ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਦਿਆਰਥਣ ਸ਼ਮਨਪ੍ਰੀਤ ਕੌਰ ਦਾ ਉਸਦੇ ਕੀਤਾ ਵਿਸ਼ੇਸ਼ ਸਨਮਾਨ
ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ ਸੁਧਾਰ- ਹਰਜੋਤ ਬੈਂਸ
ਸ਼ਮਨਪ੍ਰੀਤ ਕੌਰ ਦੀ ਅਗਲੇਰੀ ਪੜਾਈ ਲਈ ਫੀਸ ਕੀਤੀ ਜਾਵੇਗੀ ਮੁਆਫ਼-ਸਿੱਖਿਆ ਮੰਤਰੀ
ਕੀਰਤਪੁਰ ਸਾਹਿਬ 29 ਮਈ ()
ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਅਨੁਸਾਰ ਮਿਆਰੀ ਸਿੱਖਿਆ ਦੇਣ ਦੇ ਲਈ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਵਿਦਿਅਕ ਸੰਸਥਾਵਾਂ ਨੂੰ ਆਧੁਨਿਕ ਸਾਜੋ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪਿੰਡਾਂ ਦੇ ਵਿਦਿਆਰਥੀ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ ਤੇ ਉਹ ਆਈ.ਏ.ਐਸ, ਆਈ.ਪੀ.ਐਸ.,ਪੀ.ਪੀ.ਐਸ,ਪੀ.ਸੀ.ਐਸ.ਅਧਿਕਾਰੀ,ਡਾਕਟਰ, ਇੰਜੀਨੀਅਰ ਬਣਨ ਸਕਣ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਪਿੰਡ ਤਿੜਕ ਕਰਮਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 493/500 (98.60%) ਅੰਕ ਲੈ ਕੇ ਪੰਜਾਬ ਵਿਚੋਂ ਸੱਤਵਾਂ ਰੈਂਕ ਅਤੇ ਜਿਲ੍ਹਾ ਰੂਪਨਗਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਚਨੌਲੀ ਬਸੀ ਸਕੂਲ ਦੀ ਵਿਦਿਆਰਥਣ ਸ਼ਮਨਪ੍ਰੀਤ ਕੌਰ ਦੇ ਘਰ ਉਸ ਨੂੰ ਸਨਮਾਨਿਤ ਕਰਨ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਬੀਤੀ ਦੇਰ ਸ਼ਾਮ ਵਿਦਿਆਰਥਣ ਸ਼ਮਨਪ੍ਰੀਤ ਕੌਰ ਦੇ ਘਰ ਪਹੁੰਚ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਿੱਥੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ, ਉੱਥੇ ਹੀ ਵਿਦਿਆਰਥਣ ਦੇ ਪਿਤਾ ਸੋਹਣ ਲਾਲ ਅਤੇ ਮਾਤਾ ਆਸ਼ਾ ਰਾਣੀ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਆਪਣੀ ਪੁੱਤਰੀ ਨੂੰ ਪੜਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਹਨਾਂ ਚਨੌਲੀ ਬਸੀ ਸਕੂਲ ਸਟਾਫ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਮਿਹਨਤ ਬਦੌਲਤ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਦੀ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਸ਼ਮਨਪ੍ਰੀਤ ਕੌਰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀ. ਪਟਿਆਲਾ ਚਾਹੇ ਸਰਕਾਰੀ ਕਾਲਜ ਰੋਪੜ ਦਾਖਲਾ ਲੈ ਲਵੇ, ਇਸ ਦੀ ਫੀਸ ਮੁਆਫ਼ ਕਰਵਾ ਦਿੱਤੀ ਜਾਵੇਗੀ, ਇਸ ਦੀ ਪੜਾਈ ਮੁਫ਼ਤ ਹੋਵੇਗੀ।
ਉਹਨਾਂ ਕਿਹਾ ਕਿ ਜਲਦ ਇੱਕ ਸਮਾਗਮ ਆਯੋਜਿਤ ਕਰਕੇ ਪੰਜਾਬ ਦੀ ਮੈਰਿਟ ਵਿਚ ਆਉਣ ਵਾਲੇ ਜਿਲ੍ਹਾ ਰੂਪਨਗਰ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਮੌਕੇ ਭਰਵੇਂ ਇਕੱਠ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਨ ਲਈ ਪਾਉਣ, ਕਿਉਂਕਿ ਹੁਣ ਸਰਕਾਰੀ ਸਕੂਲਾਂ ਵਿਚ ਬਹੁਤ ਬਦਲਾਉ ਲਿਆਂਦਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਾਪਤ ਹੋ ਸਕੇ, ਜਿਸ ਦੀ ਬਦੌਲਤ ਸਰਕਾਰੀ ਸਕੂਲਾਂ ਦੇ ਬੱਚੇ ਸੂਬਾ ਪੱਧਰ ਦੀ ਮੈਰਿਟ ਵਿਚ ਆ ਕੇ ਸਰਕਾਰੀ ਸਕੂਲਾਂ ਦਾ ਨਾਮ ਚਮਕਾ ਰਹੇ ਹਨ।
ਇਸ ਮੌਕੇ ਪਿੰਡ ਅਟਾਰੀ ਦੇ ਆਪ ਆਗੂ ਦਰਸ਼ਨ ਸਿੰਘ ਬਡਵਾਲ ਨੇ ਅਟਾਰੀ ਸਕੂਲ ਵਿਚ ਅਤੇ ਚਨੌਲੀ ਦੇ ਵਸਨੀਕਾਂ ਨੇ ਚਨੌਲੀ ਬਸੀ ਸਕੂਲ ਵਿਚ ਸਾਇੰਸ ਗਰੁੱਪ ਦੇਣ ਦੀ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਜਿਸ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ, ਦਲਜੀਤ ਸਿੰਘ ਕਾਕਾ ਨਾਨਗਰਾ, ਦਰਸਨ ਸਿੰਘ ਅਟਾਰੀ ਸਰਕਲ ਪ੍ਰਧਾਨ, ਰਕਸ਼ਾ ਦੇਵੀ ਸਰਪੰਚ ਤਿੜਕ ਕਰਮਾ, ਜਸਵੰਤ ਸਿੰਘ ਕਾਕੂ, ਪ੍ਰਿੰਸੀਪਲ ਸ਼ਰਨਜੀਤ ਕੌਰ ਚਨੌਲੀ ਬਸੀ,ਮੈਡਮ ਸਤਵੰਤ ਕੌਰ, ਗੁਰਦਿਆਲ ਸਿੰਘ ਸਾਬਕਾ ਸਰਪੰਚ, ਜਗੀਰ ਸਿੰਘ ਸਰਕਲ ਪ੍ਰਧਾਨ, ਅਜਮੇਰ ਸਿੰਘ ਸੰਧੂ, ਡਾ. ਮਨਜੀਤ ਸਿੰਘ, ਲੈਕ.ਅਰਵਿੰਦਰ ਕੁਮਾਰ, ਸੋਹਲ ਲਾਲ, ਜਗਤਾਰ ਸਿੰਘ, ਮੋਹਣ ਲਾਲ, ਸੁਰਿੰਦਰ ਸਿੰਘ, ਪਿਆਰਾ ਸਿੰਘ, ਆਸ਼ਾ ਰਾਣੀ, ਅਮਰਜੀਤ ਸਿੰਘ, ਅਮਰੀਕ ਸਿੰਘ, ਦਵਿੰਦਰ ਸਿੰਘ, ਗਗਨ ਗਿੱਲ, ਹਾਕਮ ਸ਼ਾਹ, ਮਨਜੀਤ ਸਿੰਘ, ਰਘੁਵੀਰ ਸਿੰਘ, ਪਵਨ ਜੀਤ ਸਿੰਘ, ਬਖ਼ਤਾਵਰ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ।