Arth Parkash : Latest Hindi News, News in Hindi
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ ਡਿਪਟੀ ਕਮਿਸ਼ਨਰ ਨੇ ਕੀਤੇ ਮਲੂਕਪੁਰਾ ਨਹਿਰ ਦਾ ਦੌਰਾ, ਅਧਿਕਾਰੀਆਂ ਨੂੰ ਛ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਉਪਮੰਡਲ ਅਬੋਹਰ ਅਧੀਨ ਪੈਂਦੀ ਮਲੂਕਪੁਰਾ ਨਹਿਰ ਦੇ ਕੱਟ ਵਾਲੇ ਥਾਂ ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਛੇਤੀ ਨਹਿਰ ਨੂੰ ਠੀਕ ਕਰਨ ਦੀ ਹਦਾਇਤ ਕੀਤੀ।
Sunday, 09 Jul 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ

ਡਿਪਟੀ ਕਮਿਸ਼ਨਰ ਨੇ ਕੀਤੇ ਮਲੂਕਪੁਰਾ ਨਹਿਰ ਦਾ ਦੌਰਾ, ਅਧਿਕਾਰੀਆਂ ਨੂੰ ਛੇਤੀ ਨਹਿਰ ਦੀ ਮੁਰੰਮਤ ਦੇ ਦਿੱਤੇ ਹੁਕਮ

ਅਬੋਹਰ ਫਾਜਿ਼ਲਕਾ, 9 ਜੁਲਾਈ

 ਬੀਤੀ ਰਾਤ ਮਲੂਕਪੁਰਾ ਨਹਿਰ ਵਿਚ ਪਏ ਪਾੜ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਡਾ: ਸੇਨੂ ਦੱੁਗਲ ਨੇ ਅੱਜ ਆਪ ਨਹਿਰ ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਹਿਰ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ।

 ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਹ ਨਹਿਰ ਸਰਹਿੰਦ ਫੀਡਰ ਵਿਚੋਂ ਨਿਕਲਣ ਵਾਲੀ ਅਬੋਹਰ ਬ੍ਰਾਂਚ ਨਹਿਰ ਤੋਂ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਤੋਂ ਸ਼ੁਰੂ ਹੁੰਦੀ ਹੈ। ਨਹਿਰ ਦੇ ਉਪਰਲੇ ਹਿੱਸਿਆਂ ਵਿਚ ਮੀਂਹ ਪੈਣ ਕਾਰਨ ਜਿਆਦਾ ਪਾਣੀ ਆ ਜਾਣ ਕਾਰਨ ਇਹ ਨਹਿਰ ਟੁੱਟੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਸਰਹੰਦ ਫੀਡਰ ਦੇ ਭੁੱਲਰ ਵਾਲਾ ਹੈਡ ਤੋਂ ਪਾਣੀ ਦੀ ਨਿਕਾਸੀ ਘਟਾ ਦਿੱਤੀ ਗਈ ਹੈ ਅਤੇ ਜਲਦ ਹੀ ਪਾਣੀ ਦੀ ਇਸ ਕਮੀ ਦਾ ਅਸਰ ਕਟਾਵ ਵਾਲੀ ਥਾਂ ਤੇ ਪੁੱਜ ਜਾਵੇਗਾ ਜਿਸ ਤੋਂ ਬਾਅਦ ਨਹਿਰ ਨੂੰ ਬੰਨਣ ਦਾ ਕੰਮ ਵਿਭਾਗ ਸ਼ੁਰੂ ਕਰ ਦਿੱਤਾ ਜਾਵੇਗਾ। 

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੰਚਾਈ ਵਿਭਾਗ ਨੇ ਨਹਿਰ ਦੇ ਦੂਜ਼ੇ ਕਿਨਾਰੇ ਨੂੰ ਟੁੱਟਣ ਤੋਂ ਰੋਕਣ ਲਈ ਮੌਕੇ ਤੇ ਜ਼ੇਸੀਬੀ ਮੰਗਵਾ ਕੇ ਕਾਰਵਾਈ ਕੀਤੀ ਅਤੇ ਨਹਿਰ ਦੇ ਕਿਨਾਰੇ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇਗੀ। 

 ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ੇਕਰ ਬਾਰਿਸ ਆ ਜਾਵੇ ਤਾਂ ਮੋਘੇ ਬੰਦ ਨਾ ਕੀਤੇ ਜਾਣ।

 ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਨਹਿਰ ਬੰਨਣ ਦਾ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।ਉਨ੍ਹਾਂ ਨੇ ਸਿੰਚਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬਾਕੀ ਨਹਿਰਾਂ ਤੇ ਵੀ ਚੌਕਸੀ ਰੱਖਣ ਅਤੇ ਯਕੀਨੀ ਬਣਾਇਆ ਜਾਵੇ ਕਿ ਕਿਸੇ ਹੋਰ ਨਹਿਰ ਵਿਚ ਕੋਈ ਪਾੜ ਨਾ ਪਵੇ।

 ਇਸ ਮੌਕੇ ਐਸਡੀਐਮ ਸ੍ਰੀ ਅਕਾਸ ਬਾਂਸਲ ਤੋਂ ਇਲਾਵਾ ਸਿੰਚਾਈ ਵਿਭਾਗ ਦੇ ਅਧਿਕਾਰੀ ਹਾਜਰ ਸਨ। 

ਹੜ੍ਹਾਂ ਸਬੰਧੀ ਕਿਸੇ ਮੁਸਕਿਲ ਸਮੇਂ ਕੰਟਰੋਲ ਰੂਮ ਨਾਲ ਕੀਤਾ ਜਾ ਸਕਦਾ ਹੈ ਸੰਪਰਕ

ਡਿਪਟੀ ਕਮਿਸ਼ਨਰ ਡਾ: ਸੇਨੁ ਦੁੱਗਲ ਨੇ ਦੱਸਿਆ ਕਿ ਜਿ਼ਲ੍ਹਾ ਪੱਧਰ ਤੇ 24 ਘੰਟੇ ਚੱਲਣ ਵਾਲਾ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਨੰਬਰ 01638—262153 ਹੈ। ਹੜ੍ਹਾਂ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਜਿ਼ਲ੍ਹਾ ਵਾਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ।