Arth Parkash : Latest Hindi News, News in Hindi
ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਦੀ ਘ ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਦੀ ਘੁੰਢ ਚੁਕਾਈ 16 ਜੂਨ ਨੂੰ
Wednesday, 14 Jun 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਦੀ ਘੁੰਢ ਚੁਕਾਈ 16 ਜੂਨ ਨੂੰ

ਚੰਡੀਗੜ੍ਹ, 15 ਜੂਨ:

ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੇ ਜੀਵਨ ਨੂੰ ਦਰਸਾਉਂਦੀ ਉਨ੍ਹਾਂ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ), ਸੈਕਟਰ-26 ਵਿਖੇ ਸਾਬਕਾ ਚੀਫ਼ ਜਸਟਿਸ ਐਸ.ਐਸ.ਸੋਢੀ ਅਤੇ ਮਨੀਪੁਰ ਦੇ ਸਾਬਕਾ ਰਾਜਪਾਲ ਸ੍ਰੀ ਗੁਰਬਚਨ ਜਗਤ ਵੱਲੋਂ 16 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।

ਇਸ ਪੁਸਤਕ ਵਿੱਚ ਸੂਬੇ ਦੇ ਵਿਕਾਸ ਦੀ ਕਹਾਣੀ ਅਤੇ ਅੱਧੀ ਸਦੀ ਤੋਂ ਵੱਧ ਦੇ ਅਰਸੇ ਦੌਰਾਨ ਪੰਜਾਬ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਅਤੇ ਸੂਬੇ ਦੀ ਬੇਮਿਸਾਲ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਆਗੂਆਂ ਬਾਰੇ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੇਖਕ ਸ੍ਰੀ ਰਾਜਨ ਕਸ਼ਯਪ ਨੇ 1965 ਵਿੱਚ ਆਈ.ਏ.ਐਸ. ਜੁਆਇਨ ਕੀਤੀ ਸੀ ਅਤੇ 38 ਸਾਲਾਂ ਦੇ ਲੰਬੇ ਅਤੇ ਸ਼ਾਨਦਾਰ ਕੈਰੀਅਰ ਉਪਰੰਤ 2003 ਵਿੱਚ ਉਹ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ।