Hindi
health 2

ਯੂ ਵੀਨ ਪ੍ਰੋਗਰਾਮ ਸੰਬਧੀ ਜ਼ਿਲੇ ਦੇ ਸਮੂਹ ਅਧਿਕਾਰੀਆ ਦੀ ਕੀਤੀ ਮੀਟਿੰਗ

ਯੂ ਵੀਨ ਪ੍ਰੋਗਰਾਮ ਸੰਬਧੀ ਜ਼ਿਲੇ ਦੇ ਸਮੂਹ ਅਧਿਕਾਰੀਆ ਦੀ ਕੀਤੀ ਮੀਟਿੰਗ

ਯੂ ਵੀਨ ਪ੍ਰੋਗਰਾਮ ਸੰਬਧੀ ਜ਼ਿਲੇ ਦੇ ਸਮੂਹ ਅਧਿਕਾਰੀਆ ਦੀ ਕੀਤੀ ਮੀਟਿੰਗ

ਜ਼ਿਲੇ ਵਿੱਚ ਟੀਕਾਕਰਨ ਮੁਹਿੰਮ ਨੂੰ ਡਿਜਿਟਲ ਪਲੇਟਫਾਰਮ ਲਈ ਸਾਰੇ ਟੀਮ ਵਰਕ ਨਾਲ ਕਰੇ ਕੰਮ :ਡਾ ਕਵਿਤਾ ਸਿੰਘ

ਫਾਜ਼ਿਲਕਾ 27 ਜੂਨ

ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਲਈ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾ ਰਿਹਾ ਹੈ ਜਿਸ ਲਈ ਸਾਰੇ ਸਟਾਫ ਨੂੰ ਪਹਿਲਾ ਹੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਕਿ ਕਿਸ ਤਰ੍ਹਾਂ ਟੀਕਾਕਰਨ ਡਾਟਾ ਕੋਲਡ ਚੇਨ ਤੋ ਲੈ ਕੇ ਬੱਚਿਆਂ ਦੇ ਟੀਕੇ ਲੱਗਣ ਤੋ ਬਾਦ ਆਨਲਾਈਨ ਕਰਨਾ ਹੈ।

ਇਸ ਮੁਹਿੰਮ ਦੇ ਸਬੰਧ ਵਿਚ ਅੱਜ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਬਲਾਕ ਟੀਕਾਕਰਨ ਨੋਡਲ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਟੀਕਾਕਰਨ ਅਫਸਰ ਡਾ. ਐਡੀਸਨ ਐਰਿਕ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ  ਵਿਖੇ ਕੀਤੀ ਗਈ ।ਇਸ ਮੀਟਿੰਗ ਦੋਰਾਨ ਜਿਲ੍ਹਾ ਟੀਕਾਕਰਨ ਅਫਸਰ ਨੇ ਸਮੂਹ ਅਧਿਕਾਰੀਆ ਨੂੰ ਹਦਾਇਤ ਕੀਤੀ ਕੇ ਆਪਣੇ ਆਪਣੇ ਏਰੀਏ ਵਿਚ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਲਿਸਟਾਂ ਤਿਆਰ ਕੀਤੀਆਂ ਜਾਣ ਅਤੇ ਉਨ੍ਹਾ ਲਈ ਸ਼ੈਸ਼ਣ ਪਲਾਨ ਕਰਕੇ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਅਤੇ ਇਸ ਨੂੰ ਆਨਲਾਈਨ ਕੀਤਾ ਜਾਵੇ।

ਉਹਨਾਂ ਦੱਸਿਆ ਕਿ ਗਰਭਵਤੀ ਮਾਵਾਂ ਅਤੇ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਜ਼ਾ ਫਿਰ ਅਧੂਰਾ ਟੀਕਾਕਰਣ ਹੋਇਆ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਟੀਕਾਕਰਨ ਪੂਰਾ ਕੀਤਾ ਜਾਵੇ।

ਇਸ ਮੌਕੇ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਗਰਭਵਤੀ ਮਾਂਵਾਂ ਨੂੰ ਟੈਟਨਸ ਦੇ ਦੋ ਟੀਕੇ ਅਤੇ ਬੱਚਿਆਂ ਨੂੰ ਪੋਲੀਓ, ਤਪਦਿਕ, ਗਲਘੋਟੂ, ਦਸਤ, ਖਸਰਾ ਅਤੇ ਰੂਬੇਲਾ, ਦਿਮਾਗੀ ਬੁਖਾਰ, ਪੀਲੀਆ, ਕਾਲੀ ਖੰਘ, ਨਿਮੋਨੀਆ ਅਤੇ ਅੰਧਰਾਤੇ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਜਰੂਰੀ ਹੈ, ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਗਰਭਵਤੀਆਂ ਅਤੇ ਬੱਚਿਆਂ ਦਾ ਟੀਕਾਕਰਣ ਸੰਪੂਰਨ ਕਰਨ ਲਈ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ। ਉਹਨਾ ਨੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਟੀਕਾਕਰਨ ਦੇ ਸਮੁੱਚੇ ਰਿਕਾਰਡ ਨੂੰ ਆਨਲਾਈਨ ਕਰਨ ਹਿੱਤ ਤਿਆਰ ਕੀਤੇ ਗਏ ਯੂਵਿਨ ਆਨਲਾਇਨ ਪੋਰਟਲ ਸਬੰਧੀ ਜ਼ਿਲੇ ਦੀ ਕਾਰਗੁਜ਼ਾਰੀ ਦੀ ਸਮੀਖਿਆ ਚੰਡੀਗੜ ਤੋ ਜਾਵੇਦ ਨੇ ਕੀਤੀ । ਜ਼ਿਲੇ ਵਿੱਚ ਆ ਰਹੀ ਤਕਨੀਕੀ ਖਾਮੀਆਂ ਬਾਰੇ ਚਰਚਾ ਕੀਤੀ ਗਈ। ਕੋਲਡ ਚੈਨ ਮੈਨੇਜਰ ਖੁਸ਼ਦਿਲ ਸਿੰਘ  ਨੇ ਕਿਹਾ ਕਿ ਇਸ ਨਵੇਂ ਆਨਲਾਇਨ ਪਲੇਟਫਾਰਮ ਦੀ ਸ਼ੁਰੂਆਤ ਦੇ ਨਾਲ ਰੂਟੀਨ ਟੀਕਾਕਰਨ ਦੇ ਕੰਮ ਵਿੱਚ ਹੋਰ ਜਿਆਦਾ ਪਾਰਦਰਸ਼ਤਾ ਆਵੇਗੀ ਅਤੇ ਜਿਆਦਾ ਤੋ ਜਿਆਦਾ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ। ਇਸ ਨਾਲ ਸਟਾਫ ਨੂੰ ਵੀ ਫਾਇਦਾ ਹੋਵੇਗਾ।

ਉਨ੍ਹਾ ਨੇ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਹਰ ਗਰਭਵਤੀ ਔਰਤ ਅਤੇ ਨਵ-ਜਨਮੇ ਬੱਚੇ ਦਾ ਰਿਕਾਰਡ ਆਨਲਾਇਨ ਪੋਰਟਲ ਤੇ ਦਰਜ ਕੀਤਾ ਜਾਵੇਗਾ।ਉਨ੍ਹਾ ਵੱਲੋ ਦੱਸਿਆ ਗਿਆ ਕਿ ਵੱਖ-ਵੱਖ ਮੋਡਿਊਲ ਦੇ ਤਰੀਕੇ ਨਾਲ ਹਰ ਇੱਕ ਸਬੰਧਤ ਫੀਲਡ ਸਟਾਫ ਵੱਲੋ ਆਪਣੇ ਕੰਮ ਦਾ ਰਿਕਾਰਡ ਦਰਜ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਲਾਭਪਾਤਰੀ ਆਪਣਾ ਜਾਂ ਆਪਣੇ ਬੱਚੇ ਦਾ ਬਾਕੀ ਰਹਿੰਦੇ ਟੀਕਾਕਰਨ ਬਾਰੇ ਜਾਣਕਾਰੀ ਲੈ ਸਕਦਾ ਹੈ ਅਤੇ ਆਨਲਾਇਨ ਪੋਰਟਲ ਤੇ ਟੀਕਾਕਰਨ ਲਈ ਬੁਕਿੰਗ ਕਰਵਾ ਸਕਦਾ ਹੈ। ਉਹਨਾਂ ਦੱਸਿਆ ਕਿ ਈਵਿਨ ਅਤੇ ਕੋਵਿਨ ਪੋਰਟਲ ਦੇ ਸਾਰਥਕ ਨਤੀਜੇ ਆਉਣ ਤੋਂ ਬਾਅਦ ਇਸ ਨਵੇਂ ਉਪਰਾਲੇ ਨੂੰ ਲਾਗੂ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਵੀ.ਸੀ.ਸੀ.ਐਮ.ਯੂ.ਐਨ.ਡੀ.ਪੀ  ਵਲੋ ਪੋਰਟਲ ਤੇ ਆਨਲਾਇਲ ਰਿਪੋਰਟਿੰਗ ਅਤੇ ਰਿਕਾਰਡ ਦਰਜ ਕਰਨ ਸਬੰਧੀ ਨੁਕਤਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਇਸ ਮੋਕੇ ਅਬੋਹਰ ਦੇ ਐੱਸ ਐਮ ਓ ਡਾਕਟਰ ਨੀਰਜਾ ਗੁਪਤਾ, ਡਾਕਟਰ ਨਵੀਨ ਮਿੱਤਲ, ਡਾਕਟਰ ਪੰਕਜ ਚੌਹਾਨ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਸੁਨੀਲ ਟੰਡਨ, ਸੁਸ਼ੀਲ ਕੁਮਾਰ, ਹਰਮੀਤ ਸਿੰਘ ਹਾਜ਼ਿਰ ਸਨ।


Comment As:

Comment (0)