ਚੰਡੀਗੜ੍ਹ, 13 ਜਨਵਰੀ, 2023:
ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪੰਜਾਬ ਵਾਸੀਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਇੱਥੋਂ ਜਾਰੀ ਸੰਦੇਸ਼ ਵਿਚ ਜਿੰਪਾ ਨੇ ਕਿਹਾ ਕਿ ਲੋਹੜੀ ਤਿਉਹਾਰ ਪੰਜਾਬ ਦੀ ਏਕਤਾ, ਸਦਭਾਵਨਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਲੋਹੜੀ ਤਿਉਹਾਰ ਮੌਕੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਇਕਜੁਟ ਹੁੰਦੇ ਹੋਏ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।
ਜਿੰਪਾ ਨੇ ਮਕਰ ਸੰਕ੍ਰਾਂਤੀ ਦੀਆਂ ਵੀ ਸਭਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮਕਰ ਸੰਕ੍ਰਾਂਤੀ ਆਉਣ ਵਾਲੇ ਵਾਢੀ ਸੀਜ਼ਨ ਦੇ ਜਸ਼ਨਾਂ ਵੱਜੋਂ ਮਨਾਈ ਜਾਂਦੀ ਹੈ। ਜਿੰਪਾ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਦਾ ਪ੍ਰਸੰਗ ਸੂਰਜ ਦੇਵਤਾ ਦਾ ਧੰਨਵਾਦ ਕਰਨ ਨਾਲ ਵੀ ਜੁੜਦਾ ਹੈ ਤਾਂ ਜੋ ਫਸਲ ਦਾ ਝਾੜ ਵਧੀਆ ਹੋਵੇ। ਉਨ੍ਹਾਂ ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ, ਉੱਨਤੀ ਅਤੇ ਚੰਗੀ ਫਸਲ ਦੀ ਕਾਮਨਾ ਵੀ ਕੀਤੀ।