Arth Parkash : Latest Hindi News, News in Hindi
Public Relations Punjab ਪ੍ਰੀਤ ਕੰਵਲ ਸਿੰਘ ਨੇ ਬਤੌਰ ਜੁਆਇੰਟ ਡਾਇਰੈਕਟਰ ਅਤੇ ਗੁਰਮੀਤ ਸਿੰਘ ਖਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਚਾਰਜ ਸੰਭਾਲਿਆ
Monday, 09 Jan 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੰਡੀਗੜ੍ਹ, 10 ਜਨਵਰੀ: Public Relations Punjab: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਅੱਜ ਸ੍ਰੀ ਪ੍ਰੀਤ ਕੰਵਲ ਸਿੰਘ ਨੇ ਬਤੌਰ ਜੁਆਇੰਟ ਡਾਇਰੈਕਟਰ ਅਤੇ ਸ੍ਰੀ ਗੁਰਮੀਤ ਸਿੰਘ ਖਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ। ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਹੋਈ ਹੈ।

ਸ੍ਰੀ ਪ੍ਰੀਤ ਕੰਵਲ ਸਿੰਘ ਨੂੰ ਟੀ.ਵੀ. ਅਤੇ ਅਖ਼ਬਾਰ ਦੇ ਖੇਤਰ ਵਿੱਚ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਉਨ੍ਹਾਂ ਨੇ ਸਾਲ 2011 ਵਿੱਚ ਬਤੌਰ ਸਹਾਇਕ ਲੋਕ ਸੰਪਰਕ ਅਫ਼ਸਰ ਸੇਵਾ ਸ਼ੁਰੂ ਕੀਤੀ ਅਤੇ ਸਾਲ 2015 ਵਿੱਚ ਉਹ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਬਣੇ। ਸਰਕਾਰੀ ਸੇਵਾ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਪ੍ਰੈਸ ਸੈਕਸ਼ਨ ਸਣੇ ਰੋਪੜ ਅਤੇ ਮੋਹਾਲੀ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸੇਵਾ ਨਿਭਾਈ। 

ਵਿਭਾਗ ਵਿੱਚ ਬਤੌਰ ਡਿਪਟੀ ਡਾਇਰੈਕਟਰ ਅਹੁਦਾ ਸੰਭਾਲਣ ਵਾਲੇ ਸ੍ਰੀ ਗੁਰਮੀਤ ਸਿੰਘ ਖਹਿਰਾ ਨੂੰ ਵੀ ਟੀ.ਵੀ. ਪੱਤਰਕਾਰਤਾ ਦਾ ਲੰਮਾ ਤਜਰਬਾ ਹੈ। ਸਾਲ 2011 ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਭਰਤੀ ਹੋਏ ਸ੍ਰੀ ਖਹਿਰਾ ਨੇ ਵਿਭਾਗ ਦੇ ਪ੍ਰੈਸ ਸੈਕਸ਼ਨ, ਇਸ਼ਤਿਹਾਰ ਸ਼ਾਖਾ ਸਮੇਤ ਬਰਨਾਲਾ ਅਤੇ ਰੋਪੜ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸੇਵਾ ਨਿਭਾਈ ਹੈ।

ਇਸ ਨੂੰ ਪੜ੍ਹੋ:

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੋਹਾਲੀ ਹਵਾਈ ਅੱਡੇ ਨੇੜੇ ਸ਼ਹੀਦ ਭਗਤ ਸਿੰਘ ਦਾ 5ਡੀ ਬੁੱਤ ਲਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ

ਸਰਕਾਰੀ ਮੁਲਾਜ਼ਮ ਤੋਂ 1,50,000 ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲੇ ਤਿੰਨ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ