Arth Parkash : Latest Hindi News, News in Hindi
ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ 31 ਜਨਵਰੀ ਨੂੰ,  ਆਸਾਮ , ਰੇਲਵੇ, ਚੰਡੀਗੜ੍ਹ ਅਤੇ ਮਣੀਪੁਰ ਦੀਆਂ ਟੀਮਾਂ ਲੈਣਗੀਆਂ ਭਾਗ
Thursday, 05 Jan 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਐਸ.ਏ.ਐਸ.ਨਗਰ: 6 ਜਨਵਰੀ, 2023: 

ਡਿਪਟੀ ਕਮਿਸ਼ਨਰ ਵੱਲੋਂ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਦੀ ਤਿਆਰੀਆਂ ਸਬੰਧੀ ਨੈਸ਼ਨਲ ਐਸੋਸੀਏਸ਼ਨ ਫਾਰ ਦਿ ਬਲਾਈਂਡ ਦੇ ਅਧਿਕਾਰੀਆਂ ਨਾਲ ਮੀਟਿੰਗ

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਪ੍ਰਧਾਨਗੀ ਹੇਠ ਅੱਜ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ. ਨਗਰ ਵਿਖੇ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਕ੍ਰਿਕਟ ਖੇਡਾਂ ਦੀਆਂ ਤਿਆਰੀਆਂ ਸਬੰਧੀ ਨੈਸ਼ਨਲ ਐਸੋਸੀਏਸ਼ਨ ਫਾਰ ਦਿ ਬਲਾਈਂਡ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆਂ ਕਿ ਜਿਲਾ ਪ੍ਰਸ਼ਾਸਨ ਮੁਹਾਲੀ ਅਤੇ ਨਾਗੇਸ਼ ਟਰਾਫੀ ਨੈਸ਼ਨਲ ਗਰੁੱਪ ਐਫ ਦੇ ਸਾਂਝੇ ਤੌਰ ਤੇ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ 31 ਜਨਵਰੀ 2023 ਤੋਂ ਪੀ.ਸੀ.ਏ. ਕ੍ਰਿਕਟ ਸਟੇਡੀਅਮ, ਮੁਹਾਲੀ ਵਿਖੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਆਸਾਮ, ਰੇਲਵੇ, ਚੰਡੀਗੜ੍ਹ ਅਤੇ ਮਣੀਪੁਰ ਤੋਂ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਿਤੀ 31 ਜਨਵਰੀ ਨੂੰ ਉਦਘਾਟਨ ਸਮਾਰੋਹ ਉਪਰੰਤ ਚੰਡੀਗੜ੍ਹ ਅਤੇ ਆਸਾਮ ਦੀਆਂ ਟੀਮਾਂ ਵਿਚਕਾਰ ਟੀ- 20 ਮੈਚ ਖੇਡਿਆ ਜਾਵੇਗਾ।  

ਸ੍ਰੀ ਤਲਵਾੜ ਨੇ ਦੱਸਿਆਂ ਕਿ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਵਿੱਚ ਕੁੱਲ 6 ਮੈਚ ਹੋਣਗੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮੈਚਾਂ ਵਿੱਚ ਜੈਤੂ ਟੀਮ ਮਾਰਚ-2023 ਵਿੱਚ ਹੋਣ ਵਾਲੇ ਸੁਪਰ 8 ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਵੇਗੀ।

ਇਸ ਮੌਕੇ ਸ੍ਰੀ ਤਲਵਾੜ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਹੋਣ ਜਾ ਰਹੇ ਨੇਤਰਹੀਣ ਕ੍ਰਿਕਟ ਖਿਡਾਰੀਆਂ ਦੀਆਂ ਰਾਸ਼ਟਰੀ ਖੇਡਾਂ ਸਬੰਧੀ ਟੀ-20 ਕ੍ਰਿਕਟ ਮੈਚ ਦੇ ਪ੍ਰਬੰਧਾਂ ਵਿੱਚ ਕੋਈ ਘਾਟ ਨਹੀ ਰਹਿਣੀ ਚਾਹੀਦੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਖਾਸ ਤੌਰ ਤੇ ਕਿਹਾ ਕਿ ਉਹ ਡਾਕਟਰਾਂ ਅਤੇ ਆਪਣੀਆਂ ਮੈਡੀਕਲ ਟੀਮਾਂ ਨੂੰ ਮੈਚ ਵਾਲੇ ਸਥਾਨ ਤੇ ਤੈਨਾਤ ਕਰਨਗੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਹੋਣ ਤੇ ਰਹਿੰਦੇ ਸਮੇਂ ਤੁਰੰਤ ਮੁਸਤੈਦੀ ਨਾਲ ਸਹਾਇਤਾ ਕਰ ਸਕਣ। ਉਨ੍ਹਾਂ ਵੱਲੋਂ ਪੁਲਿਸ ਮਹਿਕਮੇ ਨੂੰ ਵਿਸ਼ੇਸ ਤੌਰ ਤੇ ਕਿਹਾ ਕਿ ਉਹ ਇਸ ਮੈਚ ਦੌਰਾਨ ਅਮਨ ਅਤੇ ਕਾਨੂਨ ਵਿਸਵਥਾ ਬਰਕਰਾਰ ਰੱਖਣਗੇ ਅਤੇ ਸ਼ਾਤੀਮਈ ਢੰਗ ਨਾਲ ਲੋਕਾਂ ਦੀ ਸਹੂਲਤ ਅਨੁਸਾਰ ਕੰਮ ਕਰਨਗੇ। ਇਸ ਤੋਂ ਇਲਾਵਾ ਹੋਰ ਮੌਜੂਦ ਅਧਿਕਾਰੀਆਂ ਨੂੰ ਢੁਕਵੇਂ ਪ੍ਰਬੰਧ ਲੋੜ ਅਨੁਸਾਰ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਸ ਮੀਟਿੰਗ ਦੌਰਾਨ  ਸਕੱਤਰ  ਆਰ.ਟੀ.ਏ. ਪੂਜਾ ਐਸ ਗਰੇਵਾਲ, ਸਹਾਇਕ ਕਮਿਸ਼ਨਰ ਤਰਸੇਮ ਚੰਦ ਅਤੇ ਸੀਨੀਅਰ ਕਪਤਾਨ ਪੁਲਿਸ ਅਜਿੰਦਰ ਸਿੰਘ, ਜਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵਿਸੇਸ਼ ਤੌਰ ਤੇ ਹਾਜਰ਼ ਸਨ।