Arth Parkash : Latest Hindi News, News in Hindi
ਪੰਜਾਬ 'ਚ ਅਸੀਂ ਭ੍ਰਿਸ਼ਟਾਚਾਰ 'ਤੇ ਕਾਨੂੰਨ ਬਣਾ ਕੇ ਕਈ ਵੱਡੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਭੇਜਿਆ, ਸਰਕਾਰ ਬਣਨ 'ਤੇ ਇੱਥ ਪੰਜਾਬ 'ਚ ਅਸੀਂ ਭ੍ਰਿਸ਼ਟਾਚਾਰ 'ਤੇ ਕਾਨੂੰਨ ਬਣਾ ਕੇ ਕਈ ਵੱਡੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਭੇਜਿਆ, ਸਰਕਾਰ ਬਣਨ 'ਤੇ ਇੱਥੇ ਵੀ ਭ੍ਰਿਸ਼ਟਾਚਾਰੀਆਂ 'ਤੇ ਹੋਵੇਗੀ ਕਾਰਵਾਈ - ਮਾਨ*
Saturday, 17 Jun 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

*ਭ੍ਰਿਸ਼ਟਾਚਾਰ ਦੀ ਜੋ ਸਮੱਸਿਆ ਰਾਜਸਥਾਨ ਵਿਚ ਹੈ, ਡੇਢ ਸਾਲ ਪਹਿਲਾਂ ਪੰਜਾਬ ਵਿਚ ਵੀ ਸੀ, ਪਰ ਅਸੀਂ ਇਸ 'ਤੇ ਕਾਬੂ ਪਾ ਲਿਆ ਹੈ, ਇੱਥੇ ਵੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦੇਵਾਂਗੇ- CM ਭਗਵੰਤ ਮਾਨ*

*ਪੰਜਾਬ 'ਚ ਅਸੀਂ ਭ੍ਰਿਸ਼ਟਾਚਾਰ 'ਤੇ ਕਾਨੂੰਨ ਬਣਾ ਕੇ ਕਈ ਵੱਡੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਭੇਜਿਆ, ਸਰਕਾਰ ਬਣਨ 'ਤੇ ਇੱਥੇ ਵੀ ਭ੍ਰਿਸ਼ਟਾਚਾਰੀਆਂ 'ਤੇ ਹੋਵੇਗੀ ਕਾਰਵਾਈ - ਮਾਨ*

*ਕਾਂਗਰਸ ਨੇ ਰਾਜਸਥਾਨ 'ਚ 50 ਸਾਲ ਅਤੇ ਭਾਜਪਾ ਨੇ 18 ਸਾਲ ਰਾਜ ਕੀਤਾ ਪਰ ਦੋਵਾਂ ਪਾਰਟੀਆਂ ਨੇ ਕੋਈ ਕੰਮ ਨਹੀਂ ਕੀਤਾ, ਮਿਲ ਕੇ ਸਿਰਫ ਰਾਜਸਥਾਨ ਨੂੰ ਲੁੱਟਿਆ - ਅਰਵਿੰਦ ਕੇਜਰੀਵਾਲ*

*ਅਸੀਂ ਬੋਲਦੇ ਨਹੀਂ, ਕੰਮ ਕਰਕੇ ਦਿਖਾਉਂਦੇ ਹਾਂ, ਜਿੱਥੇ ਵੀ ਸਾਡੀ ਸਰਕਾਰ ਹੋਵੇ, ਸਾਡਾ ਕੰਮ ਹੀ ਬੋਲਦਾ ਹੈ-ਕੇਜਰੀਵਾਲ*

*ਚੰਡੀਗੜ੍ਹ, 18 ਜੂਨ*

ਐਤਵਾਰ ਨੂੰ ਰਾਜਸਥਾਨ ਦੇ ਗੰਗਾਨਗਰ 'ਚ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਸਮੱਸਿਆ ਜੋ ਰਾਜਸਥਾਨ 'ਚ ਹੈ, ਡੇਢ ਸਾਲ ਪਹਿਲਾਂ ਪੰਜਾਬ 'ਚ ਵੀ ਸੀ, ਪਰ ਅਸੀਂ ਉੱਥੇ ਹੀ ਇਸ 'ਤੇ ਕਾਬੂ ਪਾਇਆ। ਇੱਕ ਵਾਰ ਇੱਥੇ ਵੀ ਸਰਕਾਰ ਬਣ ਗਈ ਤਾਂ ਅਸੀਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦੇਵਾਂਗੇ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਅਸੀਂ ਭ੍ਰਿਸ਼ਟਾਚਾਰ 'ਤੇ ਕਾਨੂੰਨ ਬਣਾ ਕੇ ਕਈ ਵੱਡੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਭੇਜਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੱਥੇ ਵੀ ਸਾਰੇ ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਵੇਲੇ ਭ੍ਰਿਸ਼ਟਾਚਾਰੀ ਇੱਥੇ ਖੁੱਲ੍ਹੇਆਮ ਘੁੰਮ ਰਹੇ ਹਨ।

ਮਾਨ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਮ ਆਦਮੀ ਪਾਰਟੀ ਦੀ ਇਸ ਰੈਲੀ ਨੂੰ ਅਸਫਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਸਾਨੂੰ ਕਾਲੇ ਝੰਡੇ ਦਿਖਾਉਣ ਲਈ ਕਿਰਾਏਦਾਰ ਭੇਜਏ ਹਨ। ਪਰ ਅਸੀਂ ਕਾਲੇ ਝੰਡੇ ਦੇਖ ਕੇ ਰੁਕਣ ਵਾਲੇ ਨਹੀਂ ਹਾਂ। ਅਸੀਂ ਤੇਜ਼ੀ ਨਾਲ ਅੱਗੇ ਵਧਾਂਗੇ।

ਮਾਨ ਨੇ ਕਿਹਾ ਕਿ ਰਾਜਸਥਾਨ ਦੀ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ। ਅਸੀਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਹਾਂ। ਪੰਜਾਬ ਦੇ ਮਲੋਟ ਅਤੇ ਗਿੱਦੜਬਾਹਾ ਖੇਤਰਾਂ ਤੋਂ ਰਾਜਸਥਾਨ ਨੂੰ 18,000 ਕਿਊਸਿਕ ਲੀਟਰ ਪਾਣੀ ਮਿਲਦਾ ਹੈ। ਪਰ ਗਹਿਲੋਤ ਸਰਕਾਰ ਨੇ ਇਸ ਦੀ ਮੁਰੰਮਤ ਲਈ ਨਹਿਰ ਨੂੰ ਮਈ-ਜੂਨ ਦੇ ਮਹੀਨੇ ਵਿੱਚ ਲੈ ਲਿਆ, ਜਦੋਂ ਕਿ ਮੈਂ ਅਕਤੂਬਰ-ਨਵੰਬਰ ਵਿੱਚ ਲੈਣ ਦੀ ਗੱਲ ਕਹੀ ਸੀ ਕਿਉਂਕਿ ਅਜੇ ਪਾਣੀ ਦੀ ਲੋੜ ਹੈ। ਪਰ ਉਹ ਨਾ ਮੰਨੇ।

ਉਨ੍ਹਾਂ ਕਿਹਾ ਕਿ ਪਹਿਲਾਂ ਜੋ ਗੰਦਾ ਪਾਣੀ ਪੰਜਾਬ ਤੋਂ ਰਾਜਸਥਾਨ ਨੂੰ ਬੁੱਢੇ ਨਾਲੇ ਤੋਂ ਆਉਂਦਾ ਸੀ, ਉਹ ਹੁਣ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਅਸੀਂ ਬੁੱਢੇ ਨਾਲੇ ਦੇ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਲਈ 600 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਹੈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਇਸ ਦਾ ਇੰਚਾਰਜ ਬਣਾਇਆ ਹੈ।

ਪਾਣੀਆਂ ਦੇ ਮੁੱਦੇ 'ਤੇ ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿਸਲੇਰੀ ਪੀਣ ਵਾਲਿਆਂ ਨੂੰ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮੌਕਾ ਦੇਣ ਦੀ ਬਜਾਏ ਆਮ ਲੋਕਾਂ ਨੂੰ ਮੌਕਾ ਦਿੰਦੀ ਹੈ। ਆਮ ਘਰਾਂ ਦੇ ਲੋਕਾਂ ਨੂੰ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਬਣਾ ਦਿੰਦੀ ਹੈ। ਰਾਜਸਥਾਨ ਵਿੱਚ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਹੀ ਵਿਧਾਇਕ ਟਿਕਟ ਦੇਵੇਗੀ।


*ਅਸੀਂ ਬੋਲਦੇ ਨਹੀਂ, ਕੰਮ ਕਰਕੇ ਦਿਖਾਉਂਦੇ ਹਾਂ, ਜਿੱਥੇ ਵੀ ਸਾਡੀ ਸਰਕਾਰ ਹੋਵੇ, ਸਾਡਾ ਕੰਮ ਹੀ ਬੋਲਦਾ ਹੈ-ਕੇਜਰੀਵਾਲ*

ਰੈਲੀ ਨੂੰ ਸੰਬੋਧਨ ਕਰਦਿਆਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ-ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਰਾਜਸਥਾਨ 'ਚ ਕਾਂਗਰਸ ਨੇ 50 ਸਾਲ ਅਤੇ ਭਾਜਪਾ ਨੇ 18 ਸਾਲ ਰਾਜ ਕੀਤਾ, ਪਰ ਦੋਵਾਂ ਪਾਰਟੀਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ | ਇਨ੍ਹਾਂ ਨੇ ਮਿਲ ਕੇ ਰਾਜਸਥਾਨ ਨੂੰ ਹੀ ਲੁੱਟਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਦੂਜੀਆਂ ਪਾਰਟੀਆਂ ਵਾਂਗ ਨਹੀਂ ਬੋਲਦੇ। ਅਸੀਂ ਕੰਮ ਕਰਕੇ ਲੋਕਾਂ ਨੂੰ ਦਿਖਾਉਂਦੇ ਹਾਂ। ਕਿਸੇ ਵੀ ਰਾਜ ਵਿੱਚ ਸਾਡੀ ਸਰਕਾਰ ਹੋਵੇ, ਸਾਡਾ ਕੰਮ ਹੀ ਬੋਲਦਾ ਹੈ। ਅਸੀਂ ਪੰਜਾਬ ਵਿੱਚ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਹਨ। ਅਸੀਂ ਚੰਗੇ ਸਕੂਲ ਬਣਾ ਰਹੇ ਹਾਂ। ਬਿਜਲੀ ਮੁਫ਼ਤ ਕੀਤੀ। ਰਾਜਸਥਾਨ 'ਚ ਵੀ ਸਰਕਾਰ ਬਣਨ 'ਤੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਨੂੰ ਬਿਹਤਰ ਬਣਾਵਾਂਗੇ। ਇੱਥੇ ਵੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ 18 ਲੱਖ ਰਜਿਸਟਰਡ ਬੇਰੁਜ਼ਗਾਰ ਹਨ। ਮੇਰੇ ਹਿਸਾਬ ਨਾਲ 50 ਲੱਖ। ਪੰਜਾਬ ਵਿੱਚ ਮਾਨ ਸਰਕਾਰ ਨੇ ਸਿਰਫ ਇੱਕ ਸਾਲ ਵਿੱਚ 30,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਕਰੀਬ 3 ਲੱਖ ਨੂੰ ਪ੍ਰਾਈਵੇਟ ਨੌਕਰੀਆਂ ਦਿੱਤੀਆਂ ਹਨ। ਅਸੀਂ ਦਿੱਲੀ ਵਿੱਚ 12 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਅਸੀਂ ਜਾਣਦੇ ਹਾਂ ਕਿ ਰੁਜ਼ਗਾਰ ਕਿਵੇਂ ਦੇਣਾ ਹੈ। ਸਾਨੂੰ ਵੋਟ ਪਾਓ, ਅਸੀਂ ਇੱਥੇ ਵੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਇਸ ਤੋਂ ਇਲਾਵਾ ਰਾਜਸਥਾਨ ਦੇ ਹਰ ਪਿੰਡ ਵਿੱਚ ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਵਧੀਆ ਬਣਾਵਾਂਗੇ।