CONTINGENT OF NCC CADETS
ਪੰਜਾਬ, ਹਰਿਆਣਾ, CONTINGENT OF NCC CADETS: ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ (PHHP&C) ਡਾਇਰੈਕਟੋਰੇਟ ਦੇ 111 ਐਨਸੀਸੀ ਕੈਡਿਟਾਂ ਦੀ ਟੁਕੜੀ ਨੇ 01-31 ਜਨਵਰੀ, 2023 ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਗਣਤੰਤਰ ਦਿਵਸ ਪਰੇਡ ਕੈਂਪ ਵਿੱਚ ਭਾਗ ਲਿਆ ਅਤੇ ਇਹ ਟੁਕੜੀ 17 ਡਾਇਰੈਕਟੋਰੇਟਾਂ ਵਿੱਚੋਂ ਤੀਜੇ ਸਥਾਨ 'ਤੇ ਰਹੀ। ਚੰਡੀਗੜ੍ਹ ਐਨਸੀਸੀ ਗਰੁੱਪ ਦੇ 22 ਐਨਸੀਸੀ ਕੈਡਿਟ ਇਸ ਦਲ ਦਾ ਹਿੱਸਾ ਸਨ।
ਪੀਐਚਐਚਪੀ ਐਂਡ ਸੀ ਡਾਇਰੈਕਟੋਰੇਟ ਦੇ ਹਿੱਸੇ ਵਜੋਂ ਗਣਤੰਤਰ ਦਿਵਸ ਸਮਾਰੋਹ 2023 ਵਿੱਚ ਭਾਗ ਲੈਣ ਵਾਲੇ ਕੈਡਿਟਾਂ ਨੂੰ ਸਨਮਾਨਿਤ ਕਰਨ ਲਈ ਐਨਸੀਸੀ ਅਕੈਡਮੀ, ਰੋਪੜ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੇਜਰ ਜਨਰਲ ਕੇ. ਵਿਨੋਦ ਕੁਮਾਰ, ਏਡੀਜੀ ਪੀਐਚਐਚਪੀ ਐਂਡ ਸੀ ਡਾਇਰੈਕਟੋਰੇਟ ਦੁਆਰਾ ਮੈਰਿਟ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। 1 ਚੰਡੀਗੜ੍ਹ ਨੇਵਲ ਯੂਨਿਟ ਦੀ ਅਵੀਸ਼ੀ ਸੂਦ ਨੂੰ ਆਲ ਇੰਡੀਆ ਬੈਸਟ ਕੈਡੇਟ (JD/JW), ਨੇਵਲ ਵਿੰਗ ਐਲਾਨਿਆ ਗਿਆ। ਡਰਿੱਲ ਮੁਕਾਬਲੇ ਵਿੱਚ ਚੰਡੀਗੜ੍ਹ ਗਰੁੱਪ ਨੇ ਪਹਿਲਾ ਸਥਾਨ ਹਾਸਲ ਕੀਤਾ। ਕਰਨਲ ਐਚ.ਐਸ. ਘੁੰਮਣ, ਕਾਰਜਕਾਰੀ ਕਮਾਂਡਰ, ਚੰਡੀਗੜ੍ਹ ਗਰੁੱਪ ਨੇ ਅੱਠ ਐਨਸੀਸੀ ਗਰੁੱਪਾਂ ਵਿੱਚ ਸਰਵੋਤਮ ਐਨਸੀਸੀ ਗਰੁੱਪ ਡਰਿੱਲ ਮੁਕਾਬਲੇ ਲਈ ਟਰਾਫੀ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ:
ਅਮਨ ਅਰੋੜਾ ਵੱਲੋਂ ਸਰਕਾਰੀ ਅਤੇ ਨਿੱਜੀ ਅਦਾਰਿਆਂ ਨੂੰ ਰਾਜ ਊਰਜਾ ਸੰਭਾਲ ਪੁਰਸਕਾਰਾਂ ਦੀ ਵੰਡ
ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ
ਅਧਿਕਾਰੀ ਤੋਂ 5 ਲੱਖ ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ