ਰਵਾਇਤੀ ਪੌਸ਼ਾਕ ਵਿਚ ਬੱਲੂਆਣਾ ਹਲਕੇ ਦੀਆਂ ਮਹਿਲਾਵਾਂ ਵੱਡੀ ਗਿਣਤੀ ਪਹੁੰਚੀਆਂ ਮੁਆਵਜਾ ਵੰਡ ਸਮਾਗਮ ਵਿਚ
Hindi
Compensation Distribution Ceremony

Compensation Distribution Ceremony

ਰਵਾਇਤੀ ਪੌਸ਼ਾਕ ਵਿਚ ਬੱਲੂਆਣਾ ਹਲਕੇ ਦੀਆਂ ਮਹਿਲਾਵਾਂ ਵੱਡੀ ਗਿਣਤੀ ਪਹੁੰਚੀਆਂ ਮੁਆਵਜਾ ਵੰਡ ਸਮਾਗਮ ਵਿਚ

—ਸਮਾਜਿਕ ਸੋਚ ਵਿਚ ਆ ਰਹੇ ਬਦਲਾਅ ਦੀ ਤਸਵੀਰ

ਅਬੋਹਰ, ਫਾਜਿ਼ਲਕਾ, 13 ਅਪ੍ਰੈਲ: Compensation Distribution Ceremony: ਅੱਜ ਅਬੋਹਰ ਦੀ ਦਾਣਾ ਮੰਡੀ ਵਿਖੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਬੇਮੌਸਮੀ ਬਰਸਾਤ, ਗੜ੍ਹੇਮਾਰੀ ਤੇ ਚੱਕਰਵਤੀ ਤੂਫਾਨ ਤੋਂ ਪੀੜਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਤਕਸੀਮ ਕਰਨ ਮੌਕੇ ਜਿ਼ਲ੍ਹੇ ਦੀਆਂ ਔਰਤਾਂ ਖਾਸ ਕਰਕੇ ਬੱਲੂਆਣਾ ਹਲਕੇ ਤੋਂ ਰਵਾਇਤੀ ਪੌਸ਼ਾਕ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਔਰਤਾਂ ਨੇ ਸਮਾਜਿਕ ਸੋਚ ਵਿਚ ਆ ਰਹੇ ਬਦਲਾਅ ਦੀ ਤਸਵੀਰ ਪੇਸ਼ ਕੀਤੀ।
    ਇੱਥੇ ਦੱਸਣਯੋਗ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਦੀ ਡਿਪਟੀ ਕਮਿਸ਼ਨਰ ਵੀ ਇਕ ਮਹਿਲਾ ਡਾ: ਸੇਨੂ ਦੁੱਗਲ ਹਨ ਅਤੇ ਐਸਐਸਪੀ ਵੀ ਇਕ ਮਹਿਲਾ ਅਵਨੀਤ ਕੌਰ ਸਿੱਧੂ ਹਨ। 
    ਜਿਕਰਯੋਗ ਹੈ ਕਿ ਅਬੋਹਰ ਤੋਂ ਅੱਜ ਮੁੱਖ ਮੰਤਰੀ ਸ: ਭਗਵੰਤ ਮਾਨ ਨੇ ਮੁਆਵਜਾ ਵੰਡਣ ਦੀ ਪ੍ਰਕ੍ਰਿਆ ਦੀ ਸ਼ੁਰੂਆਤ ਲਈ ਇਕ ਸਮਾਗਮ ਰੱਖਿਆ ਸੀ। ਇਸ ਸਮਾਗਮ ਦੇ ਖਚਾਖਚ ਭਰੇ ਪੰਡਾਲ ਵਿੱਚ ਜਿਲ੍ਹੇ ਦੀਆਂ ਮਹਿਲਾਵਾਂ ਦੀ ਗਿਣਤੀ ਵੀ ਰਿਕਾਰਡ ਤੋੜ ਵੇਖਣ ਨੂੰ ਮਿਲੀ। ਇਹ ਵੀ ਜਿ਼ਕਰਯੋਗ ਹੈ ਕਿ ਉਪਰੋਕਤ ਮਹਿਲਾਵਾਂ ਆਪਣੇ ਪਿੰਡਾਂ ਵਿੱਚੋਂ ਆਪਣੇ ਵਹੀਕਲਾਂ ਟਰੈਕਟਰ—ਟਰਾਲੀਆਂ ਅਤੇ ਬੱਸਾਂ ਰਾਂਹੀ ਖੁਦ ਪੁੱਜੀਆਂ ਤੇ ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਵੱਲੋਂ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ  ਮਹਿਜ਼ 20 ਦਿਨਾਂ ਦੇ ਅੰਦਰ ਅੰਦਰ ਜਾਰੀ ਕੀਤਾ ਗਿਆ ਹੈ ਜੋ ਆਪਣੇ ਆਪ ਵਿਚ ਇਕ ਮਿਸਾਲ ਹੈ। 
    ਫਾਜਿ਼ਲਕਾ ਜਿ਼ਲ੍ਹਾ ਪੰਜਾਬ ਦਾ ਅਜਿਹਾ ਜਿ਼ਲ੍ਹਾ ਹੈ ਜਿੱਥੇ ਸਭ ਤੋਂ ਵੱਧ ਭਾਈਚਾਰਿਆਂ ਦੇ ਲੋਕ ਮਿਲ ਜ਼ੁਲ ਕੇ ਰਹਿੰਦੇ ਹਨ ਤੇ ਇਹ ਇਕ ਅਜਿਹਾ ਜਿ਼ਲ੍ਹਾ ਵੀ ਹੈ ਜਿੱਥੇ ਲਗਭਗ ਅੱਧੀ ਦਰਜਨ ਬੋਲੀਆਂ ਹਨ।ਇਸ ਜਿ਼ਲ੍ਹੇ ਵਿਚ ਲੋਕਾਂ ਦੀ ਪੋਸ਼ਾਕ ਦੀਆਂ ਵੀ ਕਈਆਂ ਵੰਨਗੀਆਂ ਵੇਖਣ ਨੂੰ ਮਿਲਦੀਆਂ ਹਨ।
    ਰਾਜਸਥਾਨ ਦੇ ਨਾਲ ਲੱਗਦੇ ਬੱਲੂਆਣਾ ਹਲਕੇ ਵਿਚ ਔਰਤਾਂ ਘੱਗਰਾ ਪਾਉਂਦੀਆਂ ਹਨ ਅਤੇ ਸੁਹਾਗਨਾ ਸਿਰ ਤੇ ਬੋਰਲਾ ਪਹਿਨਦੀਆਂ ਹਨ। ਸਿਰ ਤੇ ਰੰਗੀਨ ਔੜਨੀਆਂ ਲੈਂਦੀਆਂ ਹਨ। ਅੱਜ ਦੇ ਇਸ ਸਮਾਗਮ ਵਿਚ ਵੀ ਇਸੇ ਰਵਾਇਤੀ ਪੌਸ਼ਾਕ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਸਿ਼ਰਕਤ ਕਰਕੇ ਉਨ੍ਹਾਂ ਵਿਚ ਵਿਕਸਤ ਹੋ ਰਹੀ ਸਿਆਸੀ ਜਾਗਰੂਕਤਾ ਦਾ ਪ੍ਰਮਾਣ ਦਿੱਤਾ ਹੈ।
    ਵਿਦਿਆਵੰਤੀ ਨੇ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਫਾਜਿਲਕਾ ਜਿ਼ਲ੍ਹੇ ਤੇ ਖਾਸਕਰ ਪਹਿਲੋਂ ਅਣਗੌਲੇ ਹਲਕੇ ਬੱਲੂਆਣਾ ਦੀ ਪੂਰੀ ਤਰਾਂ ਸਾਰ ਲਈ ਜਾ ਰਹੀ ਹੈ। ਉਹ ਆਖਦੀ ਹੈ ਕਿ ਪਿੱਛਲੇ ਕੋਈ ਚਾਰ ਮਹੀਨਿਆਂ ਵਿਚ ਹੀ ਮੁੱਖ ਮੰਤਰੀ ਦਾ ਉਨ੍ਹਾਂ ਦੇ ਹਲਕੇ ਵਿਚ ਇਹ ਤੀਜਾ ਦੌਰਾ ਹੈ ਅਤੇ ਇਸਤੋਂ ਪਤਾ ਲੱਗਦਾ ਹੈ ਕਿ ਸਰਕਾਰ ਲਈ ਉਨ੍ਹਾਂ ਦੇ ਦੂਰ ਦਰਾਜ ਪੈਂਦੇ ਹਲਕੇ ਦੀ ਕੀ ਅਹਿਮੀਅਤ ਹੈ।

ਇਸ ਨੂੰ ਪੜ੍ਹੋ:

ਮਾਤਾ ਕੌਸ਼ੱਲਿਆ ਨਾਲ ਸਬੰਧਤ ਪਿੰਡ ਘੜ੍ਹਾਮ ਬਣੇਗਾ ਆਦਰਸ਼ ਪਿੰਡ

ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋਂ ਅਟਲ ਅਪਾਰਟਮੈਂਟ ਸਕੀਮ ਤਹਿਤ ਬਣਾਏ ਜਾਣ ਵਾਲੇ ਫਲੈਟਾਂ ਦੇ ਸਫਲ ਬੋਲੀਕਾਰਾਂ ਨੂੰ ਸੌਂਪੇ ਅਲਾਟਮੈਂਟ ਪੱਤਰ

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਕੇਂਦਰ ਸਰਕਾਰ ਤੋਂ ਕਣਕ ਦੇ ਖ਼ਰੀਦ ਮਾਪਦੰਡਾਂ ਵਿੱਚ ਛੋਟ ਦੀ ਮੰਗ


Comment As:

Comment (0)