Arth Parkash : Latest Hindi News, News in Hindi
ਆਹਲੂਵਾਲੀਆ ਪ੍ਰਿਤਪਾਲ ਸਿੰਘ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਪੰਜਾਬ ਦੇ ਚੇਅਰਮੈਨ ਬਣੇ ਆਹਲੂਵਾਲੀਆ ਪ੍ਰਿਤਪਾਲ ਸਿੰਘ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਪੰਜਾਬ ਦੇ ਚੇਅਰਮੈਨ ਬਣੇ
Saturday, 01 Jul 2023 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਆਹਲੂਵਾਲੀਆ ਪ੍ਰਿਤਪਾਲ ਸਿੰਘ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਪੰਜਾਬ ਦੇ ਚੇਅਰਮੈਨ ਬਣੇ

- ਪੰਜਾਬ ਭਰ ਵਿੱਚ ਹੋਈ ਵੋਟਿੰਗ ਵਿੱਚ 60 ਫ਼ੀਸਦੀ ਤੋਂ ਵੱਧ ਵੋਟਾਂ ਲੈ ਗਏ ਆਹਲੂਵਾਲੀਆ

- ਆਈ.ਆਈ.ਏ ਦੇਸ਼ ਦੀ ਵਕਾਰੀ ਰਾਸ਼ਟਰੀ ਪੱਧਰ ਦੀ ਸੰਸਥਾ ਦਾ ਚੇਅਰਮੈਨ ਪਟਿਆਲਾ ਦਾ ਲੱਗਣਾ ਵੱਡੇ ਮਾਨ ਦੀ ਗੱਲ

- ਏ.ਆਰ ਅਤੁਲ ਸਿੰਗਲਾ ਨੂੰ ਦਿੱਤੀ ਵੱਡੀ ਮਾਤ

ਪਟਿਆਲਾ, 30 ਜੂਨ (    ) : ਪੰਜਾਬ ਦੇ ਸੀਨੀਅਰ ਆਰਕੀਟੈਕਟ ਆਹਲੂਵਾਲੀਆ ਪ੍ਰਿਤਪਾਲ ਸਿੰਘ ਪਟਿਆਲਾ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਪੰਜਾਬ ਦੇ ਵੱਡੇ ਮਾਰਜਨ ਨਾਲ ਜਿੱਤ ਕੇ ਨਵੇਂ ਚੇਅਰਮੈਨ ਬਣੇ ਹਨ। ਉਨ੍ਹਾਂ ਨੇ ਏ.ਆਰ. ਅਤੁਲ ਸਿੰਗਲਾ ਨੂੰ ਵੱਡੀ ਮਾਤ ਦਿੱਤੀ ਹੈ।
ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ) ਦੇਸ਼ ਦੀ ਇੱਕ ਵੱਕਾਰੀ ਰਾਸ਼ਟਰੀ ਪੱਧਰ ਦੀ ਸੰਸਥਾ ਜਿਸਦਾ 100 ਸਾਲਾਂ ਦਾ ਇਤਿਹਾਸ ਹੈ। ਇਸ ਸੰਸਥਾ ਦੇ ਚੇਅਰਮੈਨ ਦੀ ਚੋਣ ਚੱਲ ਰਹੀ ਸੀ ਤੇ ਪੂਰੇ ਸੂਬੇ ਵਿਚੋਂ ਸੀਨੀਅਰ ਆਰਕੀਟੈਕਟ ਵੋਟਿੰਗ ਕਰ ਰਹੇ ਸਨ। ਸੰਸਥਾ ਦੀ ਚੋਣ ਕਮੇਟੀ ਨੇ ਅੱਜ ਨਤੀਜਾ ਐਲਾਨ ਦਿੱਤਾ ਹੈ, ਜਿਸ ਵਿੱਚ ਪੰਜਾਬ ਚੈਪਟਰ ਦੇ ਚੇਅਰਮੈਨ ਵਜੋਂ ਆਹਲੂਵਾਲੀਆ ਪ੍ਰਿਤਪਾਲ ਸਿੰਘ ਜੇਤੂ ਰਹੇ ਹਨ। ਪਟਿਆਲਾ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਸ. ਆਹਲੂਵਾਲੀਆ ਪਟਿਆਲਾ ਦੇ ਰਹਿਣ ਵਾਲੇ ਹਨ।
ਏ.ਆਰ. ਆਹਲੂਵਾਲੀਆ, ਪਟਿਆਲਾ ਅਤੇ ਮੋਹਾਲੀ ਵਿੱਚ ਪ੍ਰਾਈਵੇਟ ਪ੍ਰੈਕਟਿਸ ਦਫਤਰਾਂ ਦੇ ਨਾਲ ਇੱਕ ਨਿਪੁੰਨ ਆਰਕੀਟੈਕਟ ਹਨ, ਜਿਨ੍ਹਾਂ ਨੇ ਸੂਬੇ ਸਮੂਹ ਮੈਂਬਰਾਂ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਕਰਦੇ ਹੋਏ, 60 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਵਿਰੋਧੀ ਧਿਰ ਨੂੰ ਸਿਰਫ਼ 30 ਫ਼ੀਸਦੀ ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਇੰਨੀ ਵੱਡੀ ਇਤਿਹਾਸਕ ਜਿੱਤ ਸ. ਆਹਲੂਵਾਲੀਆ ਦੀ ਕਾਬਲੀਅਤ, ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਚੈਪਟਰ ਵਿੱਚ ਲੁਧਿਆਣਾ, ਪਟਿਆਲਾ, ਮੋਹਾਲੀ, ਜਲੰਧਰ, ਬਠਿੰਡਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਕੇਂਦਰ ਸ਼ਾਮਲ ਹਨ।
ਇਸ ਮੌਕੇ ਆਈ.ਆਈ.ਏ ਨੇ ਏ.ਆਰ ਆਹਲੂਵਾਲੀਆ ਦੀ ਨਿਯੁਕਤੀ ਤੋਂ ਇਲਾਵਾ, ਲੁਧਿਆਣਾ ਕੇਂਦਰ ਨੇ ਆਰ ਬਲਬੀਰ ਬੱਗਾ ਨੂੰ ਆਪਣਾ ਲੁਧਿਆਣਾ ਦੇ ਚੇਅਰਮੈਨ, ਲੁਧਿਆਣਾ ਤੋਂ ਆਰ ਰਾਜਨ ਟਾਂਗਰੀ,  ਨੂੰ ਪੰਜਾਬ ਚੈਪਟਰ ਦਾ ਸੰਯੁਕਤ ਆਨਰੇਰੀ ਸਕੱਤਰ ਘੋਸ਼ਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਤਿਕਾਰਤ ਆਰਕੀਟੈਕਟ ਪਟਿਆਲਾ ਤੋਂ ਆਰ ਇੰਦੂ ਅਰੋੜਾ, ਰਾਜਪੁਰਾ ਤੋਂ ਆਰ ਰਜਨੀਸ਼ ਵਾਲੀਆ, ਜਲੰਧਰ ਤੋਂ ਆਰ ਸੰਜੇ ਸ਼ਰਮਾ ਅਤੇ ਮੁਹਾਲੀ ਤੋਂ ਆਰ ਰਣਦੀਪ ਨੂੰ ਚੈਪਟਰ ਦੇ ਕਾਰਜਕਾਰੀ ਮੈਂਬਰ ਵਜੋਂ ਘੋਸ਼ਿਤ ਕੀਤਾ ਗਿਆ ਹੈ।
ਏਆਰ ਆਹਲੂਵਾਲੀਆ ਨੇ ਇਸ ਮੌਕੇ ਆਖਿਆ ਕਿ ਸਮੁੱਚੀ ਟੀਮ ਜਿੱਥੇ ਪੰਜਾਬ ਨੂੰ ਅਤੇ ਦੇਸ਼ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ, ਉੱਥੇ ਪੇਸ਼ੇ ਦੀ ਅਖੰਡਤਾ ਦੀ ਰਾਖੀ ਕਰਦੇ ਹੋਏ, ਆਰਕੀਟੈਕਟਾਂ ਦੀ ਭਲਾਈ ਲਈ ਅਣਥੱਕ ਕੰਮ ਕਰੇਗੀ।
ਫੋਟੋ  :
ਆਈ.ਆਈ.ਏ ਦੇ ਨਵੇਂ ਬਣੇ ਚੇਅਰਮੈਨ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੂੰ ਸਨਮਾਨਿਤ ਕਰਦੇ ਹੋਏ ਹੋਰ ਆਰਕੀਟੈਕਟ।