Arth Parkash : Latest Hindi News, News in Hindi
J.D.A. E-auction ਜੇ.ਡੀ.ਏ. ਵੱਲੋਂ ਰਿਹਾਇਸ਼ੀ ਪਲਾਟਾਂ ਅਤੇ ਬੂਥਾਂ ਦੀ ਈ-ਨਿਲਾਮੀ ਸ਼ੁਰੂ
Sunday, 11 Dec 2022 18:00 pm
Arth Parkash : Latest Hindi News, News in Hindi

Arth Parkash : Latest Hindi News, News in Hindi

• ਰਿਹਾਇਸ਼ੀ ਪਲਾਟਾਂ ਲਈ ਸ਼ੁਰੂਆਤੀ ਕੀਮਤ 32.79 ਲੱਖ ਰੁਪਏ ਰੱਖੀ

ਚੰਡੀਗੜ੍ਹ, 12 ਦਸੰਬਰ: J.D.A. E-auction: ਜਲੰਧਰ ਵਿਕਾਸ ਅਥਾਰਟੀ (ਜੇਡੀਏ) ਵੱਲੋਂ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਰਿਹਾਇਸ਼ੀ ਪਲਾਟਾਂ ਅਤੇ ਬੂਥਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਗਈ ਹੈ। ਇਹ ਈ-ਨਿਲਾਮੀ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ 19 ਦਸੰਬਰ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੂੰ ਦੱਸਿਆ ਕਿ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਸਥਿਤ ਕੁੱਲ 19 ਜਾਇਦਾਦਾਂ ਨਿਲਾਮੀ ਲਈ ਉਪਲਬਧ ਹਨ।
ਇਸ ਈ-ਨਿਲਾਮੀ ਵਿੱਚ ਉਪਲਬਧ ਜਾਇਦਾਦਾਂ ਦੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਦੀ ਸ਼ੁਰੂਆਤੀ ਕੀਮਤ 32.79 ਲੱਖ ਰੁਪਏ ਅਤੇ ਬੂਥਾਂ ਲਈ ਇਹ ਕੀਮਤ 14.64 ਲੱਖ ਰੁਪਏ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਛੁੱਕ ਬੋਲੀਕਾਰਾਂ ਨੂੰ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਈ-ਆਕਸ਼ਨ ਪੋਰਟਲ www.puda.e-auctions.in 'ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਪੋਰਟਲ 'ਤੇ ਨਿਲਾਮੀ ਲਈ ਪੇਸ਼ ਜਾਇਦਾਦਾਂ ਦੇ ਵੇਰਵੇ ਅਤੇ ਈ-ਨਿਲਾਮੀ ਦੇ ਨਿਯਮ ਅਤੇ ਸ਼ਰਤਾਂ ਵੀ ਉਪਲਬਧ ਹਨ।

ਬੁਲਾਰੇ ਨੇ ਅੱਗੇ ਦੱਸਿਆ ਗਿਆ ਕਿ ਸਫ਼ਲ ਬੋਲੀਕਾਰਾਂ ਨੂੰ ਬੋਲੀ ਦੀ ਕੀਮਤ ਦਾ 25 ਫੀਸਦ ਅਦਾ ਕਰਨ 'ਤੇ ਸਬੰਧਤ ਸਾਈਟ ਦਾ ਕਬਜ਼ਾ ਦੇ ਦਿੱਤਾ ਜਾਵੇਗਾ ਅਤੇ ਸਾਲਾਨਾ 9.5 ਫੀਸਦ ਵਿਆਜ ਦਰ ‘ਤੇ ਕਿਸ਼ਤਾਂ ਵਿੱਚ ਬਕਾਇਆ ਰਕਮ ਦੀ ਅਦਾਇਗੀ ਕਰਨੀ ਹੋਵੇਗੀ।

ਇਸ ਨੂੰ ਪੜ੍ਹੋ: