ਮੋਹਾਲੀ: 24 ਜੁਲਾਈ, 2023 : (ਕਾਰਤਿਕਾ ਸਿੰਘ/ਅਰਥ ਪ੍ਰਕਾਸ਼)::
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਵਪਾਰ ਮੰਡਲ ਇਕਾਈ ਦੀ 23-07-2023 ਨੂੰ ਪੰਜਾਬ ਭਵਨ, ਸੈਕਟਰ - 3, ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਵਨੀਤ ਵਰਮਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਪੰਜਾਬ ਵਪਾਰ ਮੰਡਲ ਵਿੰਗ ਦੀ ਸੂਬਾ ਇਕਾਈ, ਜਿਲ੍ਹਾ ਅਤੇ ਸਿਟੀ ਪ੍ਰਧਾਨ ਸਾਹਿਬਾਨ ਦੇ ਨਾਲ ਸੂਬਾ ਪਧਰੀ ਮੈਂਬਰ ਵੀ ਮੋਜੂਦ ਸਨ।
ਮੀਟਿੰਗ ਵਿਚ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਵਲੋਂ ਪੰਜਾਬ ਵਿਚ ਵਪਾਰੀਆਂ ਲਈ ਕੀਤੇ ਗਏ ਕੰਮਾਂ ਅਤੇ ਨੀਤੀਆਂ ਨੂੰ ਸਾਰੇ ਵਪਾਰੀਆਂ ਨੂੰ ਜਾਣੂ ਕਰਵਾਉਣ ਲਈ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਵਿਨੀਤ ਵਰਮਾ ਨੇ ਦੱਸਿਆ ਕਿ ਭਵਿਖ ਵਿਚ ਹੋਰ ਵੀ ਨਵੀਆਂ ਨੀਤੀਆਂ ਜੋ ਕਿ ਵਪਾਰੀਆ ਦੇ ਵਪਾਰ ਨੂੰ ਹੋਰ ਉਤਸ਼ਾਹਿਤ ਕਰਨਗੀਆਂ, ਵੀ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਵਪਾਰੀਆ ਨੂੰ ਵਪਾਰ ਕਰਨ ਵਿਚ ਕੋਈ ਵੀ ਮੁਸ਼ਕਿਲਾਂ ਦਾ ਸਾਹਮਣਾ ਨਾਂ ਕਰਨਾ ਪਵੇ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਵਪਾਰੀਆਂ ਲਈ ਕੀਤੇ ਗਏ ਕੰਮਾਂ ਨੂੰ ਸਾਰੇ ਪੰਜਾਬ ਵਿਚੋਂ ਆਏ ਵਪਾਰੀਆਂ ਵਲੋਂ ਇਕ ਚੰਗਾ ਉਪਰਾਲਾ ਦਸਿਆ ਗਿਆ।
ਵਰਮਾ ਨੇ ਦੱਸਿਆ ਕਿ ਮੁਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪ ਦਾ ਵਪਾਰਕ ਵਿੰਗ ਸੂਬੇ ਭਰ ਦੇ ਵਪਾਰੀਆਂ ਨਾਲ ਗਲਬਾਤ ਕਰੇਗਾ ਅਤੇ ਉਨਾਂ ਨੂੰ ਕਾਰੋਬਾਰ ਤੇ ਆਪ ਸਰਕਾਰ ਦੀ ਅਗਾਂਹਵਧੂ ਸੋਚ ਬਾਰੇ ਜਾਣੂ ਕਰਵਾਏਗਾ। ਮੀਟਿੰਗ ਵਿਚ ਵਪਾਰ ਮੰਡਲ ਵਿੰਗ ਦੀ ਸੂਬਾ ਇਕਾਈ ਅਤੇ ਜਿਲ੍ਹਾ ਵ ਸਿਟੀ ਪ੍ਰਧਾਨ ਸਾਹਿਬਾਨ ਨਾਲ ਭਵਿਖ ਦੀਆਂ ਰਣਨੀਤੀਆਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।। ਵਪਾਰ ਮੰਡਲ ਵਲੋਂ ਸੂਬੇ ਭਰ ਵਿਚ ਵਪਾਰੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਵਪਾਰੀਆਂ ਵਲੋਂ ਸਾਲ 2024 ਵਿਚ ਹੋਣ ਵਾਲੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਗਿਆ। ਵਪਾਰੀਅਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਕੰਮਾ ਦੀ ਸਰਹਾਣਾ ਕੀਤੀ।ਅਤੇ ਸੀਐਮ ਭਗਵੰਤ ਸਿੰਘ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਪਾਰ ਮੰਡਲ, ਪੰਜਾਬ ਦੇ ਮੈਂਬਰ ਸ੍ਰੀ ਅਮਰਦੀਪ ਸੰਧੂ, ਵਰਿੰਦਰ ਸਿੰਘ ਬੇਦੀ, ਸ੍ਰੀ ਸੁਰਿੰਦਰ ਸਿੰਘ ਮਟੌਰ, ਸ੍ਰੀ ਗੋਰਵ ਪੁਰੀ, ਸ੍ਰੀ ਅਜੇ ਜਿੰਦਲ, ਸ੍ਰੀ ਜਸਬੀਰ ਸਿੰਘ ਅਰੋੜਾ, ਸ੍ਰੀ ਅਜੈ ਜੈਨ, ਸ੍ਰੀ ਰਜਨੀਸ਼ ਬੈਂਸ, ਸ੍ਰੀ ਰੋਹਿਤ ਵਰਮਾ, ਸ੍ਰੀ ਕੁਲਵੰਤ ਸਿੰਘ ਗਿਲ, ਸ੍ਰੀ ਗੁਰਜੀਤ ਸਿੰਘ ਬਾਬਾ, ਸ੍ਰੀ ਅੰਕੁਰ ਗੋਇਲ ਅਤੇ ਸ੍ਰੀ ਵਿਨੋਦ ਕੁਮਾਰ ਗਰਗ ਮੌਜੂਦ ਸਨ।