ਮੰਨੀ ਹੋਈਂ ਮੰਗਾ ਪੂਰੀ ਨਾ ਕਰਕੇ ਮੈਨੇਜਮੈਂਟ ਖੁਦ ਵਿਭਾਗ ਦਾ ਨੁਕਸਾਨ ਕਰ ਰਹੀ ਹੈ - ਜਗਤਾਰ ਸਿੰਘ
ਲੁਧਿਆਣਾ : 27 ਜੂਨ, 2023: (ਕਾਰਤਿਕਾ ਸਿੰਘ/ਅਰਥ ਪ੍ਰਕਾਸ਼)
ਅੱਜ ਪੰਜਾਬ ਰੋਡਵੇਜ ਪੰਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਆਪਣੇ ਵਿਭਾਗਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਜਿਵੇਂ ਕਿ PRTC ਵਿੱਚ km ਸਕੀਮ ਬੱਸਾਂ ਦੇ ਟੈਂਡਰ ਕੱਢ ਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਦਾ ਯੂਨੀਅਨ ਵਲੋ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀ ਮੰਗਾ ਮੰਨ ਕੇ ਵੀ ਲਾਗੂ ਨਹੀਂ ਹੋ ਰਹੀ ਜਿਸ ਤੋ ਸਿੱਧ ਹੁੰਦਾ ਹੈ ਕਿ ਸਰਕਾਰ ਦਾ ਆਪਣੇ ਵਿਭਾਗਾਂ ਦੇ ਅਧਿਕਾਰੀਆਂ ਤੇ ਕੰਟਰੋਲ ਨਹੀਂ ਹੈ ਕਹਿਣ ਦਾ ਮਤਲਬ ਕਿ Punbus ਤੇ PRTC ਵਿੱਚ ਮੁਲਾਜਮਾਂ ਦੀ ਜਾਇਜ ਮੰਗਾਂ ਮੰਨ ਕੇ ਲਾਗੂ ਨਹੀਂ ਹੋ ਰਹੀਆਂ ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਓਹਨਾ ਦੀਆਂ ਮੰਗਾ ਹਨ :
ਜਿਵੇਂ ਕਿ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ
ਘਟ ਤਨਖਾਹ ਜਾਂ ਰਿਪੋਰਟ ਤੋ ਬਹਾਲ ਹੋਕੇ ਆਏ ਵਰਕਰਾਂ ਦੀ ਤਨਖਾਹ ਵਿੱਚ 2500 ਤੇ 30% ਵਾਧਾ ਤੇ 5% ਇੰਕਰੀਮੈਂਟ ਹਰ ਸਾਲ ਦਾ ਲਾਗੂ ਕਰਨਾ
ਤੇ km ਸਕੀਮ ਬੱਸਾਂ ਦੇ ਟੈਂਡਰ ਰੱਦ ਕਰਨਾ ਤੇ ਨਜਾਇਜ ਕੰਡੀਸ਼ਨ ਲਾਕੇ ਕਢੇ ਮੁਲਾਜਮਾਂ ਨੂੰ ਬਹਾਲ ਕਰਨਾ ਤੇ ਅੱਗੇ ਤੋਂ ਮਾਰੂ ਕੰਡੀਸ਼ਨਾਂ ਵਿੱਚ ਸੋਧ ਕਰਨੀ
28 ਜੂਨ ਨੂੰ ਕੀਤਾ ਜਾਵੇਗਾ ਮੁੱਖਮੰਤਰੀ ਰਿਹਾਇਸ਼ ਦਾ ਘੇਰਾਓ :
ਇੰਨਾ ਵਿੱਚੋ ਕਈ ਮੰਗਾ ਤੇ ਸਹਿਮਤੀ ਬਣੀ ਸੀ ਤੇ ਪ੍ਰਮੁੱਖ ਸਕੱਤਰ ਸ਼੍ਰੀ ਵਿਜੇ ਕੁਮਾਰ ਜੰਜੂਆ ਜੀ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਪਰ ਮੈਨੇਜਮੈਂਟ ਨੇ ਓਹ ਮੰਗਾ ਅੱਜ ਤਕ ਲਾਗੂ ਨਹੀਂ ਕੀਤੀਆਂ ਇਸਤੋਂ ਲਗਦਾ ਹੈ ਕਿ ਮੈਨੇਜਮੈਂਟ ਹੀ ਸਰਕਾਰ ਦਾ ਵਿਰੋਧ ਕਰਾ ਰਹੀ ਹੈ ਤੇ ਆਪਣੀ ਮੰਨੀ ਹੋਈ ਮੰਗਾ ਨੂੰ ਲਾਗੂ ਕਰਵਾਉਣ ਲਈ ਸਰਕਾਰ ਦਾ ਦਿੱਤੇ ਸਮੇਂ 15 ਦਿਨ ਤੋ ਵੀ ਉਪਰ 25 ਦਿਨ ਹੋ ਗਏ ਹਨ ਪਰ ਮੁਲਾਜਮਾਂ ਦੀ ਮੰਗਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੋਸਟ ਪੌਣ ਕੀਤੇ ਪ੍ਰੋਗਰਾਮ ਦੁਬਾਰਾ ਸਟੈਂਡ ਕਰਦੇ ਹੋਏ 27 ਜੂਨ ਨੂੰ Punbus ਤੇ PRTC ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਤੇ 28 ਨੂੰ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ
ਇਸ ਮੌਕੇ ਕੁਲਵੰਤ ਸਿੰਘ ਮਨੇਸ,ਗੁਰਪ੍ਰੀਤ ਸਿੰਘ ਪੰਨੂ,ਜਤਿੰਦਰ ਸਿੰਘ ਦੀਦਰਗੜ,ਰਣਜੀਤ ਸਿੰਘ,ਰਣਧੀਰ ਸਿੰਘ ਰਾਣਾ,ਰੋਹੀ ਰਾਮ,ਹਰਪ੍ਰੀਤ ਸਿੰਘ ਸੋਢੀ,ਰਮਨਦੀਪ ਸਿੰਘ ਭੁੱਲਰ,ਤੇ ਹੋਰ ਆਗੂ ਹਾਜ਼ਰ ਸਨI
ਦੂਜੇ ਗੇੜ ਦੀ ਮੀਟਿੰਗ ਤਕਰੀਬਨ 2:00 ਵਜੇ ਸੁਰੂ ਹੋਈ
ਹੜਤਾਲ ਦੌਰਾਨ ਪੈਨਿਲ ਮੀਟਿੰਗ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪਨਬੱਸ ਪੀ ਆਰ ਟੀ ਸੀ ਦੇ ਉੱਚ ਅਧਿਕਾਰੀਆਂ ਸਮੇਤ ਪੈਂਨਲ ਮੀਟਿੰਗ ਮਿੰਨੀ ਸਿਵਲ ਸਕੱਤਰੇਤ ਵਿਖੇ ਹੋਈ
ਜਿਸ ਵਿੱਚ ਯੂਨੀਅਨ ਨਾਲ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਪਹਿਲੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਜਿਸ ਵਿੱਚ ਪਹਿਲੀਆ ਮੰਗਾ ਤੇ ਗੱਲਬਾਤ ਕਰਨ ਉਪਰੰਤ ਕਿ ਮੰਗਾ ਜਾਇਜ ਹਨ ਪ੍ਰੰਤੂ ਟਾਲ ਮਟੋਲ ਦੀ ਕੋਸ਼ਿਸ਼ ਕੀਤੀ ਗਈ
ਫਿਰ ਦੁਬਾਰਾ ਦੂਜੇ ਗੇੜ ਦੀ ਮੀਟਿੰਗ ਤਕਰੀਬਨ 2:00 ਵਜੇ ਸੁਰੂ ਹੋਈ ਤਾ ਜਿਸ ਵਿੱਚ ਇਹ ਗੱਲ ਤਹਿ ਹੋਈ ਕਿ ਸਰਕਾਰ ਪੱਧਰ ਤੇ ਜੋ ਮੰਗਾ ਹਨ
ਜਿਵੇ ਕਿ 5% ਤਨਖ਼ਾਹ ਵਾਧਾ,18/7/2014 ਦੀਆਂ ਕੰਡੀਸ਼ਨਾ ਵਿੱਚ ਸੋਧ ਸੱਭਰਵਾਲ ਦੀ ਰਿਪੋਰਟ ਆਨ ਰੂਟ ਵਰਕਰ ਦੀਆ ਸਰਵਿਸ ਰੂਲ ਸਬੰਧਤ ਅਤੇ ਬਲੈਕ ਲਿਸਟ ਹੋਏ ਵਰਕਰਾ ਦੇ ਵਨ ਟਾਇਮ ਮੌਕਾ ਦਿੰਦੇ ਹੋਏ ਲਿਖਤੀ ਪ੍ਰੋਸੀਡਿੰਗ ਦੇ ਦਿੱਤੀ ਗਈ ਅਤੇ ਇਸ ਦਾ ਹੱਲ 10/7/2023 ਤੱਕ ਕਰ ਦਿੱਤਾ ਜਾਵੇਗਾ ਅਤੇ ਜ਼ੋ ਮੰਗਾਂ ਵਿਭਾਗ ਪੱਧਰ ਤੇ ਹਨ ਜਿਵੇਂ ਤਨਖ਼ਾਹ ਘੱਟ ਵਾਲਿਆਂ ਨੂੰ ਵਾਧਾ ਦੇਣ ਸਬੰਧੀ ਬੋਰਡ ਆਫ ਡਾਇਰੈਕਟਰਜ਼ ਵਿੱਚ ਕਰਨ ਤੇ ਸਹਿਮਤੀ ਜਤਾਈ ਗਈ,ਛੋਟੀਆਂ ਰਿਪੋਰਟਾਂ ਜਿਵੇਂ ਕਿ ਕੰਡੀਸ਼ਨਾ ਮੁਤਾਬਿਕ 400 ਰੁਪਏ ਤੱਕ ਅਤੇ 10 ਲੀਟਰ ਤੱਕ ਦਾ ਹੱਲ ਕੁੱਝ ਦਿਨਾਂ ਵਿੱਚ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਪੱਧਰ ਤੇ ਕਰਨ ਤੇ ਸਹਿਮਤੀ ਜਤਾਈ ਜਿਸ ਦੀ ਜਿਮੇਵਾਰੀ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੇ ਲਈI
ਮੰਗਾ ਲਾਗੂ ਨਾ ਹੋਈਆ ਤਾਂ 10 ਜੁਲਾਈ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ
ਇਹ ਸਹਿਮਤੀ ਮੀਟਿੰਗ ਦੇ ਤੀਜੇ ਗੇੜ ਵਿੱਚ ਬਣੀ ਕਿ ਇਸ ਹੜਤਾਲ ਨੂੰ ਸਿਰਫ ਪੌਸਟਪੌਨ ਹੀ ਕੀਤਾ ਜਾਵੇਗਾ ਜੇਕਰ 10 ਜੁਲਾਈ ਤੱਕ ਇਹ ਮੰਗਾ ਲਾਗੂ ਨਾ ਹੋਈਆ ਤਾਂ ਇਸ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ ਜਿਸਦੀ ਜ਼ਿਮੇਂਦਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ I
ਇਸ ਮੀਟਿੰਗ ਵਿੱਚ ਸੰਸਥਾਪਕ ਕਮਲ ਕੁਮਾਰ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਜੁਆਇੰਟ ਸਕੱਤਰ ਜਗਤਾਰ ਸਿੰਘ ਕੈਸੀਅਰ ਬਲਜਿੰਦਰ ਸਿੰਘ ਕੈਸ਼ੀਅਰ ਰਮਨਦੀਪ ਸਿੰਘ ਸਮੇਂਤ 27 ਡਿਪੂਆਂ ਦੇ ਆਗੂ ਹਾਜ਼ਰ ਸਨ