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ਼ਿਰਕਤ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਵਿੱਚ ਪੋਸਟਰ ਚਿਪਕਾਉਣ ਦੀ ਐਫਆਈਆਰ ’ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਗੁਲਾਮ ਭਾਰਤ ਵਿੱਚ ਵੀ ਪੋਸਟਰ ਚਿਪਕਾਉਣ ਲਈ ਅੰਗ਼ਰੇਜ਼ਾਂ ਨੇ ਵੀ ਐਫਆਈਆਰਜ਼ ਦਰਜ ਨਹੀਂ ਕੀਤੀਆਂ ਸੀ, ਪਰ ‘ਮੋਦੀ ਹਟਾਓ, ਦੇਸ਼ ਬਚਾਓ’ ਦੇ ਪੋਸਟਰ ਚਿਪਕਾਉਣ ਲਈ 24 ਘੰਟਿਆਂ ਵਿੱਚ ਹੀ ਮੋਦੀ ਸਰਕਾਰ ਨੇ ਸਾਡੇ ਖਿਲਾਫ ਐਫ.ਆਈ.ਆਰ. ਕਰ ਦਿੱਤੀ। ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਛੇ ਲੋਕ ਗਰੀਬ ਆਦਮੀ ਹਨ। ਆਖ਼ਰ ਪ੍ਰਧਾਨ ਮੰਤਰੀ ਨੂੰ ਕਿਸ ਗੱਲ ਦਾ ਡਰ ਹੈ?
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੋਸਟਰ ਲਗਾਉਣਾ ਲੋਕਾਂ ਦਾ ਅਧਿਕਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵਾਲਿਆਂ ਨੇ ਮੇਰੇ ਖ਼ਿਲਾਫ਼ ਪੋਸਟਰ ਲਾਏ ਹਨ ਪਰ ਮੈਂ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਖ਼ਿਲਾਫ਼ ਐਫਆਈਆਰ ਦਰਜ ਨਾ ਕਰੇ ਅਤੇ ਕਿਸੇ ਨੂੰ ਗ੍ਰਿਫ਼ਤਾਰ ਨਾ ਕਰੇ। ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਨਫ਼ਰਤ ਦੀ ਰਾਜਨੀਤੀ ਨਹੀਂ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੇਰ ਤੋਂ ਸ਼ਾਮ ਤੱਕ ਨਾਰਾਜ਼ ਰਹਿੰਦੇ ਹਨ, ਕੀ ਉਨ੍ਹਾਂ ਦੀ ਸਿਹਤ ਠੀਕ ਹੈ। ਸੀਐਮ ਨੇ ਕਿਹਾ, "ਮੈਨੂੰ ਇੱਕ ਭਾਜਪਾ ਵਾਲਾ ਮਿਲਿਆ ਹੈ। ਉਸ ਨੇ ਕਿਹਾ ਕਿ ਮੋਦੀ ਜੀ 18-18 ਘੰਟੇ ਕੰਮ ਕਰਦੇ ਹਨ। ਉਹ ਸਿਰਫ਼ ਤਿੰਨ ਘੰਟੇ ਸੌਂਦੇ ਹਨ। ਮੈਂ ਪੁੱਛਿਆ ਕਿ ਤਿੰਨ ਘੰਟੇ ਦੀ ਨੀਂਦ ਨਾਲ ਕੰਮ ਕਿਵੇਂ ਹੋ ਜਾਂਦਾ ਹੈ। ਇਸ 'ਤੇ ਉਨ੍ਹਾਂ ਕਿਹਾ ਕਿ ਉਹ ਦੈਵੀ ਸ਼ਕਤੀ ਮਿਲੀ ਹੋਈ ਹੈ। ਮੈਂ ਕਿਹਾ ਇਹ ਦੈਵੀ ਸ਼ਕਤੀ ਨਹੀਂ ਹੈ, ਇਹ ਨੀਂਦ ਦੀ ਬਿਮਾਰੀ ਹੈ। ਪ੍ਰਧਾਨ ਮੰਤਰੀ ਦਿਨ ਭਰ ਗੁੱਸੇ ਵਿਚ ਰਹਿੰਦੇ ਹਨ, ਇਸ ਲਈ ਉਹ ਸੌਂ ਨਹੀਂ ਸਕਦੇ। ਜੇਕਰ ਪ੍ਰਧਾਨ ਮੰਤਰੀ ਸਿਹਤਮੰਦ ਹੋਣਗੇ ਤਾਂ ਹੀ ਦੇਸ਼ ਸੁਰੱਖਿਅਤ ਰਹੇਗਾ।" ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ 'ਮੋਦੀ ਹਟਾਓ, ਦੇਸ਼ ਬਚਾਓ' ਦੇ ਪੋਸਟਰ ਲਗਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ 6 ਲੋਕਾਂ ਨੂੰ ਰਿਹਾਅ ਕੀਤਾ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਚੰਦਰਸ਼ੇਖਰ ਅਤੇ ਰਾਜਗੁਰੂ ਦੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਇਨ੍ਹਾਂ ਆਗੂਆਂ ਨੇ ਉਸ ਨੂੰ ਚਕਨਾਚੂਰ ਕਰ ਦਿੱਤਾ ਹੈ। ਇਹ ਲੋਕ ਇਹਨਾਂ ਇਨਕਲਾਬੀਆਂ ਦੇ ਉਲਟ ਕੰਮ ਕਰ ਰਹੇ ਹਨ।
ਮਾਨ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਧੀ ਰਾਤ ਨੂੰ ਜੀਐਸਟੀ ਅਤੇ ਨੋਟਬੰਦੀ ਲਾਗੂ ਕਰ ਦਿੱਤੀ ਸੀ। ਉਹ ਅੱਧੀ ਰਾਤ ਨੂੰ ਫਾਈਲ 'ਤੇ ਦਸਤਖਤ ਕਰਦੇ ਹਨ। ਪ੍ਰਧਾਨ ਮੰਤਰੀ ਨੂੰ ਦਸਤਖਤ ਕਰਨ ਤੋਂ ਪਹਿਲਾਂ ਫਾਈਲ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਸੀ।
ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਡਾ ਨੇਤਾ ਪੜ੍ਹਿਆ ਲਿਖਿਆ ਹੈ। ਇਨਕਮ ਟੈਕਸ ਅਫਸਰ ਰਹੇ ਹਨ। ਆਈਆਈਟੀ ਤੋਂ ਇੰਜੀਨੀਅਰਿੰਗ ਪਾਸ ਕੀਤੀ। ਇਸ ਲਈ ਉਹ ਜਾਣਦੇ ਹਨ ਕਿ ਕਿਸ ਫੈਸਲੇ ਦਾ ਕੀ ਪ੍ਰਭਾਵ ਹੋਵੇਗਾ। ਪੈਸਾ ਕਿੱਥੇ ਬਚਾਇਆ ਜਾ ਸਕਦਾ ਹੈ ਅਤੇ ਕਿੱਥੇ ਖਰਚ ਕਰਨਾ ਚਾਹੀਦਾ ਹੈ।
ਪੂਰੇ ਦੇਸ਼ ਦੇ ਲੋਕ ਜਾਣਦੇ ਹਨ ਕਿ ਅਰਵਿੰਦ ਕੇਜਰੀਵਾਲ ਕੰਮ ਕਰਨਾ ਜਾਣਦੇ ਹਨ। ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਅਤੇ ਸਮਾਜ ਨੂੰ ਵੰਡਦੇ ਹਨ। ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਹਾਂ, ਅਸੀਂ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ।
ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਆਪਣੇ ਕੁਝ ਪੂੰਜੀਵਾਦੀ ਦੋਸਤਾਂ ਕੋਲ ਵੇਚ ਰਹੇ ਹਨ। ਬੋਰਡ, ਏਅਰਪੋਰਟ, ਤੇਲ ਗੈਸ, ਸਾਰੇ ਵੱਡੇ ਕਾਰੋਬਾਰ ਦੋ-ਚਾਰ ਉਦਯੋਗਪਤੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਅਤੇ ਇਸ ਮੁੱਦੇ ਤੋਂ ਦੇਸ਼ ਦਾ ਧਿਆਨ ਹਟਾਉਣ ਲਈ ਸਮਾਜ ਨੂੰ ਵੰਡਿਆ ਜਾ ਰਿਹਾ ਹੈ। ਉਹਨਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ।
ਇਸ ਨੂੰ ਪੜ੍ਹੋ:
ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨ
ਮੁੱਖ ਮੰਤਰੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿੱਚ ਵਿਰਾਸਤੀ ਗਲੀ ਬਣਾਉਣ ਦਾ ਐਲਾਨ