ਕਲ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਲੁਧਿਆਣਾ ਵਿੱਚ ਭਾਸ਼ਣ ਦੌਰਾਨ ਇਕ ਅਹਿਮ ਇੰਕਸਾਫ ਕੀਤਾ ਹੈ ਕਿ ਦੇਸ਼ ਵਿੱਚ ਨਫ਼ਰਤ , ਭਾਈ ਚਾਰਿਆਂ ਦੀ ਵੰਡ ਅਤੇ ਦਹਿਸ਼ਤ ਪੈਦਾ ਕਰਨ ਵਾਲੇ ਬੀਜੇਪੀ ਦੇ ਬਜਾਰ ਵਿੱਚ ਕਾਂਗਰਸ ਨੇ ਆਪਸੀ ਭਾਈਚਾਰ ਸਾਂਝ , ਫਿਰਕੂ ਸਦਭਾਵਨਾ ਅਤੇ ਨਫ਼ਰਤ ਰਹਿਤ ਦੁਕਾਨ ਖੋਲੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਹੋਕਾ ਦਿਤਾ ਹੈ ਕਿ ਉਹ ਉਨ੍ਹਾਂ ਦੀ ਇਸ ਦੁਕਾਨ ਤੋਂ ਸਸਤਾ ਸੌਦਾ ਖਰੀਦ ਕੇ ਬੀਜੇਪੀ ਦਾ ਬਜ਼ਾਰ ਫੇਲ ਕਰ ਦੇਣ ਤਾਂ ਜੋ ਇਹ ਬਜ਼ਾਰ ਆਪਣੇ ਆਪ ਬੰਦ ਹੋ ਜਾਵੇ। ਵੀਚਾਰ ਉੱਤਮ ਹਨ ਪਰ ਅਸਲੀਅਤ ਤੋਂ ਬਹੁਤ ਦੂਰ ਅਤੇ ਤੋਤਾ ਰੱਟ ਵਾਲੇ ਵੱਧ ਪ੍ਰਤੀਤ ਹੋ ਰਹੇ ਹਨ। ਇਸ ਤੇ ਸਿਆਸੀ ਪੰਡਤਾਂ ਅਤੇ ਸਿਆਸੀ ਮਾਹਿਰਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਹ ਪੁੱਛ ਰਹੇ ਹਨ ਕਿ ਦੇਸ਼ ਵਿੱਚ ਐਮਰਜੈਂਸੀ ਲਾ ਕੇ ਨਫ਼ਰਤ ਫੈਲਾਉਣ ਵਾਲੀ , ਸੀਨਾਜ਼ੋਰੀ ਨਾਲ ਨੱਲ ਅਤੇ ਨਸਬੰਦੀ ਕਰਵਾਉਣ ਵਾਲੀ , ਅਕਾਲ ਤਖ਼ਤ ਢੈਹ ਢੇਰੀ ਕਰਵਾਉਣ ਵਾਲੀ ਅਤੇ ਸਿਖਾਂ ਦਾ ਹੋਕਾ ਦੇ ਕੇ ਸ਼ਰੇਆਮ ਸਮੂਹਿਕ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਦੀ ਦੁਕਾਨ , ਜਿਥੋਂ ਉਸ ਦੇ ਪੱਕੇ ਕਾਂਗਰਸੀ ਗਾਹਕ ਭ੍ਰਿਸ਼ਟਾਚਾਰ , ਬਲੈਕ ਮਾਰਕੀਟਿੰਗ ਅਤੇ ਕਰੋੜਾਂ ਦੇ ਘਪਲਿਆਂ ਦਾ ਉਧਾਰ ਸੌਦਾ ਖਰੀਦ ਕੇ ਅਰਬਾਂ ਭਪਤੀ ਬਣੇ ਹਨ । ਪਤਾ ਹੀ ਨਹੀਂ ਲਗਾ ਕਿ ਉਸ ਕਾਂਗਰਸ ਪਾਰਟੀ ਨੇ ਆਪਣੀ ਦੁਕਾਨ ਵਿੱਚ ਕਦੋਂ ਸੌਦਾ ਤਬਦੀਲ ਕਰ ਲਿਆ । ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਰਾਹੁਲ ਗਾਂਧੀ ਗਾਂਧੀ ਦੇ ਮੂਹੋਂ ਕੀਤਾ ਗਿਆ ਇਹ ਉਪਦੇਸ਼ ਦੇਸ਼ ਵਾਸੀਆਂ ਨੂੰ ਹਜ਼ਮ ਨਹੀਂ ਹੋ ਰਿਹਾ, ਕਿਉਂਕਿ ਭਾਵੇਂ ਪਹਿਲੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਲਈ ਭਾਵੇਂ ਸੰਜੇ ਗਾਂਧੀ ਅਤੇ ਇੰਦਰਾ ਗਾਂਧੀ ਜੁਮੇਵਾਰੀ ਸਨ , ਪਰ ਜੱਗ ਜ਼ਾਹਰ ਹੈ ਕਿ ਡਾ.ਮਨਮੋਹਣ ਸਿੰਘ ਦੇ ਪ੍ਰਧਾਨ ਮੰਤਰੀ ਕਾਲ ਸਮੇਂ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ , ਬਲੈਕ ਮਾਰਕੀਟਿੰਗ ਅਤੇ ਕਰੋੜਾਂ ਦੇ ਘਪਲਿਆਂ ਦਾ ਸੌਦਾ ਕਾਂਗਰਸ ਦੀ ਦੁਕਾਨ ਤੋਂ ਖੁਦ ਰਾਹੁਲ ਗਾਂਧੀ ਨੇ ਆਪਣੇ ਚਹੇਤਿਆਂ ਨੂੰ ਉਧਾਰ ਵੇਚ ਕੇ ਕਰੋੜਾਂ ਪਤੀ ਬਣਾਇਆ। ਸਿਆਸੀ ਪੰਡਤਾਂ ਅਤੇ ਸਿਆਸੀ ਮਾਹਿਰਾਂ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਰਾਜਨੀਤਿਕ ਪਖੰਡ ਕਿਸੇ ਹੋਰ ਤੋਂ ਕਰਵਾਉਂਦੇ ਤਾਂ ਲੋਕਾਂ ਨੂੰ ਭਰਮਾਉਣ ਦੀ ਗਲ ਬਣ ਸਕਦੀ ਸੀ।ਪਰ ਏਡੇ ਵੱਡੇ ਪਾਪ ਜੱਗ ਜ਼ਾਹਰ ਹੋਣ ਮਗਰੋਂ ਕਹਿਰਾਂ ਦੀ ਠੰਡ ਵਿੱਚ ਰਾਹੁਲ ਗਾਂਧੀ ਵਲੋਂ ਟੀ ਸ਼ਰਟ ਪਾ ਕੇ ਘੁੰਮਣ ਨਾਲ ਦੇਸ਼ ਵਾਸੀਆਂ ਵਿੱਚ ਹਮਦਰਦੀ ਦੀ ਬਜਾਏ ਨਫ਼ਰਤ ਪੈਦਾ ਹੋਣ ਦੀ ਸੰਭਾਵਨਾ ਵੱਧ ਹੈ। ਅਸੀਂ ਸਿਆਸੀ ਪੰਡਤਾਂ ਅਤੇ ਸਿਆਸੀ ਮਾਹਿਰਾਂ ਦੇ ਵਿਚਾਰਾਂ ਤੋਂ ਜਾਣੂ ਕਰਵਾ ਦਿੱਤਾ ਹੈ ਅਗੇ ਨਹਿਰੂ ਪਰਿਵਾਰ ਜਾਂ ਕਾਂਗਰਸ ਪਾਰਟੀ ਜਾਨਣ।
ਇਸ ਨੂੰ ਪੜ੍ਹੋ:
ਨਹਿਰੂ ਪਰਿਵਾਰ ਦਾ ਸ਼ੈਤਾਨੀ ਭਰਿਆ ਕਰਜ਼ਾ ਮੁਆਫ਼ੀ ਦਾ ਯਤਨ :- ਜਾਣੋਂ ਕੇਹੜਾ ?
ਫੁਟਬਾਲਰ ਮੈਸੀ ਚੋਰੀ ਦੇ ਮਾਮਲੇ 'ਚ ਸਾਥੀਆਂ ਸਮੇਤ ਗ੍ਰਿਫਤਾਰ, 56 ਮੋਬਾਈਲ ਬਰਾਮਦ
ਪਿਆਰੀ ਬੇਟੀਆਂ ਦੀ ਧਰਤੀ - ਰੱਬ ਦਾ ਆਪਣਾ ਦੇਸ਼ - ਕੇਰਲ ਸਹਿਣਸ਼ੀਲਤਾ, ਪ੍ਰਗਤੀ ਅਤੇ ਹਰਿਆਲੀ ਦਾ ਸਰੂਪ