ਲੁਧਿਆਣਾ : 11 ਅਗਸਤ, 2023 : (ਕਾਰਤਿਕਾ ਸਿੰਘ/ਅਰਥ ਪ੍ਰਕਾਸ਼):: ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਪੋਸਟ ਗਰੇਜੂਏਟ ਪੰਜਾਬੀ ਵਿਭਾਗ ਦੇ ਐਮ. ਏ ਭਾਗ ਦੂਜਾ ਦੇ ਵਿਦਿਆਰਥੀ ਨੇ ਯੂਨੀਵਰਸਿਟੀ ਦੀ ਚੌਥੇ ਸਮੈਸਟਰ ਦੀ ਹੋਈ ਪ੍ਰੀਖਿਆ ਵਿਚੋਂ ਦਵਿੰਦਰ ਕੁਮਾਰ ਭੋਲਾ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸਪਲ ਡਾ. ਤਨਵੀਰ ਲਿਖਾਰੀ ਨੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨਾ ਨੇ ਪੰਜਾਬੀ ਭਾਸ਼ਾ ਨਾਲ ਜੁੜੇ ਇਸ ਵਿਦਿਆਰਥੀ ਨੂੰ ਮਾਤ ਭਾਸ਼ਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਵਿੱਚ ਇਕ ਖਾਸ ਮਿਸਾਲ ਬਣਨ ਲਈ ਸ਼ੁੱਭ ਕਾਮਨਾਵਾਂ ਦਿਤੀਆਂ।ਵਿਭਾਗ ਦੇ ਮੁਖੀ ਪ੍ਰੋ.ਗੀਤਾਂਜਲੀ ਪਬਰੇਜਾ ਨੇ ਵੀ ਵਿਦਿਅਰਥੀ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਇਸ ਆਲ ਰਾਊਂਡਰ ਵਿਦਿਆਰਥੀ ਲਈ ਉਸਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ ਉਨ੍ਹਾਂ ਦਸਿਆ ਕਿ ਇਹ ਵਿਦਿਆਰਥੀ ਕੇਵਲ ਪੜ੍ਹਨ ਵਿੱਚ ਹੀ ਨਹੀ ਕਾਲਜ ਵਿੱਚ ਹੁੰਦੇ ਯੂਥ ਫੈਸਟੀਵਲ ਦੌਰਾਨ ਵਿਰਾਸਤੀ ਅਤੇ ਸਭਿਆਚਾਰਕ ਕਵਿਜ ਵਿੱਚ ਕਈ ਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕਰ ਚੁੱਕਾ ਹੈ।
ਇਸ ਮੌਕੇ ਵਿਭਾਗ ਦੇ ਪ੍ਰੋ ਮਨਦੀਪ ਸਿੰਘ ਪ੍ਰੋ ਬਲਜੀਤ ਕੌਰ ਪ੍ਰੋ ਚਮਕੌਰ ਸਿੰਘ ਪ੍ਰੋ. ਅਮਨਦੀਪ ਪ੍ਰੋ ਹਰਜਿੰਦਰ ਕੌਰ ਪ੍ਰੋ ਮਿਤਾਲੀ ਤਲਵਾਰ ਵੀ ਮੌਜੂਦ ਰਹੇ ਉਨ੍ਹਾਂ ਨੇ ਦਵਿੰਦਰ ਅਤੇ ਉਸਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ